ਅਮਰੀਕੀ ਰਾਸ਼ਟਰਪਤੀ ਟਰੰਪ ਦੀ ਐਪਲ ਨੂੰ ਮੁੜ ਧਮਕੀ

latest Newsਅਮਰੀਕੀ ਰਾਸ਼ਟਰਪਤੀ ਟਰੰਪ ਦੀ ਐਪਲ ਨੂੰ ਮੁੜ ਧਮਕੀ

ਅਮਰੀਕੀ ਰਾਸ਼ਟਰਪਤੀ ਟਰੰਪ ਦੀ ਐਪਲ ਨੂੰ ਮੁੜ ਧਮਕੀ

ਭਾਰਤ ਤੇ ਹੋਰ ਦੇਸ਼ਾਂ ਵਿੱਚ ਆਈਫੋਨ ਬਣਾਏ ਤਾਂ 25 ਫੀਸਦੀ ਟੈਕਸ ਲਾਵਾਂਗੇ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨ ਐਪਲ ਨੂੰ ਸਿੱਧੇ ਰੂਪ ਵਿੱਚ ਧਮਕੀ ਦਿੱਤੀ ਹੈ ਕਿ ਜੇ ਉਨ੍ਹਾਂ ਨੇ ਆਈਫੋਨ ਭਾਰਤ ਜਾਂ ਕਿਸੇ ਹੋਰ ਦੇਸ਼ ਵਿਚ ਬਣਾਏ ਤਾਂ ਉਨ੍ਹਾਂ ਦੇ ਉਤਪਾਦਾਂ ’ਤੇ 25 ਫੀਸਦੀ ਟੈਕਸ ਲਾਇਆ ਜਾਵੇਗਾ। ਟਰੰਪ ਨੇ ਕਿਹਾ ਕਿ ਅਮਰੀਕਾ ਵਿਚ ਵੇਚੇ ਜਾਣ ਵਾਲੇ ਆਈਫੋਨ ਦਾ ਨਿਰਮਾਣ ਭਾਰਤ ਜਾਂ ਕਿਸੇ ਹੋਰ ਦੇਸ਼ ਦੀ ਥਾਂ ਅਮਰੀਕਾ ਵਿਚ ਹੀ ਹੋਣਾ ਚਾਹੀਦਾ ਹੈ। ਇਸ ਸਬੰਧੀ ਟਰੰਪ ਨੇ ਸੋਸ਼ਲ ਮੀਡੀਆ ’ਤੇ ਪੋਸਟ ਨਸ਼ਰ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਉਨ੍ਹਾਂ ਐਪਲ ਦੇ ਸੀਈਓ ਟਿਮ ਕੁੱਕ ਨੂੰ ਸਪਸ਼ਟ ਕਹਿ ਦਿੱਤਾ ਸੀ ਤੇ ਉਹ ਮੁੜ ਇਸ ਬਾਰੇ ਚਿਤਾਵਨੀ ਦੇ ਰਹੇ ਹਨ।

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਤਰ ਦੀ ਰਾਜਧਾਨੀ ਦੋਹਾ ਵਿੱਚ ਵਪਾਰਕ ਗੋਲਮੇਜ਼ ਸਮਾਗਮ ਦੌਰਾਨ ਭਾਰਤ ਵਿਚ ਐਪਲ ਦੇ ਵਧਦੇ ਉਤਪਾਦਨ ’ਤੇ ਇਤਰਾਜ਼ ਜਤਾਇਆ ਸੀ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਐਪਲ ਦੇ ਸੀਈਓ ਟਿਮ ਕੁੱਕ ਨੂੰ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਉਹ ਭਾਰਤ ਵਿਚ ਆਪਣੇ ਨਿਰਮਾਣ ਕਾਰਜਾਂ ਦਾ ਵਿਸਥਾਰ ਨਾ ਕਰਨ, ਇਸ ਨਾਲ ਅਮਰੀਕਾ ਵਿਚ ਨੌਕਰੀਆਂ ’ਤੇ ਅਸਰ ਪਵੇਗਾ।

ਟਰੰਪ ਨੇ ਟਿਮ ਕੁੱਕ ਨੂੰ ਕਿਹਾ ਸੀ ਕਿ ਉਹ ਭਾਰਤ ਵਿਚ ਵਿਸਥਾਰ ਕਰਨ ਜਾ ਰਹੇ ਹਨ ਤੇ ਅਮਰੀਕਾ ਨੂੰ ਲਗਦਾ ਹੈ ਕਿ ਇਸ ਦੀ ਕੋਈ ਲੋੜ ਨਹੀਂ। ਉਹ ਨਹੀਂ ਚਾਹੁੰਦੇ ਕਿ ਉਹ ਭਾਰਤ ਵਿਚ ਵਿਸਥਾਰ ਕਰਨ। ਟਰੰਪ ਦਾ ਇਹ ਬਿਆਨ ਉਸ ਵੇਲੇ ਆਇਆ ਸੀ ਜਦੋਂ ਐਪਲ ਦੇ ਸੀਈਓ ਟਿਮ ਕੁੱਕ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਹੁਣ ਅਮਰੀਕਾ ਵਿਚ ਵਿਕਣ ਵਾਲੇ ਪੰਜਾਹ ਫੀਸਦੀ ਆਈਫੋਨ ਭਾਰਤ ਵਿਚ ਬਣਾਏ ਜਾ ਰਹੇ ਹਨ।

Check out our other content

Check out other tags:

Most Popular Articles