ਭਾਰਤੀ ਵੱਲੋਂ ਸ੍ਰੀਲੰਕਾ ਨੂੰ ਐਮਰਜੈਂਸੀ ਰਾਹਤ ਸਪਲਾਈ
ਕੋਲੰਬੋ :ਖਤਰਨਾਕ ਹੜ੍ਹਾਂ ਕਾਰਨ ਬੇਘਰ ਹੋਏ ਲੋਕਾਂ ਲਈ ਐਮਰਜੈਂਸੀ ਰਾਹਤ ਸਮੱਗਰੀ ਲੈ ਕੇ ਭਾਰਤੀ ਹਵਾਈ ਸੈਨਾ (916) ਦਾ ਇੱਕ ਜਹਾਜ਼ ਸ਼ਨਿਚਰਵਾਰ ਸਵੇਰੇ ਸ੍ਰੀਲੰਕਾ ਪਹੁੰਚਿਆ ਹੈ।
ਜ਼ਰੂਰੀ ਖੁਰਾਕੀ ਵਸਤੂਆਂ ਅਤੇ ਸਫਾਈ ਸਪਲਾਈ ਲੈ ਕੇ ਇਹ 3130 ਜਹਾਜ਼ ਸਵੇਰੇ ਕਰੀਬ 1.30 ਵਜੇ ਕੋਲੰਬੋ ਦੇ ਬੰਦਰਨਾਇਕੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਿਆ, ਜਿੱਥੇ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਅਤੇ ਸ੍ਰੀਲੰਕਾ ਹਵਾਈ ਸੈਨਾ ਦੇ ਅਧਿਕਾਰੀਆਂ ਨੇ ਇਸ ਦਾ ਸਵਾਗਤ ਕੀਤਾ।
ਭਾਰਤ ਨੇ ਸ਼ੁੱਕਰਵਾਰ ਨੂੰ ਸੰਕਟ ਦੀ ਇਸ ਘੜੀ ਵਿੱਚ ਸ੍ਰੀਲੰਕਾ ਦੀ ਸਹਾਇਤਾ ਲਈ ’ਆਪ੍ਰੇਸ਼ਨ ਸਾਗਰ ਬੰਧੂ’ ਸ਼ੁਰੂ ਕੀਤਾ ਸੀ। ਰਾਹਤ ਸਮੱਗਰੀ ਦੀ ਪਹਿਲੀ ਖੇਪ ਪਹਿਲਾਂ ਹੀ ਭਾਰਤੀ ਜਲ ਸੈਨਾ ਦੇ ਜਹਾਜ਼ 9NS ਵਿਕਰਾਂਤ ਅਤੇ ਫਰੰਟਲਾਈਨ ਜਹਾਜ਼ 9NS ਉਦੈਗਿਰੀ ਰਾਹੀਂ ਇਸ ਟਾਪੂ ਦੇਸ਼ ਤੱਕ ਪਹੁੰਚਾਈ ਗਈ ਸੀ ਅਤੇ ਸੌਂਪੀ ਗਈ ਸੀ।


