ਕੈਨੇਡਾ ਸਰਕਾਰ ਟੁੱਟਣੋਂ ਮਸਾਂ ਬਚੀ
ਵੈਨਕੂਵਰ :ਕੈਨੇਡਾ ਦੀ ਲਿਬਰਲ ਪਾਰਟੀ ਦੀ ਸਾਢੇ ਛੇ ਮਹੀਨੇ ਪੁਰਾਣੀ ਘੱਟ ਗਿਣਤੀ ਮਾਰਕ ਕਾਰਨੀ ਸਰਕਾਰ ਬਜਟ ਵੋਟਿੰਗ ਮੌਕੇ ਡਿਗਣ ਤੋਂ ਮਸਾਂ ਬਚੀ ਹੈ। ਦੱਸਣਯੋਗ ਹੈ ਕਿ 343 ਮੈਂਬਰੀ ਹਾਊਸ ਆਫ ਕਾਮਨ (ਸੰਸਦ) ਵਿੱਚ ਬਜਟ ਪਾਸ ਕਰਨ ਲਈ 172 ਮੈਂਬਰਾਂ ਦੀ ਲੋੜ ਸੀ, ਪਰ ਲਿਬਰਲ ਪਾਰਟੀ ਦੇ 169 ਮੈਂਬਰ ਹੋਣ ਕਰਕੇ ਤਿੰਨ ਵਿਅਕਤੀਆਂ ਦੀ ਹਮਾਇਤ ਘਟ ਰਹੀ ਸੀ। ਪ੍ਰਧਾਨ ਮੰਤਰੀ ਵਲੋਂ ਗਰੀਨ ਪਾਰਟੀ ਦੀ ਇਕਲੌਤੀ ਮੈਂਬਰ ਅਲਿਜਾਬੈਥ ਮੇਅ ਦੀ ਵਾਤਾਵਰਣ ਸਬੰਧੀ ਮੰਗ ਪੂਰੀ ਕਰਨ ਦਾ ਭਰੋਸਾ ਦਿੱਤਾ ਗਿਆ, ਜਿਸ ਉਪਰੰਤ ਉਹ ਸਰਕਾਰ ਦੇ ਹੱਕ ਵਿੱਚ ਖੜ ਗਈ ਤਾਂ ਸਰਕਾਰ ਬਚੀ ਹੈ।
ਮੁੱਖ ਵਿਰੋਧੀ ਕੰਜਰਵੇਟਿਵ ਪਾਰਟੀ ਅਤੇ ਐੱਨਡੀਪੀ ਦੇ ਦੋ-ਦੋ ਮੈਂਬਰ ਹਾਊਸ ਚੋਂ ਗੈਰ ਹਾਜ਼ਰ ਰਹੇ। ਚਾਲੂ ਸਾਲ (2025) ਦਾ ਬਜਟ ਜੋ ਆਮ ਤੌਰ ’ਤੇ ਬਸੰਤ ਰੁੱਤ ਸੈਸ਼ਨ (ਫਰਵਰੀ) ਮੌਕੇ ਪਾਸ ਕੀਤਾ ਜਾਂਦਾ ਹੈ, ਨੂੰ ਲਟਕਾਇਆ ਜਾ ਰਿਹਾ ਸੀ। ਇੰਝ ਕੈਨੇਡਾ ਦਾ ਇੱਕ ਸਾਲ ਵਿੱਚ ਦੂਜੀ ਵਾਰ ਫੈਡਰਲ ਚੋਣ ਹੋਣ ਤੋਂ ਬਚਾਅ ਹੋ ਗਿਆ। ਹਾਲਾਂਕਿ ਇਹ ਮੁੱਦਾ ਕਈ ਦਿਨਾਂ ਤੋਂ ਚਰਚਾ ਵਿੱਚ ਸੀ। ਕੁਝ ਦਿਨ ਪਹਿਲਾਂ ਵਿਰੋਧੀ ਪਾਰਟੀ ਦੇ ਇੱਕ ਮੈਂਬਰ ਵਲੋਂ ਟੋਰੀ’ਜ਼ ਦਾ ਸਾਥ ਛੱਡ ਕੇ ਲਿਬਰਲਾਂ ਦਾ ਪੱਲਾ ਫੜਨ ਕਰਕੇ ਸਰਕਾਰ ਨੂੰ 169 ਮੈਂਬਰਾਂ ਦਾ ਸਮਰਥਨ ਹਾਸਲ



