ਪਾਕਿ ਅਤੇ ਚੀਨ ਨਾਲ ਸਥਾਪਤ ਕਰ ਰਿਹੈ ਨਵਾਂ ਗੱਠਜੋੜ

New China-Pakistan Bloc Could Sideline India in South Asia Pakistan and China are forming a new regional group, possibly replacing SAARC, with aims to boost trade and connectivity. India’s invitation is uncertain

0
361

ਪਾਕਿ ਅਤੇ ਚੀਨ ਨਾਲ ਸਥਾਪਤ ਕਰ ਰਿਹੈ ਨਵਾਂ ਗੱਠਜੋੜ

ਇਸਲਾਮਾਬਾਦ : ਪਾਕਿਸਤਾਨ ਅਤੇ ਚੀਨ ਦੋਵੇਂ ਕਿਸੇ ਨਵੇਂ ਗੱਠਜੋੜ ਤਹਿਤ ਕੰਮ ਕਰਨ ਜਾ ਰਹੇ ਹਨ। ਇੱਕ ਅਖ਼ਬਾਰ ਦੀ ਰਿਪੋਰਟ ਅਨੁਸਾਰ ਇਸਲਾਮਾਬਾਦ ਅਤੇ ਬੀਜਿੰਗ ਵਿਚਕਾਰ ਗੱਲਬਾਤ ਹੁਣ ਅਗਲੇ ਪੜਾਅ ’ਤੇ ਹੈ, ਕਿਉਂਕਿ ਦੋਵੇਂ ਧਿਰਾਂ ਇਸ ਗੱਲ ’ਤੇ ਸਹਿਮਤ ਹਨ ਕਿ ਖੇਤਰੀ ਏਕੀਕਰਨ ਅਤੇ ਸੰਪਰਕ ਲਈ ਇੱਕ ਨਵੀਂ ਸੰਸਥਾ ਜ਼ਰੂਰੀ ਹੈ।

ਸੂਤਰਾਂ ਦੇ ਹਵਾਲੇ ਨਾਲ ਅਖਬਾਰ ਨੇ ਕਿਹਾ ਕਿ ਇਹ ਨਵੀਂ ਸੰਸਥਾ ਸੰਭਾਵਤ ਤੌਰ ’ਤੇ ਖੇਤਰੀ ਬਲਾਕ S11R3 ਦੀ ਥਾਂ ਲੈ ਸਕਦੀ ਹੈ, ਜਿਸ ਵਿੱਚ ਭਾਰਤ, ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ਼੍ਰੀਲੰਕਾ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਪਾਕਿਸਤਾਨ, ਚੀਨ ਅਤੇ ਬੰਗਲਾਦੇਸ਼ ਵਿਚਕਾਰ ਹਾਲ ਹੀ ਵਿੱਚ ਚੀਨ ਦੇ ਕੁਨਮਿੰਗ ਵਿੱਚ ਹੋਈ ਤਿੰਨ ਪੱਖੀ ਮੀਟਿੰਗ ਕੂਟਨੀਤਕ ਚਾਲਾਂ ਦਾ ਹਿੱਸਾ ਸੀ ਅਤੇ ਇਸਦਾ ਉਦੇਸ਼ ਦੂਜੇ ਦੱਖਣੀ ਏਸ਼ੀਆਈ ਦੇਸ਼ਾਂ, ਜੋ S11R3 ਦਾ ਹਿੱਸਾ ਸਨ, ਨੂੰ ਨਵੇਂ ਸਮੂਹ ਵਿੱਚ ਸ਼ਾਮਲ ਹੋਣ ਲਈ ਸੱਦਾ ਦੇਣਾ ਸੀ।

ਹਾਲਾਂਕਿ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਇਹ ਕਹਿੰਦੇ ਹੋਏ ਕਿ ਮੀਟਿੰਗ ਰਾਜਨੀਤਿਕ ਨਹੀਂ ਸੀ, ਢਾਕਾ, ਬੀਜਿੰਗ ਅਤੇ ਇਸਲਾਮਾਬਾਦ ਵਿਚਕਾਰ ਕਿਸੇ ਵੀ ਉਭਰ ਰਹੇ ਗਠਜੋੜ ਦੇ ਵਿਚਾਰ ਨੂੰ ਖਾਰਜ ਕਰ ਦਿੱਤਾ ਸੀ। ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਐਮ ਤੌਹੀਦ ਹੁਸੈਨ ਨੇ ਕਿਹਾ ਸੀ, ‘‘ਅਸੀਂ ਕੋਈ ਗਠਜੋੜ ਨਹੀਂ ਬਣਾ ਰਹੇ ਹਾਂ।’’

ਸੂਤਰਾਂ ਅਨੁਸਾਰ ਭਾਰਤ ਨੂੰ ਨਵੇਂ ਪ੍ਰਸਤਾਵਿਤ ਫੋਰਮ ਵਿੱਚ ਸੱਦਾ ਦਿੱਤਾ ਜਾਵੇਗਾ, ਜਦੋਂ ਕਿ ਸ਼੍ਰੀਲੰਕਾ, ਮਾਲਦੀਵ ਅਤੇ ਅਫਗਾਨਿਸਤਾਨ ਵਰਗੇ ਦੇਸ਼ਾਂ ਦੇ ਇਸ ਸਮੂਹ ਦਾ ਹਿੱਸਾ ਬਣਨ ਦੀ ਉਮੀਦ ਹੈ। ਅਖਬਾਰ ਨੇ ਕਿਹਾ ਕਿ ਨਵੀਂ ਸੰਸਥਾ ਦਾ ਮੁੱਖ ਉਦੇਸ਼ ਵਧੇ ਹੋਏ ਵਪਾਰ ਅਤੇ ਸੰਪਰਕ ਰਾਂਹੀ ਵਧੇਰੇ ਖੇਤਰੀ ਸ਼ਮੂਲੀਅਤ ਦੀ ਮੰਗ ਕਰਨਾ ਹੈ।

LEAVE A REPLY

Please enter your comment!
Please enter your name here