Operation Sindoor’ ਦਾ ਨਾਮ ਰਜਿਸਟਰ ਕਰਵਾਉਣ ਲਈ ਬਾਲੀਵੁੱਡ ਵਿੱਚ ਦੌੜ-ਭੱਜ

Operation Sindoor’ ਦਾ ਨਾਮ ਰਜਿਸਟਰ ਕਰਵਾਉਣ ਲਈ ਬਾਲੀਵੁੱਡ ਵਿੱਚ ਦੌੜ-ਭੱਜ

0
199

‘Operation Sindoor’ ਦਾ ਨਾਮ ਰਜਿਸਟਰ ਕਰਵਾਉਣ ਲਈ ਬਾਲੀਵੁੱਡ ਵਿੱਚ ਦੌੜ-ਭੱਜ

ਮੁੰਬਈ : ‘ਓਪ੍ਰੇਸ਼ਨ ਸੰਧੂਰ’ ਦੀ ਮਕਬੂਲੀਅਤ ਵੱਧਣ ਕਾਰਨ ਇਸ ਨਾਮ ਨੂੰ ਰਜਿਸਟਰ ਕਲਾਉਣ ਲਈ ਬਾਲੀਵੁੱਡ ਫਿਲਮ ਨਿਰਮਾਤਾ ਬਹੁਤ ਦੌੜ ਭੱਜ ਕਰ ਰਹੇ ਹਨ। ‘ਅਪਰੇਸ਼ਨ ਸਿੰਦੂਰ’, ‘ਮਿਸ਼ਨ ਸਿੰਦੂਰ’ ਅਤੇ ‘ਸਿੰਦੂਰ: ਦ ਰਿਵੈਂਜ’ ਵਰਗੇ ਨਾਮ ਦੇ ਟਾਈਟਲ ਰਜਿਸਟਰ ਕਰਨ ਦੀ ਤਜਵੀਜ ਜਾਰੀ ਹੈ। ਇਸ ਸਬੰਧੀ ਸਿਰਫ ਦੋ ਦਿਨਾਂ ਵਿਚ 30 ਤੋਂ ਵੱਧ ਅਰਜ਼ੀਆਂ ਦਾਖ਼ਲ ਹੋਈਆਂ ਹਨ।

ਦੱਸਣਯੋਗ ਹੈ ਕਿ ਪੁਲਵਾਮਾ ਹਮਲੇ ਤੋਂ ਪਿਛੋਂ ਇੰਡੀਅਨ ਮੋਸ਼ਨ ਪਿਕਚਰ ਪ੍ਰੋਡਿਊਸਰ ਐਸੋਸੀਏਸ਼ਨ (9MPP1), ਇੰਡੀਅਨ ਫਿਲਮ ਐਂਡ ਟੈਲੀਵਿਜ਼ਨ ਪ੍ਰੋਡਿਊਸਰ ਕੌਂਸਲ (96“P3) ਅਤੇ ਵੈਸਟਰਨ ਇੰਡੀਆ ਫਿਲਮ ਪ੍ਰੋਡਿਊਸਰ ਐਸੋਸੀਏਸ਼ਨ (W96P1) ਨੇ Operation Sindoor ਨਾਲ ਸਬੰਧਤ ਫਿਲਮਾਂ ਦੇ ਸਿਰਲੇਖਾਂ ਦੀ ਰਜਿਸਟ੍ਰੇਸ਼ਨ ਲਈ ਅਰਜ਼ੀਆਂ ਵਿਚ ਵਾਧਾ ਦੇਖਿਆ ਹੈ।

ਜ਼ਿਕਰਯੋਗ ਹੈ ਕਿ ਕਾਰਗਿਲ, ਉੜੀ, ਕੁੰਭ ਅਤੇ ਹੋਰਾਂ ਲਈ ਟਾਈਟਲ ਅਰਜ਼ੀਆਂ ਮਿਲੀਆਂ ਹਨ। ਜਿਨ੍ਹਾਂ ਟਾਈਟਲਾਂ ਲਈ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਵਿੱਚ ‘ਹਿੰਦੁਸਤਾਨ ਕਾ ਸਿੰਦੂਰ’, ‘ਮਿਸ਼ਨ ਅਪਰੇਸ਼ਨ ਸਿੰਦੂਰ’ ਅਤੇ ‘ਸਿੰਦੂਰ ਕਾ ਬਦਲਾ’ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਪਹਿਲਗਾਮ ਦੇ ਨਾਮ ’ਤੇ ਟਾਈਟਲਾਂ ਲਈ ਵੀ ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਿਸ ਵਿਚ ‘ਪਹਿਲਗਾਮ: ਦ ਟੈਰਰ ਅਟੈਕ’, ‘ਪਹਿਲਗਾਮ ਅਟੈਕ’ ਸਮੇਤ ਹੋਰ ਨਾਮ ਸ਼ਾਮਲ ਹਨ। ਭਾਰਤ ਨੂੰ ਮਾਣ ਹੈ ਇਸ ਲਈ ਫਿਲਮ ਨਿਰਮਾਤਾ ਇਸ ਕਹਾਣੀ ਨੂੰ ਫਿਲਮਾ ਕੇ ਲੋਕਾਂ ਸਾਹਮਣੇ ਲਿਆਉਣਾ ਚਾਹੁੰਦੇ ਹਨ।

LEAVE A REPLY

Please enter your comment!
Please enter your name here