ਕੋਲਕਾਤਾ ਦੇ ਅਸਮਾਨ ’ਚ ਨਜ਼ਰ ਆਏ ਡਰੋਨ
ਕੋਲਕਾਤਾ : ਹੁਣ ਕੋਲਕਾਤਾ ਵਿਖੇ 8-10 ਡਰੋਨ ਉੱਡਦੇ ਦੇਖੇ ਗਏ ਹਨ। ਇਸ ਬਾਰੇ ਪੱਛਮੀ ਬੰਗਾਲ ਸਰਕਾਰ ਤੋਂ ਰਿਪੋਰਟ ਮੰਗੀ ਹੈ। ਸੰਬੰਧਿਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਲਕਾਤਾ ਉੱਤੇ ਡਰੋਨ ਦੇਖਣ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਅਤੇ ਜੋ ਇਸ ਸਮੇਂ ਜਾਂਚ ਅਧੀਨ ਹਨ ਤੇ ਇਸ ਘਟਨਾ ਦੀ ਸੱਚਾਈ ਦਾ ਪਤਾ ਲਗਾਉਣ ਲਈ ਯਤਨ ਜਾਰੀ ਹਨ। ਕੋਲਕਾਤਾ ਪੁਲੀਸ ਦੇ ਡਿਟੈਕਟਿਵ ਵਿਭਾਗ ਨੇ ਪਹਿਲਾਂ ਹੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਅਫਵਾਹਾਂ ਤੋਂ ਨਾ ਡਰਨ ਦੀ ਸਲਾਹ ਦਿੱਤੀ ਹੈ।
