ਮਮਦਾਨੀ ਨੇ ਜੇ ਇਮੀਗ੍ਰੇਸ਼ਨ ਕਾਰਜਾਂ ’ਚ ਰੁਕਾਵਟ ਪਾਈ ਤਾਂ ਨਾਗਰਿਕਤਾ ਰੱਦ ਕਰਾਂਗਾ : ‘ਟਰੰਪ ਜ਼ੋਹਰਾਨ ਮਮਦਾਨੀ ਨੇ ਦਿੱਤਾ ਜਵਾਬ ‘‘ਡਰਨ ਵਾਲਾ ਨਹੀਂ ਹਾਂ’’

Indian-origin American leader Zohraan Mamdani hits back at Donald Trump’s threat to revoke his citizenship, calling it a direct attack on democracy. Mamdani, a top contender in NYC’s 2025 mayoral race, says he won't be silenced by fear

0
173

ਮਮਦਾਨੀ ਨੇ ਜੇ ਇਮੀਗ੍ਰੇਸ਼ਨ ਕਾਰਜਾਂ ’ਚ ਰੁਕਾਵਟ ਪਾਈ ਤਾਂ ਨਾਗਰਿਕਤਾ ਰੱਦ ਕਰਾਂਗਾ : ‘ਟਰੰਪ
ਜ਼ੋਹਰਾਨ ਮਮਦਾਨੀ ਨੇ ਦਿੱਤਾ ਜਵਾਬ ‘‘ਡਰਨ ਵਾਲਾ ਨਹੀਂ ਹਾਂ’’
ਚੰਡੀਗੜ੍ਹ : ਜ਼ੋਹਰਾਨ ਮਮਦਾਨੀ ਭਾਰਤੀ ਮੂਲ ਦੇ ਅਮਰੀਕੀ ਨੇਤਾ ਹਨ, ਜੋ ਨਿਊਯਾਰਕ ਸਿਟੀ ਵਿੱਚ ਡੈਮੋਕ੍ਰੇਟਿਕ ਸੋਸ਼ਲਿਸਟ ਪਾਰਟੀ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ 7 ਸਾਲ ਪਹਿਲਾਂ ਅਮਰੀਕੀ ਨਾਗਰਿਕਤਾ ਪ੍ਰਾਪਤ ਕੀਤੀ ਸੀ ਅਤੇ ਵਰਤਮਾਨ ਵਿੱਚ ਸਮਾਜਿਕ ਨਿਆਂ, ਪ੍ਰਵਾਸੀ ਅਧਿਕਾਰਾਂ ਅਤੇ ਆਰਥਿਕ ਸਮਾਨਤਾ ਦੇ ਮੁੱਦਿਆਂ ਨੂੰ ਲੈਕੇ ਚਰਚਾ ਵਿਚ ਹੈ। ਨਵੰਬਰ ਵਿੱਚ ਹੋਣ ਵਾਲੀਆਂ ਨਿਊਯਾਰਕ ਸਿਟੀ ਮੇਅਰ ਚੋਣਾਂ ਵਿੱਚ ਜ਼ੋਹਰਾਨ ਮਮਦਾਨੀ ਜਨਮਤ ਸਰਵੇਖਣਾਂ ਵਿੱਚ ਫਿਲਹਾਲ ਸਭ ਤੋਂ ਅੱਗੇ ਚੱਲ ਰਹੇ ਹਨ। ਉਹ ਮੌਜੂਦਾ ਮੇਅਰ ਐਰਿਕ ਐਡਮਜ਼ ਅਤੇ ਰਿਪਬਲਿਕਨ ਪ੍ਰਤਿਆਸ਼ੀ ਕਰਟਿਸ ਸਲਿਵਾ ਤੋਂ ਅੱਗੇ ਹਨ। ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗ੍ਰਿਫਤਾਰੀ ਅਤੇ ਨਾਗਰਿਕਤਾ ਖੋਹਣ ਦੀ ਧਮਕੀ ਦਿੱਤੀ ਹੈ। ਜਿਸ ’ਤੇ ਜ਼ੋਹਰਾਨ ਮਮਦਾਨੀ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਮਮਦਾਨੀ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹੈ ਅਤੇ ਟਰੰਪ ਦਾ ਇਹ ਰਵੱਈਆ ਲੋਕਤੰਤਰ ’ਤੇ ਸਿੱਧਾ ਹਮਲਾ ਹੈ।
ਡੋਨਲਡ ਟਰੰਪ ਨੇ ਹਾਲ ਹੀ ਵਿੱਚ ਇੱਕ ਇਮੀਗ੍ਰੇਸ਼ਨ ਈਵੈਂਟ ਦੌਰਾਨ ਮਮਦਾਨੀ ਨੂੰ “ਕਮਿਊਨਿਸਟ” ਅਤੇ “ਪਾਗਲ” ਦੱਸਿਆ ਸੀ ਅਤੇ ਦਾਅਵਾ ਕੀਤਾ ਕਿ ਉਹ ਸੰਭਵ ਤੌਰ ’ਤੇ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਹਨ। ਟਰੰਪ ਨੇ ਧਮਕੀ ਦਿੱਤੀ ਕਿ ਜੇਕਰ ਮਮਦਾਨੀ ਨੇ ਯੂ.ਐੱਸ. ਇਮੀਗ੍ਰੇਸ਼ਨ ਏਜੰਸੀ (935) ਦੇ ਕੰਮ ਵਿੱਚ ਰੁਕਾਵਟ ਪਾਈ ਤਾਂ ਉਸ ਨੂੰ ਗ੍ਰਿਫਤਾਰ ਕਰਕੇ ਡਿਟੈਂਸ਼ਨ ਕੈਂਪ ਵਿੱਚ ਭੇਜ ਦਿੱਤਾ ਜਾਵੇਗਾ ਅਤੇ ਨਾਗਰਿਕਤਾ ਰੱਦ ਕਰ ਦਿੱਤੀ ਜਾਵੇਗੀ।
ਜ਼ੋਹਰਾਨ ਮਮਦਾਨੀ ਨੇ ਟਰੰਪ ਦੀਆਂ ਟਿੱਪਣੀਆਂ ’ਤੇ ਤਿੱਖੀ ਪ੍ਰਤੀਕਿਰਿਆ ਕਰਦੇ ਹੋਏ ਕਿਹਾ, ‘‘ਸੰਯੁਕਤ ਰਾਜ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ ਮੈਨੂੰ ਗ੍ਰਿਫਤਾਰ ਕਰਵਾਉਣ, ਮੇਰੀ ਨਾਗਰਿਕਤਾ ਖੋਹਣ ਅਤੇ ਡਿਟੈਂਸ਼ਨ ਕੈਂਪ ਵਿੱਚ ਪਾਉਣ ਦੀ ਧਮਕੀ ਦਿੱਤੀ ਹੈ, ਉਹ ਵੀ ਉਦੋਂ ਜਦੋਂ ਮੈਂ ਕੋਈ ਕਾਨੂੰਨ ਨਹੀਂ ਤੋੜਿਆ। ਇਹ ਸਿਰਫ਼ ਇਸ ਲਈ ਹੋ ਰਿਹਾ ਹੈ ਕਿਉਂਕਿ ਮੈਂ 935 ਨੂੰ ਸਾਡੇ ਸ਼ਹਿਰ ਵਿੱਚ ਅਤਿਵਾਦ ਫੈਲਾਉਣ ਤੋਂ ਰੋਕਾਂਗਾ।’’ ਉਨ੍ਹਾਂ ਅੱਗੇ ਕਿਹਾ ‘‘ਇਹ ਨਾ ਸਿਰਫ਼ ਲੋਕਤੰਤਰ ‘ਤੇ ਹਮਲਾ ਹੈ, ਬਲਕਿ ਹਰ ਉਸ ਨਿਊਯਾਰਕ ਵਾਸੀ ਨੂੰ ਡਰਾਉਣ ਦੀ ਕੋਸ਼ਿਸ਼ ਹੈ ਜੋ ਅਨਿਆਂ ਵਿਰੁੱਧ ਬੋਲਦਾ ਹੈ। ਪਰ ਅਸੀਂ ਡਰਾਂਗੇ ਨਹੀਂ, ਅਸੀਂ ਲੜਾਂਗੇ।

LEAVE A REPLY

Please enter your comment!
Please enter your name here