ਬੰਗਲਾਦੇਸ਼ ਵਿੱਚ ਭੂਚਾਲ ਦੇ ਜ਼ੋਰਦਾਰ ਝੱਟਕੇ, 6 ਮੌਤਾਂ

0
18

ਬੰਗਲਾਦੇਸ਼ ਵਿੱਚ ਭੂਚਾਲ ਦੇ ਜ਼ੋਰਦਾਰ ਝੱਟਕੇ, 6 ਮੌਤਾਂ
ਢਾਕਾ/ਬੰਗਲੁਰੂ :ਬੰਗਲਾਦੇਸ਼ ਵਿੱਚ 5.7 ਸ਼ਿੱਦਤ ਨਾਲ ਆਏ ਇੱਕ ਵੱਡੇ ਭੂਚਾਲ ਨੇ ਢਾਕਾ ਅਤੇ ਦੇਸ਼ ਦੇ ਕਈ ਹਿੱਸਿਆਂ ਨੂੰ ਹਿਲਾ ਦਿੱਤਾ ਅਤੇ ਇਸ ਦੌਰਾਨ ਨਵਜੰਮੇ ਬੱਚੇ ਸਮੇਤ ਘੱਟੋ-ਘੱਟ ਛੇ ਵਿਅਕਤੀਆਂ ਦੀ ਮੌਤ ਹੋ ਗਈ। ਭੂਚਾਲ ਦੌਰਾਨ ਇਮਾਰਤਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਅਤੇ ਕਈ ਥਾਵਾਂ ’ਤੇ ਅੱਗ ਲੱਗਣ ਕਾਰਨ ਵਸਨੀਕਾਂ ਵਿੱਚ ਦਹਿਸ਼ਤ ਫੈਲ ਗਈ। ਅਧਿਕਾਰੀਆਂ ਨੇ ਦੱਸਿਆ ਕਿ ਢਾਕਾ ਵਿੱਚ ਤਿੰਨ ਲੋਕ ਮਾਰੇ ਗਏ, ਜਦੋਂ ਕਿ ਚੌਥਾ ਵਿਅਕਤੀ ਨਰਾਇਣਗੰਜ ਦੇ ਉਪਨਗਰੀ ਰਿਵਰ ਪੋਰਟ ਕਸਬੇ ਵਿੱਚ ਮਾਰਿਆ ਗਿਆ। ਬਾਕੀ ਦੋ ਮੌਤਾਂ ਨਰਸਿੰਗਦੀ ਤੋਂ ਦੱਸੀਆਂ ਗਈਆਂ, ਜਿੱਥੇ ਭੂਚਾਲ ਦਾ ਕੇਂਦਰ ਸਤਵਾ ਤੋਂ ਲਗਭਗ 10 ਕਿਲੋਮੀਟਰ ਹੇਠਾਂ ਸਥਿਤ ਸੀ।ਇਸ ਤੋਂ ਇਲਾਵਾ ਸਥਾਨਕ ਮੀਡੀਆ ਨੇ ਦੇਸ਼ ਭਰ ਵਿੱਚ ਘੱਟੋ-ਘੱਟ 50 ਲੋਕਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਦਿੱਤੀ ਹੈ।
ਬੰਗਲਾਦੇਸ਼ ਦੇ ਮੌਸਮ ਵਿਭਾਗ ਨੇ ਦੱਸਿਆ ਕਿ ਸਵੇਰੇ 10:38 ਵਜੇ (ਸਥਾਨਕ ਸਮਾਂ) ਆਏ ਭੂਚਾਲ ਦਾ ਕੇਂਦਰ ਢਾਕਾ ਦੇ ਉੱਤਰ-ਪੂਰਬੀ ਬਾਹਰੀ ਇਲਾਕੇ ਵਿੱਚ ਨਰਸਿੰਗਦੀ ਵਿਖੇ 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ। ਇਹ ਸਥਾਨ ਢਾਕਾ ਦੇ ਅਗਰਗਾਓਂ ਖੇਤਰ ਵਿੱਚ ਭੂਚਾਲ ਕੇਂਦਰ ਤੋਂ ਲਗਪਗ 13 ਕਿਲੋਮੀਟਰ ਪੂਰਬ ਵਿੱਚ ਹੈ। ਢਾਕਾ ਦੇ ਡਿਪਟੀ ਪੁਲੀਸ ਕਮਿਸ਼ਨਰ ਮਲਿਕ ਅਹਿਸਾਨ ਉੱਦੀਨ ਸਾਮੀ ਨੇ ਫਾਇਰ ਸਰਵਿਸ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਪੁਰਾਣੇ ਢਾਕਾ ਦੇ ਅਰਮਾਨੀਟੋਲਾ ਇਲਾਕੇ ਵਿੱਚ ਇੱਕ ਪੰਜ-ਮੰਜ਼ਿਲਾ ਇਮਾਰਤ ਦੀ ਰੇਲਿੰਗ, ਬਾਂਸ ਦੀ ਸਟਾਫ਼ੋਲਡਿੰਗ ਅਤੇ ਮਲਬਾ ਡਿੱਗਣ ਕਾਰਨ ਘੱਟੋ-ਘੱਟ ਤਿੰਨ ਲੋਕ ਮਾਰੇ ਗਏ।
ਕੋਲਕਾਤਾ ਅਤੇ ਗੁਆਂਢੀ ਖੇਤਰਾਂ ਦੇ ਵਸਨੀਕਾਂ ਨੇ ਭੂਚਾਲ ਦੇ ਝਟਕਿਆਂ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਫਰਸ਼ਾਂ ਦੇ ਹਿੱਲਣ, ਪੱਖੇ ਝੂਲਣ ਅਤੇ ਲਾਈਟਾਂ ਹਿੱਲਣ ਦੀਆਂ ਰਿਪੋਰਟਾਂ ਦਿੱਤੀਆਂ। ਕਈ ਉਪਭੋਗਤਾਵਾਂ ਨੇ ਘਰਾਂ ਵਿੱਚ ਝੂਮਰਾਂ ਦੇ ਹਿੱਲਣ ਦੇ ਵੀਡੀਓ ਸਾਂਝੇ ਕੀਤੇ।

LEAVE A REPLY

Please enter your comment!
Please enter your name here