ਪਾਕਿ ’ਚ ਰੇਡੀਏਸ਼ਨ ਲੀਕ ਨਹੀਂ ਹੋਈ
ਨਵੀਂ ਦਿੱਲੀ : ‘ਅਪਰੇਸ਼ਨ ਸਿੰਧੂਰ’ ਦੌਰਾਨ ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਨੂੰ ਜਦੋਂ ਨਿਸ਼ਾਨਾ ਬਣਾਇਆ ਸੀ ਉਸ ਵਿੱਚ ਪਾਕਿਸਤਾਨ ਦਾ ਨਿਊਕਲੀਅਰ ਏਰੀਆ ਵੀ ਸ਼ਾਮਲ ਸੀ ਇਸ ਦੀਆਂ ਚਰਚਾਂ ਵੱਡੀ ਪੱਧਰ ਉੱਤੇ ਚੱਲ ਰਹੀਆਂ ਸਨ। ਪਾਕਿ ਪ੍ਰਮਾਣੂ ਟਿਕਾਣਿਆਂ ਉੱਤੇ ਰੇਡੀਅਸ਼ਨ ਦੀਆਂ ਅਫਵਾਹਾਂ ਉੱਡਣ ਲੱਗੀਆਂ ਸਨ ਪਰ ਇਸ ਨੂੰ ਵਿਰਾਮ ਲਗਾਉਂਦੇ ਹੋਏ ਗਲੋਬਲ ਨਿਊਕਲੀਅਰ ਨਿਗਰਾਨ 9151 ਨੇ ਦਾਅਵਾ ਕੀਤਾ ਹੈ ਕਿ ਭਾਰਤ ਨਾਲ ਹਾਲ ਹੀ ਵਿੱਚ ਹੋਏ ਫ਼ੌਜੀ ਟਕਰਾਅ ਦੌਰਾਨ ਪਾਕਿਸਤਾਨ ਦੇ ਕਿਸੇ ਵੀ ਪ੍ਰਮਾਣੂ ਟਿਕਾਣੇ ਤੋਂ ਕੋਈ ਰੇਡੀਏਸ਼ਨ ਲੀਕ ਜਾਂ ਰਿਲੀਜ਼ ਨਹੀਂ ਹੋਈ। ਸੰਬੰਧਤ ਵਿਭਾਗ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਵਿੱਚ ਕਿਸੇ ਵੀ ਪ੍ਰਮਾਣੂ ਟਿਕਾਣੇ ਤੋਂ ਕੋਈ ਰੇਡੀਏਸ਼ਨ ਲੀਕ ਜਾਂ ਰਿਲੀਜ਼ ਨਹੀਂ ਹੋਈ ਹੈ।’’
ਇਸ ਤੋਂ ਪਹਿਲਾਂ ਏਅਰ ਅਪਰੇਸ਼ਨਜ਼ ਦੇ ਡਾਇਰੈਕਟਰ ਜਨਰਲ, ਏਅਰ ਮਾਰਸ਼ਲ ਏਕੇ ਭਾਰਤੀ ਨੇ ਉਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਕਿ ਭਾਰਤ ਨੇ ਪਾਕਿਸਤਾਨ ਦੇ ਪ੍ਰਮਾਣੂ ਟਿਕਾਣਿਆਂ ਦੇ ਗੜ੍ਹ ਕਿਰਾਨਾ ਹਿੱਲਜ਼ ਨੂੰ ਨਿਸ਼ਾਨਾ ਬਣਾਇਆ ਹੈ। ਹੁਣ ਲੋਕਾਂ ਵਿੱਚ ਇਹ ਚਰਚਾ ਵੀ ਵਿਰਾਮ ਲੱਗਣ ਦੀ ਸੰਭਾਵਨਾ ਹੈ।
