ਕੀ ਪਾਕਿ ਮਸੂਦ ਅਜ਼ਹਰ ਨੂੰ 14 ਕਰੋੜ ਦਾ ਮੁਆਵਜ਼ਾ ਦੇਵੇਗਾ?

ਕੀ ਪਾਕਿ ਮਸੂਦ ਅਜ਼ਹਰ ਨੂੰ 14 ਕਰੋੜ ਦਾ ਮੁਆਵਜ਼ਾ ਦੇਵੇਗਾ?

0
142

ਕੀ ਪਾਕਿ ਮਸੂਦ ਅਜ਼ਹਰ ਨੂੰ 14 ਕਰੋੜ ਦਾ ਮੁਆਵਜ਼ਾ ਦੇਵੇਗਾ?

ਇਸਲਾਮਾਬਾਦ : ਪਾਕਿਸਤਾਨ ਸਰਕਾਰ ਜੈਸ਼-ਏ-ਮੁਹੰਮਦ ਦੇ ਮੁਖੀ ਤੇ ਅਮਰੀਕਾ ਵੱਲੋਂ ਦਹਿਸ਼ਤਗਰਦ ਐਲਾਨੇ ਮਸੂਦ ਅਜ਼ਹਰ ਨੂੰ ਹਾਲੀਆ ਭਾਰਤੀ ਹਵਾਈ ਹਮਲਿਆਂ ਵਿਚ ਮਾਰੇ ਗਏ ਉਸ ਦੇ 14 ਪਰਿਵਾਰਕ ਜ਼ੀਆਂ ਦੀ ਮੌਤ ਦੇ ਮੁਆਵਜ਼ੇ ਵਜੋਂ 14 ਕਰੋੜ ਰੁਪਏ ਦੀ ਅਦਾਇਗੀ ਕਰ ਸਕਦੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਦੇ ਕਾਨੂੰਨੀ ਵਾਰਸਾਂ ਲਈ ਵਿਆਪਕ ਸਹਾਇਤਾ ਅਤੇ ਪ੍ਰਤੀ ਮ੍ਰਿਤਕ 1 ਕਰੋੜ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।

ਭਾਰਤੀ ਸੰਦੂਰ ਅਪ੍ਰੇਸ਼ਨ ਦੌਰਾਨ ਬਹਾਵਲਪੁਰ ’ਚ ਦਹਿਸ਼ਤੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜੋ ਜੈਸ਼-ਏ-ਮੁਹੰਮਦ ਦਾ ਗੜ੍ਹ ਹੈ। ਹਮਲੇ ਵਿੱਚ ਉਸ ਦੀ ਵੱਡੀ ਭੈਣ ਅਤੇ ਉਸ ਦਾ ਪਤੀ, ਇੱਕ ਭਤੀਜਾ ਅਤੇ ਉਸ ਦੀ ਪਤਨੀ, ਇੱਕ ਭਤੀਜੀ ਅਤੇ ਉਸ ਦੇ ਵੱਡੇ ਪਰਿਵਾਰ ਦੇ ਪੰਜ ਬੱਚੇ ਸ਼ਾਮਲ ਸਨ। ਅਜ਼ਹਰ ਸੰਭਾਵੀ ਤੌਰ ’ਤੇ ਇਕਲੌਤਾ ਕਾਨੂੰਨੀ ਵਾਰਸ ਹੋਣ ਕਰਕੇ ਮਾਰੇ ਗਏ ਆਪਣੇ 14 ਪਰਿਵਾਰਕ ਮੈਂਬਰਾਂ ਲਈ 1 ਕਰੋੜ ਰੁਪਏ ਦੇ ਹਿਸਾਬ ਨਾਲ ਕੁੱਲ 14 ਕਰੋੜ ਰੁਪਏ ਦਾ ਹੱਕਦਾਰ ਹੋ ਸਕਦਾ ਹੈ। ਇਸ ਤੋਂ ਇਲਾਵਾ ਤਬਾਹ ਹੋਏ ਘਰਾਂ ਦੀ ਮੁੜ ਉਸਾਰੀ ਦੀ ਵਚਨਬੱਧਤਾ ਵੀ ਸ਼ਾਮਲ ਸੀ। ਹੁਣ ਦੇਖਣ ਵਾਲੀ ਗੱਲ ਹੈ ਕਿ ਇਸ ਮੁਆਵਜ਼ੇ ਬਾਰੇ ਭਾਰਤ ਕਿਸ ਤਰ੍ਹਾਂ ਦਾ ਰੁੱਖ ਅਖਤਿਆਰ ਕਰਦਾ ਹੈ।

LEAVE A REPLY

Please enter your comment!
Please enter your name here