ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਮੁਫਾਦਾਂ ਲਈ ਕੀਤੇ ਫ਼ੈਸਲਿਆਂ ਦੀ ਭਰਪਾਈ ਦਾ ਨੁਕਸਾਨ ਅੱਜ ਪੂਰਾ ਪੰਥ ਅਤੇ ਕੌਮ ਝੱਲ ਰਿਹਾ

ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਮੁਫਾਦਾਂ ਲਈ ਕੀਤੇ ਫ਼ੈਸਲਿਆਂ ਦੀ ਭਰਪਾਈ ਦਾ ਨੁਕਸਾਨ ਅੱਜ ਪੂਰਾ ਪੰਥ ਅਤੇ ਕੌਮ ਝੱਲ ਰਿਹਾ

0
181

ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਮੁਫਾਦਾਂ ਲਈ ਕੀਤੇ ਫ਼ੈਸਲਿਆਂ ਦੀ ਭਰਪਾਈ ਦਾ ਨੁਕਸਾਨ ਅੱਜ ਪੂਰਾ ਪੰਥ ਅਤੇ ਕੌਮ ਝੱਲ ਰਿਹਾ

— ਜਥੇ: ਹਰਪ੍ਰੀਤ ਸਿੰਘ

ਹੁਸ਼ਿਆਰਪੁਰ : ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਗੁਰੂਘਰਾਂ ਦੀ ਰਾਖੀ ਅਤੇ ਵਾੜ ਦੇ ਰੂਪ ਵਿੱਚ ਹੋਇਆ ਸੀ ਪਰ ਵਾੜ ਹੀ ਸਿੱਖ ਸੰਥਸਾਵਾਂ ਦਾ ਬੇੜਾ ਗਰਕ ਕਰ ਗਈ। ਉਨ੍ਹਾਂ ਦਾਅਵਾ ਕੀਤਾ ਕਿ ਸਿੱਖ ਸੰਸਥਾਵਾਂ ਦੀ ਮਜ਼ਬੂਤੀ ਨਾਲ ਹੀ ਸਿੱਖ ਕੌਮ ਦੀ ਰਾਜਨੀਤਿਕ ਮਜ਼ਬੂਤੀ ਹੋ ਸਕੇਗੀ। ਉਹ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਅਕਾਲ ਤਖ਼ਤ ਵੱਲੋਂ ਨਿਯੁਕਤ ਭਰਤੀ ਕਮੇਟੀ ਵੱਲੋਂ ਜਾਰੀ ਭਰਤੀ ਮੁਹਿੰਮ ਦੀ ਇੱਥੇ ਲਾਮਬੰਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਕੌਮ ਅਤੇ ਪੰਥ ਦੀ ਨੁਮਾਇੰਦਾ ਸਿਆਸੀ ਜਮਾਤ ਆਪਣੇ ਅਸਲੀ ਕਾਰਜ ਤੋ ਪਾਸੇ ਹੱਟ ਕੇ ਨਿੱਜਪ੍ਰਸਤ ਵੱਲ ਵੱਧ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ’ਤੇ ਕਾਬਜ਼ ਲੋਕਾਂ ਵੱਲੋਂ ਆਪਣੇ ਮੁਫਾਦਾਂ ਲਈ ਕੀਤੇ ਫ਼ੈਸਲਿਆਂ ਦੀ ਭਰਪਾਈ ਦਾ ਨੁਕਸਾਨ ਅੱਜ ਪੂਰਾ ਪੰਥ ਅਤੇ ਕੌਮ ਝੱਲ ਰਿਹਾ ਹੈ।

ਇਸ ਮੌਕੇ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ 2015 ਮਗਰੋਂ ਸ਼੍ਰੋਮਣੀ ਅਕਾਲੀ ਦਲ ਤੋਂ ਲੋਕਾਂ ਦਾ ਭਰੋਸਾ ਉੱਠ ਗਿਆ ਸੀ, ਜਿਸ ਕਾਰਨ ਪੰਜਾਬੀ ਅਤੇ ਸਿੱਖ ਵਿਦੇਸ਼ਾਂ ਵਿੱਚ ਮਜ਼ਬੂਤ ਹੋਣ ਦੇ ਬਾਵਜੂਦ ਸੂਬੇ ਵਿੱਚ ਧਾਰਮਿਕ ਤੇ ਰਾਜਨੀਤਿਕ ਤੌਰ ’ਤੇ ਕਮਜ਼ੋਰ ਹੋਏ। ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ 2022 ਦੀ ਸ਼ਰਮਨਾਕ ਹਾਰ ਤੋਂ ਬਾਅਦ ਪਾਰਟੀ ’ਤੇ ਕਾਬਜ਼ ਲੀਡਰਸ਼ਿਪ ਨੇ ਪੰਜਾਬ ਦੇ ਲੋਕਾਂ ਅਤੇ ਵਰਕਰਾਂ ਦੀ ਭਾਵਨਾ ਨੂੰ ਕਦੇ ਪ੍ਰਵਾਨ ਨਹੀਂ ਕੀਤਾ।

LEAVE A REPLY

Please enter your comment!
Please enter your name here