ਵਿਆਹਾਂ ਦੇ ਸੀਜ਼ਨ ਵਿੱਚ ਸੋਨੇ ਦੀਆਂ ਕੀਮਤਾਂ ’ਚ ਵਾਧਾ

0
149

ਵਿਆਹਾਂ ਦੇ ਸੀਜ਼ਨ ਵਿੱਚ ਸੋਨੇ ਦੀਆਂ ਕੀਮਤਾਂ ’ਚ ਵਾਧਾ
ਨਵੀਂ ਦਿੱਲੀ- ਆਲ ਇੰਡੀਆ ਸਰਾਫਾ ਐਸੋਸੀਏਸ਼ਨ ਨਵੀਂ ਦਿੱਲੀ ਦੇ ਅਨੁਸਾਰ, ਵਿਆਹਾਂ ਦੇ ਸੀਜ਼ਨ ਵਿਚਕਾਰ, ਮੰਗਲਵਾਰ ਨੂੰ ਕੌਮੀਂ ਰਾਜਧਾਨੀ ਵਿੱਚ ਸੋਨੇ ਦੀਆਂ ਕੀਮਤਾਂ 3,500 ਵਧ ਕੇ 1,28,900 ਪ੍ਰਤੀ 10 ਗ੍ਰਾਮ ਹੋ ਗਈਆਂ।
ਤਿੰਨ ਦਿਨਾਂ ਦੀ ਗਿਰਾਵਟ ਤੋਂ ਬਾਅਦ 99.5 ਫੀਸਦ ਸ਼ੁੱਧਤਾ ਵਾਲੀ ਧਾਤ (ਸਾਰੇ ਟੈਕਸਾਂ ਸਮੇਤ) 3,500 ਵਧ ਕੇ 1,28,300 ਪ੍ਰਤੀ 10 ਗ੍ਰਾਮ ਹੋ ਗਈ। ਚਾਂਦੀ ਦੀਆਂ ਕੀਮਤਾਂ ਵਿੱਚ ਵੀ ਸੋਨੇ ਦੇ ਨਾਲ-ਨਾਲ ਖਰੀਦਦਾਰੀ ਵਿੱਚ ਦਿਲਚਸਪੀ ਦੇਖੀ ਗਈ। ਚਿੱਟੀ ਧਾਤ (ਸਾਰੇ ਟੈਕਸਾਂ ਸਮੇਤ) 5,800 ਦੇ ਵਾਧੇ ਨਾਲ 1,60,800 ਪ੍ਰਤੀ ਕਿਲੋਗ੍ਰਾਮ ਹੋ ਗਈ। ਵਪਾਰੀਆਂ ਨੇ ਕਿਹਾ ਕਿ ਵਿਆਹਾਂ ਦੇ ਸੀਜ਼ਨ ਲਈ ਸਥਾਨਕ ਜੌਹਰੀ ਕਾਰੋਬਾਰਾਂ ਤੋਂ ਮੰਗ ਵਿੱਚ ਵਾਧਾ ਹੋਇਆ ਹੈ।

LEAVE A REPLY

Please enter your comment!
Please enter your name here