ਸ਼ੋਭਾ ਸਿੰਘ ਦੇ ਪੋਤੇ ਨੂੰ ਪੰਜਾਬ ਸਰਕਾਰ ਨਾਲ ਇਤਰਾਜ
ਰੋਪੜ : ਪ੍ਰਸਿੱਧ ਕਲਾਕਾਰ ਸ਼ੋਭਾ ਸਿੰਘ ਦੇ ਪੋਤੇ ਹਿਰਦੇਪਾਲ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਦੀ ਪੇਂਟਿੰਗ ਜੋ ਉਨ੍ਹਾਂ ਦੇ ਦਾਦਾ ਸ਼ੋਭਾ ਸਿੰਘ ਵੱਲੋਂ ਬਣਾਈ ਗਈ ਸੀ, ਦੀ ਅਣਅਧਿਕਾਰਤ ਵਰਤੋਂ ’ਤੇ ਇਤਰਾਜ਼ ਜਤਾਇਆ ਹੈ। ਉਸ ਦਾ ਕਹਿਣਾ ਹੈ ਕਿ ਇਸ ਪੇਂਟਿੰਗ ਨੂੰ ਕਲਾਕਾਰ ਦਾ ਬਣਦਾ ਕਰੈਡਿਟ ਦਿੱਤੇ ਬਿਨਾਂ ਵਰਤਿਆ ਗਿਆ ਹੈ। ਅਸੀਂ ਵਿੱਤੀ ਮੁਆਵਜ਼ੇ ਦੀ ਮੰਗ ਨਹੀਂ ਕਰ ਰਹੇ ਹਾਂ। ਸਾਡੀ ਇੱਕੋ-ਇੱਕ ਬੇਨਤੀ ਸੀ ਕਿ ਸਰਕਾਰ ਸ਼ੋਭਾ ਸਿੰਘ ਦੇ ਪਰਿਵਾਰ ਤੋਂ ਰਸਮੀ ਤੌਰ ’ਤੇ ਇਜਾਜ਼ਤ ਲੈਣੀ ਚਾਹੀਦੀ ਸੀ ਅਤੇ ਪੇਂਟਿੰਗ ਵਿੱਚਲੇ ਕਲਾਕਾਰ ਦੇ ਦਸਤਖ਼ਤ ਵੀ ਹਟਾ ਦਿੱਤੇ ਹਨ। ਇਹ ਕਲਾਕ੍ਰਿਤੀ ਭਾਰਤ ਸਰਕਾਰ ਕੋਲ ਕਾਪੀਰਾਈਟ ਐਕਟ ਅਧੀਨ ਰਜਿਸਟਰਡ ਹੈ ਅਤੇ ਸਾਰੇ ਪ੍ਰਕਾਸ਼ਨ ਅਧਿਕਾਰ ਕਲਾਕਾਰ ਦੇ ਪਰਿਵਾਰ ਕੋਲ ਰਾਖਵੇਂ ਹਨ। ਇਸ ਦੀ ਵਰਤੋਂ ਕਾਪੀਰਾਈਟ ਉਲੰਘਣਾ ਦਾ ਇੱਕ ਸਪੱਸ਼ਟ ਮਾਮਲਾ ਹੈ।
ਉਨ੍ਹਾਂ ਕਿਹਾ ਕਿ ਪਰਿਵਾਰ ਦੇ ਪੰਜਾਬ ਸਰਕਾਰ ਨਾਲ ਲੰਬੇ ਸਮੇਂ ਤੋਂ ਸੁਹਿਰਦ ਸਬੰਧ ਹਨ ਅਤੇ ਜੇਕਰ ਰਸਮੀ ਤੌਰ ’ਤੇ ਸੰਪਰਕ ਕੀਤਾ ਜਾਂਦਾ ਤਾਂ ਉਹ ‘ਖੁਸ਼ੀ-ਖੁਸ਼ੀ ਪੇਂਟਿੰਗ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦੇ।’ ਇਸ ਕਾਰਵਾਈ ਨੂੰ ‘ਬਹੁਤ ਅਫਸੋਸਜਨਕ’ ਦੱਸਦਿਆਂ ਉਨ੍ਹਾਂ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਢੁੱਕਵੀਂ ਕਾਰਵਾਈ ਕਰਨ ਦੀ ਅਪੀਲ ਕੀਤੀ।
