ਦਿੱਲੀ ਧਮਾਕੇ ਲਈ ਹਰ ਕਸ਼ਮੀਰੀ ਮੁਸਲਮਾਨ ’ਤੇ ਸ਼ੱਕ ਨਾ ਕਰੋ: ਉਮਰ ਅਬਦੁੱਲਾ

0
10

ਦਿੱਲੀ ਧਮਾਕੇ ਲਈ ਹਰ ਕਸ਼ਮੀਰੀ ਮੁਸਲਮਾਨ ’ਤੇ ਸ਼ੱਕ ਨਾ ਕਰੋ: ਉਮਰ ਅਬਦੁੱਲਾ
ਸ੍ਰੀਨਗਰ :ਦਿੱਲੀ ਧਮਾਕੇ ਮਾਮਲੇ ਵਿੱਚ ਜਾਂਚ ਏਜੰਸੀਆਂ ਵੱਲੋਂ ਜੰਮੂ ਕਸ਼ਮੀਰ ਵਿੱਚ ਜੰਗੀ ਪੱਧਰ ’ਤੇ ਪੜਤਾਲ ਕਰਨ ਮਗਰੋਂ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਪੀ ਡੀ ਪੀ ਦੇ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਆਮ ਲੋਕਾਂ ਦੇ ਹੱਕ ਵਿੱਚ ਆਵਾਜ਼ ਉਠਾਈ ਹੈ। ਸ੍ਰੀ ਅਬਦੁੱਲਾ ਨੇ ਕਿਹਾ ਕਿ ਜਾਂਚ ਏਜੰਸੀਆਂ ਕਸ਼ਮੀਰ ਦੇ ਹਰ ਮੁਸਲਮਾਨ ਨੂੰ ਸ਼ੱਕ ਦੀ ਨਜ਼ਰ ਨਾਲ ਨਾ ਦੇਖਣ। ਉਨ੍ਹਾਂ ਦਿੱਲੀ ਧਮਾਕੇ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ, ਪਰ ਨਾਲ ਹੀ ਅਪੀਲ ਕੀਤੀ ਕਿ ਮਾਮਲੇ ਵਿੱਚ ਮਾਸੂਮ ਲੋਕਾਂ ਨੂੰ ਨਾ ਘਸੀਟਿਆ ਜਾਵੇ। ਉਨ੍ਹਾਂ ਕੱਲ੍ਹ ਕੇਂਦਰੀ ਗ੍ਰਹਿ ਮੰਤਰੀ ਨਾਲ ਉੱਤਰੀ ਜ਼ੋਨ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਵੀ ਇਹ ਮਾਮਲਾ ਚੁੱਕਿਆ। ਇਸ ਦੌਰਾਨ ਉਨ੍ਹਾਂ ਗ੍ਰਹਿ ਮੰਤਰੀ ਨੂੰ ਕਿਹਾ ਕਿ ਜਾਂਚ ਏਜੰਸੀਆਂ ਨੂੰ ਇਸ ਮਾਮਲੇ ਵਿੱਚ ਹਰ ਕਸ਼ਮੀਰੀ ਮੁਸਲਮਾਨ ਨੂੰ ਸ਼ੱਕ ਦੇ ਘੇਰੇ ਵਿੱਚ ਨਹੀਂ ਲਿਆਉਣਾ ਚਾਹੀਦਾ। ਦੂਜੇ ਪਾਸੇ ਪੀ ਡੀ ਪੀ ਦੇ ਮੁਖੀ ਮਹਿਬੂਬਾ ਮੁਫ਼ਤੀ ਨੇ ਵੀ ਜਾਂਚ ਏਜੰਸੀਆਂ ਵੱਲੋਂ ਕਸ਼ਮੀਰ ਵਿੱਚ ਵਿਆਪਕ ਛਾਪਿਆਂ ਮਗਰੋਂ ਕਿਹਾ ਕਿ ਕਿਸੇ ਦੂਜੇ ਦੀ ਗ਼ਲਤੀ ਲਈ ਬੇਕਸੂਰ ਲੋਕਾਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਦਕੀ।

LEAVE A REPLY

Please enter your comment!
Please enter your name here