ਅਮਰੀਕਾ ਨਾਲ ਗੱਲਬਾਤ ‘ਗੁੰਝਲਦਾਰ’ ਬਣੀ: ਇਰਾਨ

Iran’s foreign minister says the chances of resuming nuclear talks with the U.S. have become more complicated following a recent American military strike. No new agreement or timeline has been set for discussions.

0
119

ਅਮਰੀਕਾ ਨਾਲ ਗੱਲਬਾਤ ‘ਗੁੰਝਲਦਾਰ’ ਬਣੀ: ਇਰਾਨ

ਦੁਬਈ “: ਇਰਾਨ ਦੇ ਮੁੱਖ ਡਿਪਲੋਮੈਟ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ ਦੇ ਪਰਮਾਣੂ ਪ੍ਰੋਗਰਾਮ ਬਾਰੇ ਸੰਯੁਕਤ ਰਾਜ ਅਮਰੀਕਾ ਨਾਲ ਨਵੀਂ ਗੱਲਬਾਤ ਦੀ ਸੰਭਾਵਨਾ ਨੂੰ ਅਮਰੀਕੀ ਹਮਲੇ ਨੇ ਗੁੰਝਲਦਾਰ ਬਣਾ ਦਿੱਤਾ ਹੈ। ਉਨ੍ਹਾਂ ਨੇ ਮੰਨਿਆ ਕਿ ਹਮਲੇ ਨਾਲ ਗੰਭੀਰ ਨੁਕਸਾਨ ਹੋਇਆ ਹੈ।

ਅਮਰੀਕਾ 2015 ਦੇ ਪ੍ਰਮਾਣੂ ਸਮਝੌਤੇ ਦਾ ਇੱਕ ਪੱਖ ਸੀ, ਜਿਸ ਵਿੱਚ ਇਰਾਨ ਨੇ ਪਾਬੰਦੀਆਂ ਤੋਂ ਰਾਹਤ ਅਤੇ ਹੋਰ ਲਾਭਾਂ ਦੇ ਬਦਲੇ ਆਪਣੇ ਯੂਰੇਨੀਅਮ ਸੋਧ ਪ੍ਰੋਗਰਾਮ ਨੂੰ ਸੀਮਤ ਕਰਨ ਲਈ ਸਹਿਮਤੀ ਦਿੱਤੀ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਇਕਪਾਸੜ ਤੌਰ ‘ਤੇ ਅਮਰੀਕਾ ਨੂੰ ਬਾਹਰ ਕੱਢਣ ਤੋਂ ਬਾਅਦ ਉਹ ਸੌਦਾ ਟੁੱਟ ਗਿਆ। ਟਰੰਪ ਨੇ ਸੁਝਾਅ ਦਿੱਤਾ ਹੈ ਕਿ ਉਹ ਇਰਾਨ ਨਾਲ ਨਵੀ ਗੱਲਬਾਤ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਕਿਹਾ ਕਿ ਦੋਵੇਂ ਧਿਰਾਂ ਅਗਲੇ ਹਫਤੇ ਮਿਲਣਗੀਆਂ।

ਬੀਤੇ ਦਿਨੀਂ ਪ੍ਰਸਾਰਿਤ ਹੋਏ ਇਰਾਨੀ ਸਰਕਾਰੀ ਟੈਲੀਵਿਜ਼ਨ ’ਤੇ ਇੱਕ ਇੰਟਰਵਿਊ ਵਿੱਚ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਕਿਹਾ, “ਗੱਲਬਾਤ ਮੁੜ ਸ਼ੁਰੂ ਕਰਨ ਲਈ ਕੋਈ ਸਮਝੌਤਾ ਨਹੀਂ ਹੋਇਆ ਹੈ। ਕੋਈ ਸਮਾਂ ਨਿਰਧਾਰਤ ਨਹੀਂ ਕੀਤਾ ਗਿਆ ਹੈ, ਕੋਈ ਵਾਅਦਾ ਨਹੀਂ ਕੀਤਾ ਗਿਆ ਹੈ ਅਤੇ ਅਸੀਂ ਗੱਲਬਾਤ ਦੁਬਾਰਾ ਸ਼ੁਰੂ ਕਰਨ ਬਾਰੇ ਗੱਲ ਵੀ ਨਹੀਂ ਕੀਤੀ ਹੈ।’’ ਅਰਾਗਚੀ ਨੇ ਕਿਹਾ ਕਿ ਅਮਰੀਕੀ ਫੌਜੀ ਦਖਲਅੰਦਾਜ਼ੀ ਦੇ ਫੈਸਲੇ ਨੇ ਇਰਾਨ ਦੇ ਪਰਮਾਣੂ ਪ੍ਰੋਗਰਾਮ ’ਤੇ ਗੱਲਬਾਤ ਨੂੰ ਹੋਰ ਗੁੰਝਲਦਾਰ ਅਤੇ ਵਧੇਰੇ ਮੁਸ਼ਕਲ ਬਣਾ ਦਿੱਤਾ ਹੈ।

LEAVE A REPLY

Please enter your comment!
Please enter your name here