ਆਰ.ਐਸ.ਐਸ. ਚਲਾ ਰਹੀ ਕੇਂਦਰ ਦੀ ਭਾਜਪਾ ਸਰਕਾਰ : ਰਾਜਾ ਵੜਿੰਗ

ਆਰ.ਐਸ.ਐਸ. ਚਲਾ ਰਹੀ ਕੇਂਦਰ ਦੀ ਭਾਜਪਾ ਸਰਕਾਰ : ਰਾਜਾ ਵੜਿੰਗ

0
125

ਆਰ.ਐਸ.ਐਸ. ਚਲਾ ਰਹੀ ਕੇਂਦਰ ਦੀ ਭਾਜਪਾ ਸਰਕਾਰ : ਰਾਜਾ ਵੜਿੰਗ

ਪਟਿਆਰਾ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਆਰਐਸਐਸ ਚਲਾ ਰਿਹਾ ਹੈ ਤੇ ਭਾਜਪਾ ਆਰਐਸਐਸ ਦੇ ਇਸ਼ਾਰੇ ‘ਤੇ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ। ਉਹ ਵਿਧਾਨ ਸਭਾ ਹਲਕਾ ਸਨੌਰ ਅਧੀਨ ਪੈਂਦੇ ਕਸਬਾ ਬਹਾਦਰਗੜ੍ਹ ਵਿਚ ਜਾਰੀ ਕਾਂਗਰਸ ਦੀ ‘ਸੰਵਿਧਾਨ ਬਚਾਓ ਰੈਲੀ’ ਨੂੰ ਸੰਬੋਧਨ ਕਰ ਰਹੇ ਸਨ।

ਰੈਲੀ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਖੂਬ ਸ਼ਬਦੀ ਰਗੜੇ ਲਾਏ। ਉਨ੍ਹਾਂ ਦੋਸ਼ ਲਾਇਆ, ‘‘ਕਾਂਗਰਸ ਦੇ ਸਿਰ ‘ਤੇ ਰਾਜ ਅਤੇ ਐਸ਼ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਲੋੜ ਵੇਲੇ ਕਾਂਗਰਸ ਦੇ ਪਿੱਠ ਵਿੱਚ ਛੁਰਾ ਮਾਰਿਆ ਹੈ।’’

ਖ਼ਬਰ ਲਿਖੇ ਜਾਣ ਤੱਕ ਕਸਬਾ ਬਹਾਦਰਗੜ੍ਹ ਵਿਚ ਕਾਂਗਰਸ ਦੀ ‘ਸੰਵਿਧਾਨ ਬਚਾਓ ਰੈਲੀ’ ਜਾਰੀ ਸੀ। ਰੈਲੀ ਵਿਚ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਕਾਂਗਰਸੀ ਵਰਕਰਾਂ ਵੱਲੋਂ ‘ਆ ਗਈ ਕਾਂਗਰਸ, ਆ ਗਈ ਕਾਂਗਰਸ’ ਦੇ ਅਕਾਸ਼ ਗੂਜਾਉ ਨਾਅਰੇ ਵੀ ਲਾਏ ਗਏ।

ਰੈਲੀ ਵਿਚ ਸੂਬਾ ਪ੍ਰਧਾਨ ਰਾਜ ਵੜਿੰਗ ਤੇ ਰੰਧਾਵਾ ਤੋਂ ਇਲਾਵਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ, ਮਦਨ ਲਾਲ ਜਲਾਲਪੁਰ, ਹਰਦਿਆਲ ਕੰਬੋਜ, ਮੋਹਿਤ ਮੋਹਿੰਦਰਾ, ਗੁਰਸ਼ਰਨ ਕੌਰ ਰੰਧਾਵਾ, ਕੁਲਜੀਤ ਨਾਗਰਾ, ਸਾਧੂ ਸਿੰਘ ਧਰਮਸੋਤ, ਗੁਰਿੰਦਰ ਸਿੰਘ ਢਿੱਲੋਂ, ਹੈਰੀ ਮਾਨ, ਹਰਵਿੰਦਰ ਖਨੌੜਾ, ਗੁਰਦੀਪ ਊਂਟਸਰ, ਗੌਰਵ ਸੰਧੂ, ਨਰੇਸ਼ ਦੁੱਗਲ, ਜਸਵਿੰਦਰ ਰੰਧਾਵਾ ਸਮੇਤ ਹੋਰ ਅਨੇਕਾਂ ਆਗੂ ਵੀ ਮੌਜੂਦ ਹਨ।

ਇਸ ਮੌਕੇ ਬੋਲਦਿਆਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਹੋਰ ਵਧੇਰੇ ਤਕੜਾ ਕਰੇ। ਰੈਲੀ ਨੂੰ ਹੋਰ ਵੀ ਵੱਖ-ਵੱਖ ਆਗੂਆਂ ਵੱਲੋਂ ਸੰਬੋਧਨ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here