ਮਨੀ ਲਾਂਡਰਿੰਗ ਮਾਮਲਾ:ਰੈਪੀਡੋ ਡਰਾਈਵਰ ਦੇ ਖਾਤੇ ਵਿੱਚੋਂ ਮਿਲੇ 331 ਕਰੋੜ

0
7

ਮਨੀ ਲਾਂਡਰਿੰਗ ਮਾਮਲਾ:
ਰੈਪੀਡੋ ਡਰਾਈਵਰ ਦੇ ਖਾਤੇ ਵਿੱਚੋਂ ਮਿਲੇ 331 ਕਰੋੜ
ਨਵੀਂ ਦਿੱਲੀ :ਇੱਕ ਨਾਜਾਇਜ਼ ਸੱਟੇਬਾਜ਼ੀ ਐਪ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੌਰਾਨ ਵੱਡਾ ਖੁਲਾਸਾ ਹੋਇਆ ਹੈ। ਈਡੀ (5nforcement 4irectorate) ਦੇ ਅਧਿਕਾਰੀਆਂ ਨੇ ਅੱਠ ਮਹੀਨਿਆਂ ਵਿੱਚ ਇੱਕ ਬੈਂਕ ਖਾਤੇ ਵਿੱਚ ਜਮ੍ਹਾ ਹੋਏ 331 ਕਰੋੜ ਰੁਪਏ ਤੋਂ ਵੱਧ ਦੇ ਪੈਸਿਆਂ ਦੇ ਸੁਰਾਗ ਦੀ ਤਲਾਸ਼ ਕਰਦੇ ਹੋਏ ਇੱਕ ਕੈਬ ਐਗਰੀਗੇਟਰ ਨਾਲ ਕੰਮ ਕਰ ਰਹੇ ਬਾਈਕ-ਟੈਕਸੀ ਡਰਾਈਵਰ ਦੇ ਦਰਵਾਜ਼ੇ ’ਤੇ ਦਸਤਕ ਦਿੱਤੀ।
ਹੈਰਾਨ ਹੋਏ ਜਾਂਚਕਰਤਾਵਾਂ ਨੇ ਤੁਰੰਤ ਪਤਾ ਲਗਾ ਲਿਆ ਕਿ ਇਹ ਪੈਸੇ ਨੂੰ ਅੱਗੇ ਭੇਜਣ ਲਈ ਵਰਤੇ ਗਏ ਇੱਕ ਮਿਊਲ ਖਾਤੇ ਦਾ ਕਲਾਸਿਕ ਮਾਮਲਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਈਡੀ ਨੇ 1xbet ਆਨਲਾਈਨ ਸੱਟੇਬਾਜ਼ੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰਦੇ ਹੋਏ ਰੈਪੀਡੋ ਬਾਈਕ ਡਰਾਈਵਰ ਦਾ ਪਤਾ ਲਗਾਇਆ। ਰੈਪੀਡੋ ਵੱਲੋਂ ਇਸ ਘਟਨਾਕ੍ਰਮ ’ਤੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ।
ਡਰਾਈਵਰ ਨੇ ਪੁੱਛਗਿੱਛ ਦੌਰਾਨ ਈਡੀ ਦੇ ਜਾਂਚਕਰਤਾਵਾਂ ਨੂੰ ਦੱਸਿਆ ਹੈ ਕਿ ਉਹ ਨਾ ਤਾਂ ਬੈਂਕ ਲੈਣ-ਦੇਣ ਬਾਰੇ ਕੁਝ ਜਾਣਦਾ ਸੀ ਅਤੇ ਨਾ ਹੀ ਉਹ ਲਾੜੇ, ਲਾੜੀ ਜਾਂ ਉਨ੍ਹਾਂ ਦੇ ਪਰਿਵਾਰਾਂ ਦੀ ਪਛਾਣ ਕਰ ਸਕਿਆ ਜਿਨ੍ਹਾਂ ਦੇ ਉਦੈਪੁਰ ਵਿੱਚ ਵਿਆਹ ਸਮਾਗਮ ਨੂੰ ਉਸਦੇ ਖਾਤੇ ਰਾਹੀਂ ‘ਫੰਡ’ ਦਿੱਤਾ ਗਿਆ ਸੀ। ਏਜੰਸੀ ਹੁਣ ਇਸ ਖਾਤੇ ਵਿੱਚ ਹੋਏ ਲੈਣ-ਦੇਣ ਦੇ ਹੋਰ ਸਰੋਤਾਂ ਅਤੇ ਮੰਜ਼ਿਲਾਂ ਦੀ ਤਸਦੀਕ ਕਰ ਰਹੀ ਹੈ।

LEAVE A REPLY

Please enter your comment!
Please enter your name here