‘ਨੋ ਕਿੰਗਜ਼’ ਰੈਲੀ ਮੌਕੇ ਗੋਲੀ ਲੱਗਣ ਕਾਰਨ ਇੱਕ ਹਲਾ
ਸਾਲਟ ਲੇਕ ਸਿਟੀ (ਅਮਰੀਕਾ): ਅਮਰੀਕਾ ਦੀ ਸਾਲਟ ਲੇਕ ਸਿਟੀ ਵਿੱਚ ‘ਨੋ ਕਿੰਗਜ਼’ ਰੈਲੀ ਦੌਰਾਨ ਇੱਕ ਸ਼ਖ਼ਸ ਨੇ ਪ੍ਰਦਰਸ਼ਨਕਾਰੀਆਂ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਵਿਅਕਤੀ ’ਤੇ ਗੋਲੀਆਂ ਚਲਾਈਆਂ, ਜੋ ਰਾਹਗੀਰ ਨੂੰ ਲੱਗੀਆਂ। ਇਸ ਘਟਨਾ ਵਿੱਚ ਰਾਹਗੀਰ ਦੀ ਇਲਾਜ ਦੌਰਾਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲਾ ਵਿਅਕਤੀ ਸ਼ਾਂਤੀ ਰੱਖਿਅਕ ਦਲ ਦਾ ਹਿੱਸਾ ਸੀ। ਸਾਲਟ ਲੇਕ ਸਿਟੀ ਦੇ ਪੁਲੀਸ ਮੁਖੀ ਬਰਾਇਨ ਰੈੱਡ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲੀਸ ਨੇ ਪ੍ਰਦਰਸ਼ਨਕਾਰੀਆਂ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਕਥਿਤ ਹਮਲਾਵਰ ਅਰਟੁਰੋ ਗਾਂਬੋਆ (24) ਨੂੰ ਹੱਤਿਆ ਦੇ ਦੋਸ਼ ਹੇਠ ਹਿਰਾਸਤ ਵਿੱਚ ਲਿਆ ਗਿਆ। ਮ੍ਰਿਤਕ ਰਾਹਗੀਰ ਦੀ ਪਛਾਣ 39 ਸਾਲਾ ਆਰਥਰ ਫੋਲਸਾ ਆਹ ਲੂ ਵਜੋਂ ਹੋਈ ਹੈ। ਰੈੱਡ ਨੇ ਦੱਸਿਆ ਕਿ ਮੁਲਜ਼ਮ ਨੇ ਤਿੰਨ ਗੋਲੀਆਂ ਚਲਾਈਆਂ ਜੋ ਗਾਂਬੋਆ ਅਤੇ ਲੂ ਨੂੰ ਲੱਗੀਆਂ। ਪੁਲੀਸ ਨੇ ਦੱਸਿਆ ਕਿ ਗਾਂਬੋਆ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ। ਉਹ ਹਮਲੇ ਵਿੱਚ ਜ਼ਖ਼ਮੀ ਹੋ ਗਿਆ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਉਸ ਖ਼ਿਲਾਫ਼ ਕੇਸ ਵੀ ਦਰਜ ਕੀਤਾ ਗਿਆ ਹੈ। ਰੈੱਡ ਨੇ ਕਿਹਾ ਕਿ ਹਮਲਾਵਰ ਅਤੇ ਇੱਕ ਹੋਰ ਵਿਅਕਤੀ ਨੇ ਗਾਂਬੋਆ ਨੂੰ ਰਾਤ ਕਰੀਬ 8 ਵਜੇ ਰਾਈਫਲ ਕੱਢਦੇ ਦੇਖਿਆ ਸੀ।
