ਪੁਲੀਸ ਮੁਕਾਬਲੇ ’ਚ ਦੋ ਲੁਟੇਰੇ ਜ਼ਖ਼ਮੀ

ਪੁਲੀਸ ਮੁਕਾਬਲੇ ’ਚ ਦੋ ਲੁਟੇਰੇ ਜ਼ਖ਼ਮੀ

0
120

ਪੁਲੀਸ ਮੁਕਾਬਲੇ ’ਚ ਦੋ ਲੁਟੇਰੇ ਜ਼ਖ਼ਮੀ

ਕਪੂਰਥਲਾ : ਆਏ ਦਿਨ ਪੁਲਿਸ ਵੱਲੋਂ ਇੰਕਾਊਟਰ ਹੋ ਰਹੇ ਹਨ ਅਤੇ ਗੁੰਡਾ ਅਨਸਰਾਂ ਨੂੰ ਨੱਥ ਪਾਈ ਜਾ ਰਹੀ ਹੈ। ਇਸੇ ਤਹਿਤ ਢਿੱਲਵਾਂ ਨੇੜੇ ਅੱਜ ਸਵੇਰੇ ਲੁਟੇਰਿਆਂ ਤੇ ਪੁਲੀਸ ਵਿਚਾਲੇ ਹੋਈ ਫ਼ਾਇਰਿੰਗ ਦੌਰਾਨ ਦੋ ਲੁਟੇਰੇ ਗੰਭੀਰ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਲੁਟੇਰਿਆਂ ਦੀ ਸ਼ਨਾਖਤ ਲਾਭ ਸਿੰਘ ਤੇ ਜੋਗਾ ਸਿੰਘ ਵਾਸੀ ਲਾਟੀਆਵਾਲ ਸ਼ਾਹਕੋਟ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਦੋ ਪਿਸਤੌਲ, ਤਿੰਨ ਜ਼ਿੰਦਾ ਰੌਂਦ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।

ਐੱਸਐੱਸਪੀ ਤੂਰਾ ਨੇ ਕਿਹਾ ਕਿ ਪੁਲੀਸ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਉਕਤ ਲੁਟੇਰੇ ਲੁੱਟ ਖੋਹ ਦੀ ਇਕ ਘਟਨਾ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ ਜਿਸ ’ਤੇ ਸੀਆਈਏ ਸਟਾਫ਼ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਅੱਜ ਤੜਕੇ ਮੋਟਰਸਾਈਕਲ ਸਵਾਰ ਇਨ੍ਹਾਂ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਪੁਲੀਸ ’ਤੇ ਫ਼ਾਇਰਿੰਗ ਕਰ ਦਿੱਤੀ। ਪੁਲੀਸ ਵਲੋਂ ਕੀਤੀ ਜਵਾਬੀ ਫ਼ਾਇਰਿੰਗ ’ਚ ਇਹ ਦੋਵੇਂ ਵਿਅਕਤੀ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਫੱਤੂਢੀਂਗਾ, ਤਲਵੰਡੀ ਚੌਧਰੀਆਂ ਤੇ ਕਪੂਰਥਲਾ ਇਲਾਕੇ ’ਚ ਲੁੱਟ ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਪੁਲੀਸ ਵਲੋਂ ਇਲਾਜ ਉਪਰੰਤ ਇਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁੱਛਗਿੱਛ ਕੀਤੀ ਜਾਵੇਗੀ।

LEAVE A REPLY

Please enter your comment!
Please enter your name here