ਕੈਨੇਡਾ ’ਚ ਪੰਜਾਬੀ ਔਰਤ ਦੀ ਹੱਤਿਆ ਦੇ ਦੋਸ਼ ਹੇਠ ਦਿਓਰ ਗ੍ਰਿਫਤਾਰ

0
13

ਕੈਨੇਡਾ ’ਚ ਪੰਜਾਬੀ ਔਰਤ ਦੀ ਹੱਤਿਆ ਦੇ ਦੋਸ਼ ਹੇਠ ਦਿਓਰ ਗ੍ਰਿਫਤਾਰ
ਵੈਨਕੂਵਰ : ਕੈਨੇਡਾ ਦੇ ਡੈਲਟਾ ਸ਼ਹਿਰ ਵਿੱਚ ਇੱਕ ਮਹੀਨਾ ਪਹਿਲਾਂ ਹਾਈਵੇਅ ਤੇ ਸੜੀ ਹੋਈ ਕਾਰ ’ਚੋਂ ਮਿਲੀ ਔਰਤ ਦੀ ਲਾਸ਼ ਸਬੰਧੀ ਮਾਮਲੇ ਦੀ ਪੜਤਾਲ ਦੌਰਾਨ ਪੁਲੀਸ ਨੇ ਮ੍ਰਿਤਕ ਮਨਦੀਪ ਕੌਰ ਖਹਿਰਾ ਦੇ ਦਿਓਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਗੁਰਜੋਤ ਸਿੰਘ ਖਹਿਰਾ (24) ਵਾਸੀ ਸਰੀ ਉੱਤੇ ਦੂਜਾ ਦਰਜਾ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ, ਜਿਸ ਨੂੰ 11 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਮ੍ਰਿਤਕਾ ਪਹਿਲਾਂ ਐਡਮਿੰਟਨ ਰਹਿੰਦੀ ਸੀ, ਪਰ ਵਿਆਹ ਤੋਂ ਬਾਅਦ ਪਤੀ ਕੋਲ ਸਰੀ ਜਾ ਵਸੀ। ਉਹ ਲੁਧਿਆਣਾ ਜਿਲੇ ਦੇ ਪਿੰਡ ਗੁਜਰਵਾਲ ਤੋਂ ਸਿਧਵਾਂ ਬੇਟ ਨੇੜਲੇ ਪਿੰਡ ਲੋਧੀਵਾਲ ਦੇ ਪਿਛੋਕੜ ਵਾਲੇ ਪਰਿਵਾਰ ‘ਚ ਵਿਆਹੀ ਗਈ ਸੀ। ਡੈਲਟਾ ਪੁਲੀਸ ਨੂੰ ਕਰੀਬ ਇੱਕ ਮਹੀਨਾ ਪਹਿਲਾਂ ਹਾਈਵੇਅ 17 ’ਤੇ 70 ਸਟਰੀਟ ਨਜ਼ਦੀਕ ਅੱਗ ਲੱਗੀ ਇੱਕ ਬਾਰੇ ਸੂਚਨਾ ਮਿਲੀ ਸੀ, ਜਿਸ ਵਿੱਚ ਮਹਿਲਾ ਦੀ ਸੜੀ ਹੋਈ ਲਾਸ਼ ਮਿਲੀ ਸੀ।
ਮਾਮਲੇ ਦੀ ਪੜਤਾਲ ਦੌਰਾਨ ਮ੍ਰਿਤਕ ਮਹਿਲਾ ਦੇ ਦਿਓਰ ਖ਼ਿਲਾਫ਼ ਪੁਲੀਸ ਦੇ ਹੱਥ ਠੋਸ ਸਬੂਤ ਲੱਗੇ ਹਨ। ਡੈਲਟਾ ਪੁਲੀਸ ਵੱਲੋਂ ਹੱਤਿਆ ਦਾ ਕਾਰਨ ਅਤੇ ਹਾਦਸੇ ਦੇ ਵੇਰਵਿਆਂ ਬਾਰੇ ਪੂਰਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਸੁਨਹਿਰੇ ਭਵਿੱਖ ਦੀ ਭਾਲ ਵਿੱਚ ਕਨੇਡਾ ਗਈ ਲੁਧਿਆਣਾ ਜਿਲ੍ਹਾ ਅਧੀਨ ਪੈਂਦੇ ਪਿੰਡ ਗੁੱਜਰਵਾਲ ਦੀ ਇੱਕ ਕਿਸਾਨ ਪਰਿਵਾਰ ਦੀ ਧੀ ਮਨਦੀਪ ਕੌਰ ਨੂੰ ਕਿਸੇ ਨੇ ਹੋਰ ਨਹੀਂ ਉਸ ਦੇ ਦਿਉਰ ਨੇ ਗੈਰ ਮਨੁੱਖੀ ਢੰਗ ਨਾਲ ਕਤਲ ਕਰਕੇ ਕਾਰ ਵਿੱਚ ਸਾੜਿਆ ਦਿੱਤਾ ਸੀ। ਜ਼ਿਕਰਯੋਗ ਹੈ ਕਿ ਅਚਾਨਕ ਇੱਕ ਮਹੀਨਾ ਪਹਿਲਾਂ ਕੈਨੇਡਾ ਵਿੱਚ ਹੀ ਕਿਸੇ ਹੋਰ ਥਾਂ ਰਹਿੰਦੇ ਉਸ ਦੇ ਪਿਤਾ ਜਗਦੇਵ ਸਿੰਘ ਨੂੰ ਕਾਰ ਹਾਦਸੇ ਦੀ ਸੂਚਨਾ ਮਿਲੀ।
6 ਨਵੰਬਰ ਨੂੰ ਸਰੀ ਵਿਖੇ ਮਨਦੀਪ ਕੌਰ ਦਾ ਸਸਕਾਰ ਕਰਨ ਤੋਂ ਬਾਅਦ ਪਰਿਵਾਰ ਨੂੰ ਉੱਥੋਂ ਦੀ ਪੁਲੀਸ ਤੋਂ ਪਤਾ ਚੱਲਿਆ ਕਿ ਉਸ ਦੇ ਦਿਓਰ ਗੁਰਜੋਤ ਸਿੰਘ ਨੇ ਉਸ ਦੀ ਲਾਸ਼ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤਬਦੀਲ ਕੀਤਾ ਸੀ ਜਿਸ ਸਬੰਧ ਵਿੱਚ ਉਸ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਜਦੋਂ ਪਿਤਾ ਜਗਦੇਵ ਸਿੰਘ ਜੱਗੀ ਪਰਿਵਾਰ ਸਮੇਤ ਮਨਦੀਪ ਕੌਰ ਦੀਆਂ ਅਸਥੀਆਂ ਪ੍ਰਵਾਹ ਕਰਕੇ ਮੁੜੇ ਤਾਂ ਪਤਾ ਚੱਲਿਆ ਕਿ ਉਨ੍ਹਾਂ ਦੀ ਧੀ ਦਾ ਕਤਲ ਗੁਰਜੋਤ ਸਿੰਘ ਨੇ ਹੀ ਕੀਤਾ ਸੀ।

LEAVE A REPLY

Please enter your comment!
Please enter your name here