ਮੁੱਖ ਮੰਤਰੀ ਭਗਵੰਤ ਮਾਨ 1 ਦਸੰਬਰ ਤੋਂ 10 ਦਿਨਾਂ ਲਈ ਜਾਪਾਨ ਦੌਰੇ ’ਤੇ

0
14

ਮੁੱਖ ਮੰਤਰੀ ਭਗਵੰਤ ਮਾਨ 1 ਦਸੰਬਰ ਤੋਂ 10 ਦਿਨਾਂ ਲਈ ਜਾਪਾਨ ਦੌਰੇ ’ਤੇ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ 1 ਦਸੰਬਰ ਤੋਂ 10 ਦਿਨਾਂ ਲਈ ਜਪਾਨ ਦੌਰੇ ’ਤੇ ਹਨ। ਆਪਣੇ ਦੌਰੇ ਦੌਰਾਨ, ਮੁੱਖ ਮੰਤਰੀ ਮਾਨ ਜਾਪਾਨੀ ਸਨਅਤਕਾਰਾਂ ਨਾਲ ਮੁਲਾਕਾਤ ਕਰਨਗੇ ਤਾਂ ਜੋ ਉਨ੍ਹਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ। ਇਸ ਦੌਰਾਨ ਸੂਬੇ ਵਿੱਚ ਉਨ੍ਹਾਂ ਦੇ ਨਿਵੇਸ਼ ਨੂੰ ਵਧਾਉਣ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਇਹ ਯਾਤਰਾ ਸੂਬਾ ਸਰਕਾਰ ਦੇ ਆਊਟਰੀਚ ਯਤਨਾਂ ਦਾ ਹਿੱਸਾ ਹੈ, ਜਿਸ ਦੀ ਤਿਆਰੀ 13-15 ਮਾਰਚ, 2026 ਨੂੰ ਮੁਹਾਲੀ ਵਿੱਚ ਹੋਣ ਵਾਲੇ ਛੇਵੇਂ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ (Progressive Punjab 9nvestors Summit) ਲਈ ਕੀਤੀ ਜਾ ਰਹੀ ਹੈ।
ਕੁਝ ਦਿਨ ਪਹਿਲਾਂ, ਮਾਨ ਨੇ ਇੱਕ ਉੱਚ-ਪੱਧਰੀ ਜਾਪਾਨੀ ਵਫ਼ਦ ਨਾਲ ਵਰਚੁਅਲ ਮੀਟਿੰਗ ਕੀਤੀ ਸੀ, ਜਿਸ ਵਿੱਚ ਜਾਪਾਨੀ ਦੂਤਾਵਾਸ ਦੇ ਨੁਮਾਇੰਦੇ ਅਤੇ ਭਾਰਤ ਭਰ ਵਿੱਚ ਕੰਮ ਕਰ ਰਹੀਆਂ ਪ੍ਰਮੁੱਖ ਜਾਪਾਨੀ ਕੰਪਨੀਆਂ, ਜਿਵੇਂ ਕਿ ਪੈਨਾਸੋਨਿਕ, ਸੁਮਿਤੋਮੋ, ਨਿਪੋਨ, ਐਨ.ਈ.ਸੀ., ਅਤੇ ਟੋਇਟਾ ਦੇ ਪ੍ਰਤੀਨਿਧ ਸ਼ਾਮਲ ਸਨ।
ਇਨ੍ਹਾਂ ਚਰਚਾਵਾਂ ਵਿੱਚ, ਮਾਨ ਨੇ ਅਡਵਾਂਸਡ ਮੈਨੂਫੈਕਚਰਿੰਗ, ਮੋਬਿਲਿਟੀ, ਇਲੈਕਟ?ਰੋਨਿਕਸ, ਫੂਡ ਪ੍ਰੋਸੈਸਿੰਗ, ਨਵਿਆਉਣਯੋਗ ਊਰਜਾ, ਅਤੇ ਗਲੋਬਲ ਸੇਵਾਵਾਂ ਸਮੇਤ ਮੁੱਖ ਖੇਤਰਾਂ ਵਿੱਚ ਜਾਪਾਨ ਨਾਲ ਇੱਕ ਰਣਨੀਤਕ ਭਾਈਵਾਲੀ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਜਾਪਾਨੀ ਕੰਪਨੀਆਂ ਨੂੰ ਸੂਬੇ ਵਿੱਚ ਉੱਭਰ ਰਹੀਆਂ ਨਵੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਲਈ ‘ਰੈੱਡ ਕਾਰਪੇਟ ਸਵਾਗਤ’ ਦੀ ਪੇਸ਼ਕਸ਼ ਕੀਤੀ।

LEAVE A REPLY

Please enter your comment!
Please enter your name here