ਭਾਰਤ-ਪਾਕਿ ਵਾਂਗ ਇਰਾਨ-ਇਜ਼ਰਾਈਲ ਸਮਝੌਤਾ ਕਰਵਾ ਸਕਦਾ ਹਾਂ: ਟਰੰਪ

latest Newsਭਾਰਤ-ਪਾਕਿ ਵਾਂਗ ਇਰਾਨ-ਇਜ਼ਰਾਈਲ ਸਮਝੌਤਾ ਕਰਵਾ ਸਕਦਾ ਹਾਂ: ਟਰੰਪ

ਭਾਰਤ-ਪਾਕਿ ਵਾਂਗ ਇਰਾਨ-ਇਜ਼ਰਾਈਲ ਸਮਝੌਤਾ ਕਰਵਾ ਸਕਦਾ ਹਾਂ: ਟਰੰਪ

ਨਿਊਯਾਰਕ/ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਕਿ ਭਾਰਤ ਅਤੇ ਪਾਕਿ ਦਾ ਸਮਝੌਤਾ ਮੇਰੇ ਦੁਆਰਾ ਹੋਇਆ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਦਾ ਕਹਿਣਾ ਹੈ ਇਰਾਨ ਤੇ ਇਜ਼ਰਾਈਲ ਵਿਚਾਲੇ ਠੀਕ ਉਸੇ ਤਰ੍ਹਾਂ ਸਮਝੌਤਾ ਕਰਵਾ ਸਕਦੇ ਹਨ ਜਿਵੇਂ ਉਨ੍ਹਾਂ ਹੋਰ ਕੱਟੜ ਦੁਸ਼ਮਣਾਂ (ਭਾਰਤ-ਪਾਕਿਸਤਾਨ) ਵਿਚਾਲੇ ਕਰਵਾਇਆ ਸੀ। ਟਰੰਪ ਨੇ ਇੱਕ ਵਾਰ ਫਿਰ ਆਪਣਾ ਦਾਅਵਾ ਦੁਹਰਾਇਆ ਕਿ ਉਨ੍ਹਾਂ ਪਿਛਲੇ ਮਹੀਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਸੰਘਰਸ਼ ‘ਵਪਾਰ ਦੀ ਵਰਤੋਂ ਕਰਕੇ’ ਰੁਕਾਇਆ ਸੀ। ਟਰੁੱਥ ਸੋਸ਼ਲ ’ਤੇ ਇੱਕ ਪੋਸਟ ’ਚ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਇਰਾਨ-ਇਜ਼ਰਾਈਲ ਮੁੱਦੇ ’ਤੇ ‘ਹੁਣ ਕਈ ਫੋਨ ਕਾਲਾਂ ਕੀਤੀਆਂ ਜਾ ਰਹੀਆਂ ਹਨ ਅਤੇ ਮੀਟਿੰਗਾਂ ਹੋ ਰਹੀਆਂ ਹਨ।’ ਉਨ੍ਹਾਂ ਕਿਹਾ, ‘ਇਰਾਨ ਤੇ ਇਜ਼ਰਾਈਲ ਨੂੰ ਸਮਝੌਤਾ ਕਰਨਾ ਚਾਹੀਦਾ ਹੈ ਅਤੇ ਉਹ ਇਹ ਕਰਨਗੇ। ਠੀਕ ਉਸੇ ਤਰ੍ਹਾਂ ਜਿਵੇਂ ਮੈਂ ਭਾਰਤ ਤੇ ਪਾਕਿਸਤਾਨ ਵਿਚਾਲੇ ਕਰਵਾਇਆ ਸੀ। ਉਸ ਸਮੇਂ ਮੈਂ ਅਮਰੀਕਾ ਨਾਲ ਵਪਾਰ ਦੀ ਵਰਤੋਂ ਕਰਕੇ ਗੱਲਬਾਤ ’ਚ ਸਮਝਦਾਰੀ, ਏਕਤਾ ਤੇ ਤਵਾਜ਼ਨ ਲਿਆਂਦਾ। ਦੋਵੇਂ ਹੀ ਬਿਹਤਰੀਨ ਆਗੂਆਂ ਨੇ ਜਲਦੀ ਫ਼ੈਸਲਾ ਲਿਆ ਤੇ ਸਭ ਕੁਝ ਰੋਕ ਦਿੱਤਾ।’

Check out our other content

Check out other tags:

Most Popular Articles