ਬੋਖਲਾਹਟ ਕਾਰਨ ਅਲਕਾਇਦਾ ਵੱਲੋਂ ‘ਜਿਹਾਦ’ ਦਾ ਸੱਦਾ

0
67
  1. ਬੋਖਲਾਹਟ ਕਾਰਨ ਅਲਕਾਇਦਾ ਵੱਲੋਂ ‘ਜਿਹਾਦ’ ਦਾ ਸੱਦਾ
  2. ਨਵੀਂ ਦਿੱਲੀ : ‘ਆਪਰੇਸ਼ਨ ਸਿੰਦੂਰ’ ਤਹਿਤ ਪਾਕਿਸਤਾਨ ’ਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਬੋਖਲਾਹਟ ਵਿੱਚ ਆ ਕੇ ਨਵੇਂ ਸਿਰੇ ਤੋਂ ਜਿਹਾਦ ਦਾ ਸੱਦਾ ਦਿੱਤਾ ਹੈ। ਅਲ ਕਾਇਦਾ ਇਨ ਇੰਡੀਅਨ ਸਬ-ਕੌਂਟੀਨੈਂਟ (1Q9S) ਨੇ ਇਕ ਬਿਆਨ ਵਿਚ ਕਿਹਾ, ‘‘ਇਸਲਾਮ ਦੇ ਮੁਜਾਹੀਦੀਨਾਂ ਤੇ ਉਪ ਮਹਾਂਦੀਪ ਦੇ ਮੁਸਲਮਾਨਾਂ ਲਈ ਭਾਰਤ ਖਿਲਾਫ਼ ਇਹ ਜੰਗ ਜਿਹਾਦ ਫੀ ਸਬੀਲਿਲ੍ਹਾ ਹੈ। ਅੱਲ੍ਹਾ ਦੀ ਇਸ ਦੁਨੀਆ ਵਿਚ ਇਸਲਾਮ ਤੇ ਮੁਸਲਮਾਨਾਂ ਦੀ ਰਾਖੀ ਤੇ ਉਪ ਮਹਾਂਦੀਪ ਦੇ ਦੱਬੇ ਕੁਚਲੇ ਲੋਕਾਂ ਦੀ ਹਮਾਇਤ ਲਈ ਇਸ ਸੰਘਰਸ਼/ਜਿਹਾਦ ਵਿਚ ਕੁੱਦਣਾ ਸਾਡਾ ਫ਼ਰਜ਼ ਹੈ… ਹੁਣ ਉਪ-ਮਹਾਂਦੀਪ ਦੇ ਮੁਸਲਮਾਨਾਂ ਲਈ ਇਨ੍ਹਾਂ ਮੰਤਵਾਂ ਦੀ ਹਮਾਇਤ ਵਿਚ ਖੜ੍ਹਨਾ ਪਹਿਲਾਂ ਨਾਲੋਂ ਕਿਤੇ ਵੱਧ ਜ਼ਰੂਰੀ ਹੈ।’’
  3. ਇਸ ਵਿੱਚ ਕਿਹਾ ਗਿਆ ਹੈ, ‘ਭਾਰਤੀ ‘ਭਗਵਾ’ ਸਰਕਾਰ ਨੇ ਪਾਕਿਸਤਾਨ ਵਿੱਚ ਛੇ ਥਾਵਾਂ ’ਤੇ ਬੰਬ ਧਮਾਕੇ ਕੀਤੇ, ਖਾਸ ਤੌਰ ‘ਤੇ ਮਸਜਿਦਾਂ ਅਤੇ ਬਸਤੀਆਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਬੰਬ ਧਮਾਕਿਆਂ ਵਿੱਚ ਕਥਿਤ ਕਈ ਮੁਸਲਮਾਨਾਂ ਦੀ ਸ਼ਹਾਦਤ ਅਤੇ ਜ਼ਖਮੀ ਹੋਣ ਦੀ ਖ਼ਬਰ ਹੈ… ਬਿਨਾਂ ਸ਼ੱਕ, ਇਹ ਬੰਬ ਧਮਾਕਾ ‘ਭਗਵਾ’ ਨਿਜ਼ਾਮ ਵੱਲੋਂ ਕੀਤੇ ਗਏ ਅਪਰਾਧਾਂ ਦੀ ਲੰਮੀ ਸੂਚੀ ਵਿੱਚ ਇੱਕ ਹੋਰ ਕਾਲਾ ਅਧਿਆਇ ਜੋੜਦਾ ਹੈ।’’, ‘‘ਇਹ ਸਭ ਜਾਣਦੇ ਹਨ ਕਿ ਇਸਲਾਮ ਅਤੇ ਮੁਸਲਮਾਨਾਂ ਵਿਰੁੱਧ ਭਾਰਤ ਦੀ ਜੰਗ ਪਹਿਲਗਾਮ ਵਿੱਚ ਹਾਲ ਹੀ ਵਿੱਚ ਵਾਪਰੀ ਘਟਨਾ ਨਾਲ ਸ਼ੁਰੂ ਨਹੀਂ ਹੋਈ ਸੀ, ਇਹ ਹਮਲਾ ਦਹਾਕਿਆਂ ਤੋਂ ਜਾਰੀ ਹੈ।

LEAVE A REPLY

Please enter your comment!
Please enter your name here