ਲੜਕੀ ਨੇ ਪ੍ਰੇਮੀ ਦੀ ਲਾਸ਼ ਨਾਲ ‘ਵਿਆਹ’ ਕੀਤਾ
ਨਾਂਦੇੜ :ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਵਿੱਚ 21 ਸਾਲਾ ਲੜਕੀ ਆਂਚਲ ਨੇ ਆਪਣੇ ਪ੍ਰੇਮੀ ਸਕਸ਼ਮ ਦੀ ਲਾਸ਼ ਨਾਲ ‘ਵਿਆਹ’ ਕਰਕੇ ਅਨੋਖੇ ਢੰਗ ਨਾਲ ਪਿਆਰ ਦਾ ਪ੍ਰਗਟਾਵਾ ਕੀਤਾ। ਦਰਅਸਲ ਆਂਚਲ ਦਾ ਪਰਿਵਾਰ ਸਕਸ਼ਮ ਨਾਲ ਉਸ ਦੇ ਪ੍ਰੇਮ ਰਿਸ਼ਤੇ ਦੇ ਖ਼?ਲਾਫ਼ ਸੀ, ਜਿਸ ਕਾਰਨ ਉਸ ਦੇ ਪਿਤਾ ਤੇ ਭਰਾਵਾਂ ਨੇ ਲੜਕੇ ਦੀ ਹੱਤਿਆ ਕਰ ਦਿੱਤੀ। ਪੁਲੀਸ ਅਨੁਸਾਰ ਸਕਸ਼ਮ ਵੀਰਵਾਰ ਸ਼ਾਮ ਨੂੰ ਜਦੋਂ ਪੁਰਾਣੇ ਗੰਜ ਖੇਤਰ ਵਿੱਚ ਆਪਣੇ ਦੋਸਤਾਂ ਨਾਲ ਖੜ੍ਹਾ ਸੀ ਤਾਂ ਉਸ ਦੀ ਆਂਚਲ ਦੇ ਭਰਾ ਹਿਮੇਸ਼ ਨਾਲ ਲੜਾਈ ਹੋ ਗਈ। ਹਿਮੇਸ਼ ਨੇ ਸਕਸ਼ਮ ’ਤੇ ਗੋਲੀ ਚਲਾਈ ਤੇ ਮਗਰੋਂ ਉਸ ਦੇ ਸਿਰ ’ਤੇ ਟਾਈਲ ਮਾਰ ਦਿੱਤੀ। ?ੲਸ ਮਗਰੋਂ ਉਸ ਦੀ ਮੌਤ ਹੋ ਗਈ। ਸ਼ੁੱਕਰਵਾਰ ਸ਼ਾਮ ਨੂੰ ਆਂਚਲ ਨੇ ਸਕਸ਼ਮ ਦੀ ਲਾਸ਼ ਨਾਲ ‘ਵਿਆਹ’ ਕਰ ਲਿਆ। ਬਾਅਦ ਵਿੱਚ ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਪਿਤਾ ਅਤੇ ਭਰਾਵਾਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ। ਪੁਲੀਸ ਨੇ ਹਿਮੇਸ਼, ਉਸ ਦੇ ਭਰਾ ਸਾਹਿਲ ਅਤੇ ਪਿਤਾ ਗਜਾਨਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
