ਟਰੰਪ ਪੂਰੀ ਤਰ੍ਹਾਂ ਸਿਹਤਮੰਦ, ਦਿਲ ਤੇ ਪੇਟ ਦੀ ਐੱਮਆਰਆਈ ‘ਠੀਕ’: ਅਮਰੀਕੀ ਡਾਕਟਰ
ਵਾਸ਼ਿੰਗਟਨ :ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਿਛਲੇ ਦਿਨਾਂ ਵਿਚ ਕਰਵਾਈ ਐੱਮਆਰਆਈ ਨੂੰ ਲੈ ਕੇ ਲਾਏ ਜਾ ਰਹੇ ਕਿਆਸਾਂ ਦਰਮਿਆਨ ਉਨ੍ਹਾਂ ਦੇ ਡਾਕਟਰ ਨੇ ਕਿਹਾ ਕਿ ਰਾਸ਼ਟਰਪਤੀ ਪੂਰੀ ਤਰ੍ਹਾਂ ਸਿਹਤਮੰਦ ਹਨ। ਡਾਕਟਰ ਨੇ ਕਿਹਾ ਕਿ ਰਾਸ਼ਟਰਪਤੀ ਦੀ ਅਕਤੂਬਰ ਵਿਚ ਇਹਤਿਆਤ ਵਜੋਂ ਦਿਲ ਤੇ ਪੇਟ ਦੀ ਐੱਮਆਰਆਈ ਕਰਵਾਈ ਗਈ ਸੀ, ਜੋ ਕਿ ਬਿਲਕੁਲ ਨਾਰਮਲ ਹੈ ਤੇ ਸਭ ਕੁਝ ਠੀਕ ਹੈ।
ਅਮਰੀਕੀ ਰਾਸ਼ਟਰਪਤੀ ਦੀ ਅਧਿਕਾਰਤ ਰਿਹਾਇਸ਼ ਤੇ ਦਫ਼ਤਰ ਵ?ਹਾਈਟ ਹਾਊਸ ਵੱਲੋਂ ਡਾਕਟਰ ਤਰਫ਼ੋਂ ਜਾਰੀ ਇਕ ਮੇਮੋ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵ?ਹਾਈਟ ਹਾਊਸ ਨੇ ਇਹ ਦੱਸਣ ਤੋਂ ਨਾਂਹ ਕਰ ਦਿੱਤੀ ਸੀ ਕਿ ਅਕਤੂਬਰ ਵਿਚ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿਚ ਹੋਏ ਸਰੀਰਕ ਟੈਸਟ ਦੌਰਾਨ ਐੱਮਆਰਆਈ ਕਿਉਂ ਕੀਤਾ ਗਿਆ ਸੀ। ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਟਰੰਪ ਨੇ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐੱਮਆਰਆਈ ਦੇ ਨਤੀਜਿਆਂ ਨੂੰ ‘ਪੂਰੀ ਤਰ੍ਹਾਂ ਠੀਕ’ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਕੋਈ ਚਾਹੇ ਤਾਂ ਉਹ ਰਿਪੋਰਟ ਜਾਰੀ ਕਰ ਸਕਦੇ ਹਨ, ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਕੋਈ ਅੰਦਾਜ਼ਾ ਨਹੀਂ ਹੈ ਕਿ ਐੱਮਆਰਆਈ ਸਰੀਰ ਦੇ ਕਿਸ ਅੰਗ ’ਤੇ ਕੀਤਾ ਗਿਆ ਸੀ। ਉਨ੍ਹਾਂ ਜ਼ੋਰ ਦੇ ਕੇ ਆਖਿਆ ਸੀ ਕਿ ਇਹ ‘ਦਿਮਾਗ’ ਦਾ ਨਹੀਂ ਸੀ।
ਟਰੰਪ ਪੂਰੀ ਤਰ੍ਹਾਂ ਸਿਹਤਮੰਦ, ਦਿਲ ਤੇ ਪੇਟ ਦੀ ਐੱਮਆਰਆਈ ‘ਠੀਕ’: ਅਮਰੀਕੀ ਡਾਕਟਰ
Date:



