ਚੋਣ ਕਮਿਸ਼ਨ ਵੱਲੋਂ ਡੀ ਜੀ ਪੀ ਪੰਜਾਬ ਤਲਬ
ਚੰਡੀਗੜ੍ਹ : ਚੋਣ ਕਮਿਸ਼ਨ ਨੇ ਪੰਜਾਬ ਦੇ ਡੀ ਜੀ ਪੀ ਨੂੰ 25 ਨਵੰਬਰ ਨੂੰ ਤਲਬ ਕੀਤਾ ਹੈ। ਮਾਮਲਾ ਤਰਨ ਤਾਰਨ ਦੀ ਉਪ ਚੋਣ ਦੇ ਪ੍ਰਚਾਰ ਦੌਰਾਨ ਸ਼?ਰੋਮਣੀ ਅਕਾਲੀ ਦਲ ਦੇ ਵਰਕਰਾਂ ਖ਼?ਲਾਫ਼ ਦਰਜ ਨੌਂ ਪੁਲੀਸ ਕੇਸਾਂ ਨਾਲ ਸਬੰਧਤ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਡੀ ਜੀ ਪੀ ਤੋਂ ਚੋਣ ਪ੍ਰਚਾਰ ਦੌਰਾਨ ਦਰਜ ਕੇਸਾਂ ਬਾਰੇ ਸਮੀਖਿਆ ਰਿਪੋਰਟ ਮੰਗੀ ਸੀ ਜੋ ਪੁਲੀਸ ਨੇ 13 ਨਵੰਬਰ ਨੂੰ ਪੇਸ਼ ਕਰ ਦਿੱਤੀ ਸੀ।
ਮੁੱਖ ਚੋਣ ਅਧਿਕਾਰੀ ਨੇ 13 ਨਵੰਬਰ ਨੂੰ ਅਗਲੇਰੀ ਕਾਰਵਾਈ ਲਈ ਸਮੀਖਿਆ ਰਿਪੋਰਟ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਸੀ। ਚੋਣ ਕਮਿਸ਼ਨ ਨੇ ਇਸ ਸਮੀਖਿਆ ਰਿਪੋਰਟ ਦੇ ਆਧਾਰ ’ਤੇ ਹੀ ਡੀ ਜੀ ਪੀ ਨੂੰ ਤਲਬ ਕੀਤਾ ਹੈ। ਏ ਡੀ ਜੀ ਪੀ ਰਾਮ ਸਿੰਘ ਨੇ ਤਰਨ ਤਾਰਨ, ਬਟਾਲਾ, ਮੋਗਾ ਅਤੇ ਅੰਮ੍ਰਿਤਸਰ ’ਚ ਉਪ ਚੋਣ ਦੇ ਪ੍ਰਚਾਰ ਦੌਰਾਨ ਦਰਜ ਪੁਲੀਸ ਕੇਸਾਂ ਦੀ ਸਮੀਖਿਆ ਕੀਤੀ ਸੀ।
