ਬੀਬੀਸੀ. ਵੱਲੋਂ ਮੁਆਫ਼ੀ ਮੰਗਣ ਦੇ ਬਾਵਜੂਦ ਟਰੰਪ ਵੱਲੋਂ ਹੋਵੇਗੀ ਕਾਨੂੰਨੀ ਕਾਰਵਾਈ

0
18

ਬੀਬੀਸੀ. ਵੱਲੋਂ ਮੁਆਫ਼ੀ ਮੰਗਣ ਦੇ ਬਾਵਜੂਦ ਟਰੰਪ ਵੱਲੋਂ ਹੋਵੇਗੀ ਕਾਨੂੰਨੀ ਕਾਰਵਾਈ
ਲੰਡਨ :ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ 223 (ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ) ਖਿਲਾਫ ਕਾਨੂੰਨੀ ਕਾਰਵਾਈ ਅੱਗੇ ਵਧਾਉਣਗੇ, ਭਾਵੇਂ ਕਿ 223 ਨੇ ਉਨ੍ਹਾਂ ਦੇ ਭਾਸ਼ਣ ਦੀ ਐਡੀਟਿੰਗ ਲਈ ਮੁਆਫੀ ਮੰਗ ਲਈ ਹੈ। ਬੀਬੀਸੀ ਨੇ ਇੱਕ ਡਾਕੂਮੈਂਟਰੀ ਵਿੱਚ ਟਰੰਪ ਦੇ 6 ਜਨਵਰੀ, 2021 ਦੇ ਭਾਸ਼ਣ ਦੇ ਹਿੱਸਿਆਂ ਨੂੰ ਇਸ ਤਰ੍ਹਾਂ ਜੋੜਿਆ ਕਿ ਇਸ ਨਾਲ ਇੰਝ ਲੱਗ ਰਿਹਾ ਸੀ ਜਿਵੇਂ ਉਹ ਹਿੰਸਾ ਨੂੰ ਸੱਦਾ ਦੇ ਰਹੇ ਹੋਣ। ਟਰੰਪ ਨੇ ਕਿਹਾ ਕਿ ਉਹ 223 ’ਤੇ 1 ਬਿਲੀਅਨ ਤੋਂ 5 ਬਿਲੀਅਨ ਡਾਲਰ ਤੱਕ ਦਾ ਮੁਕੱਦਮਾ ਕਰਨਗੇ। ਉਨ੍ਹਾਂ ਦਾ ਇਲਜ਼ਾਮ ਹੈ ਕਿ 223 ਨੇ ‘ਧੋਖਾਧੜੀ’ ਕੀਤੀ ਅਤੇ ਉਨ੍ਹਾਂ ਦੇ ਮੂੰਹੋਂ ਨਿਕਲੇ ਸ਼ਬਦਾਂ ਨੂੰ ਬਦਲਿਆ। ਟਰੰਪ ਨੇ ਕਿਹਾ ਕਿ ਉਹ ਮੁਕੱਦਮਾ ਇਸ ਲਈ ਕਰ ਰਹੇ ਹਨ ਕਿਉਂਕਿ ਇਹ ‘ਬਹੁਤ ਗੰਭੀਰ’ ਮਾਮਲਾ ਸੀ ਅਤੇ ਉਹ ਚਾਹੁੰਦੇ ਹਨ ਕਿ ਅੱਗੇ ਤੋਂ ਅਜਿਹਾ ਕਿਸੇ ਹੋਰ ਨਾਲ ਨਾ ਹੋਵੇ।

LEAVE A REPLY

Please enter your comment!
Please enter your name here