ਚਿੱਟਾ ਸ਼ਰੇਆਮ ਵਿਕਦਾ ਹੈ’: ਪਿੰਡ ਵਾਸੀਆਂ ਨੇ ਪ੍ਰਸ਼ਾਸਨ ਲਈ ਕੰਧਾਂ ’ਤੇ ਲਿਖਿਆ

0
19

ਚਿੱਟਾ ਸ਼ਰੇਆਮ ਵਿਕਦਾ ਹੈ’: ਪਿੰਡ ਵਾਸੀਆਂ ਨੇ ਪ੍ਰਸ਼ਾਸਨ ਲਈ ਕੰਧਾਂ ’ਤੇ ਲਿਖਿਆ
ਬਠਿੰਡਾ : ਚਿੱਟੇ ਦੀ ਕਥਿਤ ਤੌਰ ’ਤੇ ਵਧ ਰਹੀ ਵਿਕਰੀ ਤੋਂ ਤੰਗ ਆ ਕੇ ਜ਼ਿਲ੍ਹਾ ਬਠਿੰਡਾ ਦੇ ਮੌੜ ਕਲਾਂ ਪਿੰਡ ਦੇ ਕਈ ਵਸਨੀਕਾਂ ਨੇ ਪਿੰਡ ਦੀਆਂ ਕੰਧਾਂ ’ਤੇ ’ਚਿੱਟਾ ਸ਼ਰੇਆਮ ਵਿਕਦਾ ਹੈ’ ਦਾ ਸੰਦੇਸ਼ ਲਿਖ ਦਿੱਤਾ ਹੈ, ਜਿਸ ਵਿੱਚ ਕਥਿਤ ਨਸ਼ਾ ਤਸਕਰਾਂ ਦੇ ਘਰਾਂ ਵੱਲ ਇਸ਼ਾਰਾ ਕੀਤਾ ਗਿਆ ਹੈ।
ਇਸ ਬਾਰੇ ਪਤਾ ਲੱਗਣ ’ਤੇ ਇੱਕ ਪੁਲੀਸ ਟੀਮ ਤੁਰੰਤ ਪਿੰਡ ਪਹੁੰਚੀ ਅਤੇ ਕੰਧਾਂ ’ਤੇ ਲਿਖੇ ਸ਼ਬਦਾਂ ’ਤੇ ਪੇਂਟ ਫੇਰ ਦਿੱਤਾ। ਇਹ ਘਟਨਾ ਪਿੰਡ ਵਿੱਚ ਇੱਕ ਨੌਜਵਾਨ ਦੀ ਨਸ਼ੇ ਦੀ ਜ਼ਿਆਦਾ ਮਾਤਰਾ ਕਾਰਨ ਕਥਿਤ ਮੌਤ ਤੋਂ ਕੁਝ ਦਿਨ ਬਾਅਦ ਵਾਪਰੀ ਹੈ।
ਪਿੰਡ ਦੀਆਂ ਦੋ ਔਰਤਾਂ ਮਨਜੀਤ ਕੌਰ ਅਤੇ ਕ੍ਰਿਸ਼ਨਾ ਨੇ ਦੋਸ਼ ਲਾਇਆ ਕਿ ਚਿੱਟੇ ਦੀ ਖੁੱਲ੍ਹੇਆਮ ਵਿਕਰੀ ਨੇ ਕਈ ਨੌਜਵਾਨ ਜ਼ਿੰਦਗੀਆਂ ਨੂੰ ਤਬਾਹ ਕਰ ਦਿੱਤਾ ਹੈ। ਕ੍ਰਿਸ਼ਨਾ ਨੇ ਕਿਹਾ, ‘ਕਈ ਨੌਜਵਾਨ ਪਹਿਲਾਂ ਹੀ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਚੁੱਕੇ ਹਨ। ਧੀਆਂ ਛੋਟੀ ਉਮਰ ਵਿੱਚ ਹੀ ਵਿਧਵਾ ਹੋ ਰਹੀਆਂ ਹਨ। ਜਦੋਂ ਉਨ੍ਹਾਂ ਦੇ ਪੁੱਤ ਮਰ ਰਹੇ ਹਨ ਤਾਂ ਔਰਤਾਂ ਇਕੱਲੀਆਂ ਘਰ ਚਲਾ ਰਹੀਆਂ ਹਨ।”
ਕੁਝ ਵਸਨੀਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਅਤੇ ਦਾਅਵਾ ਕੀਤਾ ਕਿ ਸਰਕਾਰ ਦੀ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ — ਯੁੱਧ ਨਸ਼ਿਆਂ ਵਿਰੁੱਧ — ਉਨ੍ਹਾਂ ਦੇ ਪਿੰਡ ਵਿੱਚ ਕੋਈ ਅਸਰ ਨਹੀਂ ਕਰ ਸਕੀ ਹੈ।
ਮੌੜ ਪੁਲਿਸ ਥਾਣੇ ਦੇ ਐੱਸ.ਐੱਚ.ਓ. ਤਰੁਨਦੀਪ ਸਿੰਘ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ, “ਅਸੀਂ ਪਹਿਲਾਂ ਵੀ ਨਸ਼ਾ ਤਸਕਰਾਂ ਖ਼?ਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਹਾਲ ਹੀ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਇਸ ਸਮੇਂ ਜੇਲ੍ਹ ਵਿੱਚ ਹਨ।’
ਇਸ ਦੌਰਾਨ ਮੌੜ ਦੇ ਡੀ ਐੱਸ ਪੀ ਕੁਲਦੀਪ ਸਿੰਘ ਨੇ ਕਿਹਾ, “ਸਿਰਫ਼ ਇਸ ਪਿੰਡ ਵਿੱਚ ਹੀ ਅਸੀਂ N4PS ਐਕਟ ਤਹਿਤ 23 ਕੇਸ ਦਰਜ ਕੀਤੇ ਹਨ। 1 ਮਾਰਚ ਤੋਂ ਲੈ ਕੇ ਹੁਣ ਤੱਕ ਅਸੀਂ ਇਸ ਪਿੰਡ ਵਿੱਚੋਂ 43 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜ ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਕਰਵਾਇਆ ਗਿਆ ਹੈ।

LEAVE A REPLY

Please enter your comment!
Please enter your name here