ਰੋਜ਼ ਗਾਰਡਨ ’ਚ ਮਹਿਲਾ ਦੀ ਦਿਨ-ਦਿਹਾੜੇ ਹੱਤਿਆ, ਬਾਥਰੂਮ ’ਚ ਮਿਲੀ ਲਾਸ਼
ਚੰਡੀਗੜ੍ਹ : ਚੰਡੀਗੜ੍ਹ ਵਿੱਚ ਦਿਨ-ਦਿਹਾੜੇ ਰੋਜ਼-ਗਾਰਡਨ ਦੇ ਬਾਥਰੂਮ ਵਿੱਚ ਮਹਿਲਾ ਦੀ ਹੱਤਿਆ ਕਰਨ ਦੀ ਸੂਚਨਾ ਮਿਲੀ ਹੈ। ਦੁਪਹਿਰ ਰੋਜ਼ ਗਾਰਡਨ ਦੇ ਅੰਦਰ ਇੱਕ ਜਨਤਕ ਪਖਾਨੇ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲੀ ਹੈ। ਪੀੜਤਾ ਦੇ ਗਲੇ ਦੁਆਲੇ ਗੰਭੀਰ ਜ਼ਖ਼ਮ ਮਿਲੇ ਹਨ, ਜਿਸਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਮਹਿਲਾ ਦਾ ਕਤਲ ਚਾਕੂ ਮਾਰ ਕੇ ਬੇਰਹਿਮ ਤਰੀਕੇ ਨਾਲ ਕੀਤਾ ਗਿਆ ਹੈ।
ਔਰਤ ਦਾ ਸਰੀਰ ਖੂਨ ਨਾਲ ਲੱਥਪੱਥ ਸੀ ਅਤੇ ਗਰਦਨ ਦੇ ਆਲੇ-ਦੁਆਲੇ ਤੇਜ਼ਧਾਰ ਜ਼ਖ਼ਮ ਸੀ। ਰਿਪੋਰਟ ਲਿਖੇ ਜਾਣ ਤੱਕ ਫੋਰੈਂਸਿਕ ਟੀਮ ਘਟਨਾ ਵਾਲੀ ਥਾਂ ਦੀ ਜਾਂਚ ਕਰ ਰਹੀ ਹੈ । ਔਰਤ ਦੀ ਪਛਾਣ ਅਤੇ ਕਤਲ ਦੇ ਪਿੱਛੇ ਦਾ ਮਕਸਦ ਅਜੇ ਪੁਸ਼ਟੀ ਨਹੀਂ ਹੋਈ ਹੈ । ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
