- ‘ਅਪ੍ਰੇਸ਼ਨ ਸੰਧੂਰ’ ਖ਼ਤਮ ਨਹੀਂ ਹੋਇਆ; ਅਜੇ ਟਰੇਲਰ ਦਿਖਾਇਐ, ਪੂਰੀ ਪਿਕਚਰ ਬਾਕੀ ਹੈ: ਰਾਜਨਾਥ
ਭੁੱਜ (ਗੁਜਰਾਤ) : ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਭੁੱਜ ਏਅਰ ਫੋਰਸ ਸਟੇਸ਼ਨ ਦਾ ਦੌਰਾ ਕਰ ਲਈ ਵਿਸ਼ੇਸ਼ ਤੌਰ ਤੇ ਪਹੁੰਚੇ। ਭਾਰਤੀ ਹਥਿਆਰਬੰਦ ਬਲਾਂ ਦੀ ਭੂਮਿਕਾ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਫੌਜ ਵੱਲੋਂ ਅਪ੍ਰੇਸ਼ਨ ਸੰਧੂਰ ਦੌਰਾਨ ਨਿਭਾਈ ਅਸਰਦਾਰ ਭੂਮਿਕਾ ਨੂੰ ਨਾ ਸਿਰਫ਼ ਭਾਰਤ ਵਿਚ ਬਲਕਿ ਵਿਦੇਸ਼ ਵਿਚ ਵੀ ਸਲਾਹਿਆ ਗਿਆ ਹੈ। ਅਪ੍ਰੇਸ਼ਨ ਸੰਧੂਰ ਅਜੇ ਖ਼ਤਮ ਨਹੀਂ ਹੋਇਆ। ਜੋ ਕੁਝ ਵੀ ਹੁਣ ਤੱਕ ਹੋਇਆ, ਉਹ ਮਹਿਜ਼ ਟਰੇਲਰ ਸੀ। ਜਦੋਂ ਸਹੀ ਸਮਾਂ ਆਇਆ, ਅਸੀਂ ਕੁੱਲ ਆਲਮ ਨੂੰ ਪੂਰੀ ਪਿਕਚਰ ਵੀ ਦਿਖਾ ਦੇਵਾਂਗੇ।’’ ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੂੰ ਕੌਮਾਂਤਰੀ ਮੁਦਰਾ ਫੰਡ (9M6) ਤੋਂ ਮਿਲਣ ਵਾਲੀ ਰਾਸ਼ੀ ਦਹਿਸ਼ਤੀ ਜਥੇਬੰਦੀਆਂ ਦੀ ਪੁਸ਼ਤ ਪਨਾਹੀ ਲਈ ਖਰਚੀ ਜਾਵੇਗੀ। ਉਨ੍ਹਾਂ ਕਿਹਾ, ‘‘ਪਾਕਿਸਤਾਨ ਨੂੰ ਇਹ ਵਿੱਤੀ ਮਦਦ ਨਹੀਂ ਦਿੱਤੀ ਜਾਣੀ ਚਾਹੀਦੀ। ਅਸੀਂ ਚਾਹੁੰਦੇ ਹਾਂ ਕਿ 9M6 ਇਸ ਬਾਰੇ ਇਕ ਫਿਰ ਸੋਚ ਵਿਚਾਰ ਕਰੇ।’’
ਉਨ੍ਹਾਂ ਕਿਹਾ ਕਿ ਇਹ ਛੋਟੀ ਗੱਲ ਨਹੀਂ ਹੈ ਕਿ ਸਾਡੀ ਹਵਾਈ ਫੌਜ ਪਾਕਿਸਤਾਨ ਦੇ ਹਰ ਕੋਨੇ ਤੱਕ ਪਹੁੰਚਣ ਦੀ ਸਮਰੱਥਾ ਰੱਖਦੀ ਹੈ ਤੇ ਪੂਰੀ ਦੁਨੀਆ ਨੇ ਦੇਖਿਆ ਹੈ ਕਿ ਕਿਵੇਂ ਸਾਡੀ ਫੌਜ ਨੇ ਪਾਕਿਸਤਾਨੀ ਧਰਤੀ ’ਤੇ ਨੌਂ ਦਹਿਸ਼ਤੀ ਟਿਕਾਣਿਆਂ ਨੂੰ ਤਬਾਹ ਕੀਤਾ। ਉਨ੍ਹਾਂ ਦੇ (ਪਾਕਿਸਤਾਨ) ਬਹੁਤ ਸਾਰੇ ਹਵਾਈ ਅੱਡੇ ਅਸੀਂ ਤਬਾਹ ਕਰ ਦਿੱਤੇ ਸਨ। ਪਾਕਿਸਤਾਨ ਨੇ ਖੁਦ ਬ੍ਰਹਮੋਸ ਮਿਜ਼ਾਈਲ ਦੀ ਸ਼ਕਤੀ ਨੂੰ ਸਵੀਕਾਰ ਕੀਤਾ ਹੈ।’’ ਭਾਵੇਂ ਭਾਰਤ-ਪਾਕਿ ਵਿੱਚ ਸੀਜ ਫਾਇਰ ਹੋ ਚੁੱਕਿਆ ਹੈ ਪਰ ਦੋਹਾਂ ਦੇਸ਼ਾਂ ’ਚ ਤਲਖੀ ਵਾਲੀ ਮਾਹੌਲ ਅਜੇ ਵੀ ਬਰਕਾਰ ਹੈ।
