ਭਾਰਤ-ਪਾਕਿ ਵਿਚਾਲੇ ਦੁਵੱਲੀ ਗੱਲਬਾਤ ਨਾਲ ਸਮਝੌਤਾ ਹੋਇਆ : ਵਿਦੇਸ਼ ਮੰਤਰੀ

ਭਾਰਤ-ਪਾਕਿ ਵਿਚਾਲੇ ਦੁਵੱਲੀ ਗੱਲਬਾਤ ਨਾਲ ਸਮਝੌਤਾ ਹੋਇਆ : ਵਿਦੇਸ਼ ਮੰਤਰੀ

0
141

ਭਾਰਤ-ਪਾਕਿ ਵਿਚਾਲੇ ਦੁਵੱਲੀ ਗੱਲਬਾਤ ਨਾਲ ਸਮਝੌਤਾ ਹੋਇਆ : ਵਿਦੇਸ਼ ਮੰਤਰੀ

ਨਵੀਂ ਦਿੱਲੀ : ਭਾਰਤ ਵਿੱਚ ਇਹ ਚਰਚਾ ਜੰਗਬੰਦੀ ਤੋਂ ਹੀ ਚੱਲ ਰਹੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਯਤਨਾਂ ਸਦਕਾ ਭਾਰਤ-ਪਾਕਿਸਤਾਨ ਦਰਮਿਆਨ ਜੰਗਬੰਦੀ ਹੋਈ ਹੈ। ਇਸ ਸੰਬੰਧੀ ਸਪੱਸ਼ਟ ਕਰਦਿਆਂ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ-ਪਾਕਿਸਤਾਨ ਦਰਮਿਆਨ ਫ਼ੌਜੀ ਕਾਰਵਾਈਆਂ ਸਮਾਪਤ ਕਰਨ ਲਈ ਸਹਿਮਤੀ ਦੋਵਾਂ ਦੇਸ਼ਾਂ ਵਿਚਾਲੇ ਸਿੱਧੀ ਗੱਲਬਾਤ ਮਗਰੋਂ ਬਣੀ ਹੈ। ਉਨ੍ਹਾਂ ਕਿਹਾ ਕਿ ਭਾਰਤ ਭਵਿੱਖ ਵਿੱਚ ਪਹਿਲਗਾਮ ਵਰਗੇ ਕਿਸੇ ਵੀ ਅਤਿਵਾਦੀ ਹਮਲੇ ਦੇ ਜਵਾਬ ਵਿੱਚ ਪਾਕਿਸਤਾਨ ’ਚ ਅਤਿਵਾਦੀਆਂ ’ਤੇ ਫਿਰ ਤੋਂ ਹਮਲਾ ਕਰੇਗਾ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ‘ਅਪਰੇਸ਼ਨ ਸਿੰਧੂਰ’ ਖ਼ਤਮ ਨਹੀਂ ਹੋਇਆ ਹੈ। ‘ਜੇਕਰ ਅਜਿਹਾ ਕੋਈ ਹਮਲਾ ਹੁੰਦਾ ਹੈ ਤਾਂ ਜਵਾਬ ਦਿੱਤਾ ਜਾਵੇਗਾ।’

ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਨੀਦਰਲੈਂਡ ਦੌਰੇ ਦੌਰਾਨ ਕਿਹਾ ਹੈ, ‘‘ਇਹ ਮੁਹਿੰਮ ਜਾਰੀ ਹੈ ਕਿਉਂਕਿ ਇਸ ਵਿੱਚ ਇੱਕ ਸਪੱਸ਼ਟ ਸੰਦੇਸ਼ ਹੈ ਕਿ ਜੇਕਰ 22 ਅਪਰੈਲ ਵਰਗੀਆਂ ਹਰਕਤਾਂ ਮੁੜ ਹੁੰਦੀਆਂ ਹਨ ਤਾਂ ਇਨ੍ਹਾਂ ਦਾ ਜਵਾਬ ਦਿੱਤਾ ਜਾਵੇਗਾ, ਅਸੀਂ ਅਤਿਵਾਦੀਆਂ ’ਤੇ ਹਮਲਾ ਕਰਾਂਗੇ। ਜੇਕਰ ਅਤਿਵਾਦ ਪਾਕਿਸਤਾਨ ਵਿੱਚ ਹੈ ਤਾਂ ਅਸੀਂ ਉਨ੍ਹਾਂ ’ਤੇ ਉੱਥੇ ਹੀ ਹਮਲਾ ਕਰਾਂਗੇ, ਜਿੱਥੇ ਉਹ ਹਨ। ਇਸ ਲਈ ਅਪਰੇਸ਼ਨ ਜਾਰੀ ਰੱਖਣ ਸਬੰਧੀ ਇੱਕ ਸੰਦੇਸ਼ ਹੈ ਪਰ ਅਪਰੇਸ਼ਨ ਜਾਰੀ ਰੱਖਣਾ ਇੱਕ-ਦੂਜੇ ’ਤੇ ਗੋਲੀਬਾਰੀ ਕਰਨ ਦੇ ਬਰਾਬਰ ਨਹੀਂ ਹੈ।’’

ਜੈਸ਼ੰਕਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਟਕਰਾਅ ਸਮਾਪਤ ਕਰਨ ਦੀ ਵਿਵਸਥਾ ’ਤੇ ਭਾਰਤ ਅਤੇ ਪਾਕਿਸਤਾਨ ਦੋਵਾਂ ਨੇ ਮੋਹਰ ਲਗਾਈ। ਉਨ੍ਹਾਂ ਕਿਹਾ, ‘‘ਜਦੋਂ ਦੋ ਦੇਸ਼ ਸੰਘਰਸ਼ ’ਚ ਉਲਝੇ ਹੁੰਦੇ ਹਨ ਤਾਂ ਇਹ ਸੁਭਾਵਿਕ ਹੈ ਕਿ ਦੁਨੀਆ ਦੇ ਦੇਸ਼ ਇੱਕ-ਦੂਜੇ ਨੂੰ ਫੋਨ ਕਰਕੇ ਆਪਣੀ ਚਿੰਤਾ ਜਤਾਉਣ ਦੀ ਕੋਸ਼ਿਸ਼ ਕਰਦੇ ਹਨ।’’

ਜੈਸ਼ੰਕਰ ਨੇ ਕਿਹਾ, ‘‘ਪਰ ਗੋਲੀਬਾਰੀ ਅਤੇ ਫ਼ੌਜੀ ਕਾਰਵਾਈਆਂ ਨੂੰ ਰੋਕਣ ਲਈ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਿੱਧੀ ਗੱਲਬਾਤ ਹੋਈ ਸੀ।’’ ਉਨ੍ਹਾਂ ਕਿਹਾ, ‘‘ਅਸੀਂ ਸਾਡੇ ਨਾਲ ਗੱਲ ਕਰਨ ਵਾਲੇ ਸਾਰੇ ਲੋਕਾਂ ਨੂੰ ਇੱਕ ਗੱਲ ਬਹੁਤ ਸਪੱਸ਼ਟ ਕਰ ਦਿੱਤੀ ਸੀ, ਨਾ ਸਿਰਫ਼ ਅਮਰੀਕਾ, ਬਲਕਿ ਸਾਰਿਆਂ ਨੂੰ, ਕਿ ਜੇਕਰ ਪਾਕਿਸਤਾਨ ਨੇ ਲੜਾਈ ਬੰਦ ਕਰਨੀ ਹੈ ਤਾਂ ਉਸ ਨੂੰ ਸਾਨੂੰ ਦੱਸਣਾ ਪਵੇਗਾ। ਅਸੀਂ ਉਨ੍ਹਾਂ ਤੋਂ ਇਹ ਸੁਣਨਾ ਹੈ। ਉਨ੍ਹਾਂ ਦੇ ਜਨਰਲ ਨੂੰ ਸਾਡੇ ਜਨਰਲ ਨੂੰ ਫੋਨ ਕਰਕੇ ਇਹ ਕਹਿਣਾ ਪਵੇਗਾ ਅਤੇ ਇਹੀ ਹੋਇਆ।’’

ਜੈਸ਼ੰਕਰ ਨੇ ਕਿਹਾ, ‘‘ਸਾਡੀਆਂ ਸੁਰੱਖਿਆ ਚੁਣੌਤੀਆਂ ਤੁਹਾਡੇ (ਯੂਰਪ) ਨਾਲੋਂ ਕਿਤੇ ਜ਼ਿਆਦਾ ਖ਼ਤਰਨਾਕ ਸਨ। ਇਸ ਲਈ ਸਾਨੂੰ ਸੁਰੱਖਿਆ ਨੂੰ ਤਰਜੀਹ ਦੇਣੀ ਪਈ ਹੈ।

LEAVE A REPLY

Please enter your comment!
Please enter your name here