ਪਕਿਸਤਾਨ ’ਚ ਇਮਰਾਨ ਖਾਨ ਦੇ ਹੱਕ ਵਿੱਚ ਵੱਡੇ ਵਿਰੋਧ ਪ੍ਰਦਰਸ਼ਨ ਦੀ ਤਿਆਰੀ

0
46

ਪਕਿਸਤਾਨ ’ਚ ਇਮਰਾਨ ਖਾਨ ਦੇ ਹੱਕ ਵਿੱਚ ਵੱਡੇ ਵਿਰੋਧ ਪ੍ਰਦਰਸ਼ਨ ਦੀ ਤਿਆਰੀ
ਇਸਲਾਮਾਬਾਦ : ਇਮਰਾਨ ਖਾਨ ਦੀ ਨਾਸਾਜ਼ ਸਿਹਤ ਅਤੇ ਮੌਤ ਬਾਰੇ ਲਗਾਤਾਰ ਫੈਲ ਰਹੀਆਂ ਅਫਵਾਹਾਂ ਦਰਮਿਆਨ ਪਾਕਿਸਤਾਨ ਅਧਿਕਾਰੀਆਂ ਨੇ ਰਾਵਲਪਿੰਡੀ ਵਿੱਚ ਧਾਰਾ 144 ਲਾਗੂ ਕਰ ਜਨਤਕ ਇਕੱਠਾਂ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਕਦਮ ਉਦੋਂ ਚੁੱਕਿਆ ਗਿਆ ਹੈ ਜਦੋਂ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਨੇ ਜੇਲ੍ਹ ਵਿੱਚ ਬੰਦ ਆਗੂ ਤੱਕ ਪਹੁੰਚ ਦੀ ਮੰਗ ਕਰਦੇ ਹੋਏ ਵਿਰੋਧ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਹੈ।
ਰਾਵਲਪਿੰਡੀ ਦੇ ਡਿਪਟੀ ਕਮਿਸ਼ਨਰ ਡਾ. ਹਸਨ ਵਕਾਰ ਚੀਮਾ ਵੱਲੋਂ ਜਾਰੀ ਕੀਤੇ ਗਏ ਇੱਕ ਹੁਕਮ ਵਿੱਚ ਕਿਹਾ ਗਿਆ ਹੈ ਕਿ ਜ਼ਾਬਤਾ ਫੌਜਦਾਰੀ ਪ੍ਰਕਿਰਿਆ (ਪੰਜਾਬ ਸੋਧ) ਐਕਟ, 2024 ਦੀ ਧਾਰਾ 144 ਪਹਿਲੀ ਦਸੰਬਰ ਤੋਂ ਤਿੰਨ ਦਸੰਬਰ ਤੱਕ ਲਾਗੂ ਰਹੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਨਤਕ ਸੁਰੱਖਿਆ ਅਤੇ ਵਿਵਸਥਾ ਲਈ ‘ਸੰਭਾਵੀ ਖ਼ਤਰੇ’ ਕਾਰਨ ਪਾਬੰਦੀਆਂ ਜ਼ਰੂਰੀ ਹਨ।
ਦੱਸਣਯੋਗ ਹੈ ਕਿ ਇਮਰਾਨ ਖਾਨ ਅਗਸਤ 2023 ਵਿਚ ਕਈ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਜਾਣ ਮਗਰੋਂ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿਚ ਬੰਦ ਹੈ। ਖਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਹਫਤਾਵਾਰੀ ਮੀਟਿੰਗਾਂ ਲਈ ਅਦਾਲਤ ਦੇ ਹੁਕਮ ਦੇ ਬਾਵਜੂਦ ਉਨ੍ਹਾਂ ਨੂੰ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਉਨ੍ਹਾਂ ਤੱਕ ਪਹੁੰਚ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਪੁੱਤਰਾਂ, ਭਰਾ ਅਤੇ ਭੈਣਾਂ ਨੇ ਇਮਰਾਨ ਦੇ ਜ਼ਿੰਦਾ ਹੋਣ ਦੇ ਪ੍ਰਮਾਣਿਤ ਸਬੂਤ ਦੀ ਮੰਗ ਕੀਤੀ ਹੈ।
*
ਅਮਰੀਕਾ ਨੂੰ ਹੁਨਰਮੰਦ ਭਾਰਤੀਆਂ ਤੋਂ ਬਹੁਤ ਲਾਭ ਹੋਇਆ: ਐਲਨ ਮਸਕ
ਵਾਸ਼ਿੰਗਟਨ : ਟੈਸਲਾ ਦੇ ਸੀਈਓ ਐਲਨ ਮਸਕ ਨੇ ਦਾਅਵਾ ਕੀਤਾ ਕਿ ਅਮਰੀਕਾ ਨੂੰ ਹੁਨਰਮੰਦ ਭਾਰਤੀਆਂ ( ਤੋਂ ਬਹੁਤ ਲਾਭ ਹੋਇਆ ਹੈ।
ਇਮੀਗ੍ਰੇਸ਼ਨ ਨੀਤੀਆਂ ਅਤੇ ਆਲਮੀ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਦੀ ਮਹੱਤਤਾ ਬਾਰੇ ਚੱਲ ਰਹੀਆਂ ਚਰਚਾਵਾਂ ਦੌਰਾਨ, ਟੈਸਲਾ ਦੇ ਸੀਈਓ ਐਲਨ ਮਸਕ ਨੇ ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤੀ ਪ੍ਰਤਿਭਾ ਦੇ ਮਹੱਤਵਪੂਰਨ ਯੋਗਦਾਨ ਨੂੰ ਸਵੀਕਾਰ ਕੀਤਾ ਅਤੇ ਕਿਹਾ ਕਿ ਦੇਸ਼ ਨੂੰ ਹੁਨਰਮੰਦ ਭਾਰਤੀਆਂ ਤੋਂ ਬਹੁਤ ਲਾਭ ਹੋਇਆ ਹੈ।
ਉਨ੍ਹਾਂ ਕਿਹਾ, “ ਮੇਰਾ ਖ਼ਿਆਲ ਹੈ ਕਿ ਅਮਰੀਕਾ ਨੂੰ ਅਮਰੀਕਾ ਆਏ ਪ੍ਰਤਿਭਾਸ਼ਾਲੀ ਭਾਰਤੀਆਂ ਤੋਂ ਬਹੁਤ ਲਾਭ ਹੋਇਆ ਹੈ। ਮੇਰਾ ਮਤਲਬ ਹੈ, ਅਮਰੀਕਾ ਨੂੰ ਭਾਰਤ ਤੋਂ ਪ੍ਰਤਿਭਾ ਦਾ ਬਹੁਤ ਵੱਡਾ ਲਾਭ ਹੋਇਆ ਹੈ।” ਭਾਰਤੀ ਮੂਲ ਦੇ ਕਈ ਵਿਅਕਤੀਆਂ ਨੇ ਅਮਰੀਕੀ ਅਰਥਵਿਵਸਥਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ, ਜਿਸ ਨਾਲ ਵਿਕਾਸ ਨੂੰ ਹੁਲਾਰਾ ਮਿਲਿਆ ਹੈ।
ਉਨ੍ਹਾਂ ਨੇ ਇਮੀਗ੍ਰੇਸ਼ਨ ਨੀਤੀਆਂ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਅਤੇ ਬਾਇਡਨ ਪ੍ਰਸ਼ਾਸਨ ਦੀ ਸਰਹੱਦੀ ਨਿਯੰਤਰਣ ਦੀ ਘਾਟ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਖੁੱਲ੍ਹੀਆਂ ਸਰਹੱਦਾਂ ਨੁਕਸਾਨਦੇਹ ਸਨ ਕਿਉਂਕਿ ਉਨ੍ਹਾਂ ਨੇ ਅਪਰਾਧੀਆਂ ਨੂੰ ਵੀ ਅਮਰੀਕਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਸੀ।

LEAVE A REPLY

Please enter your comment!
Please enter your name here