ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ

Sukhna Lake Flood Gates Opened Due to Heavy Rainfall in Chandigarh"

0
299

ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ

ਚੰਡੀਗੜ੍ਹ : ਬਰਸਾਤ ਦੇ ਮੌਸਮ ਕਾਰਨ ਸੁਖਨਾ ਝੀਲ ਦੇ ਫਲੱਡ ਗੇਟ ਅੱਜ ਸਵੇਰੇ 10:30 ਵਜੇ ਖੋਲ੍ਹੇ ਗਏ ਹਨ। ਇਸ ਦੇ ਨਾਲ ਹੀ ਮੁਹਾਲੀ ਪੁਲੀਸ ਨੇ ਵਸਨੀਕਾਂ ਨੂੰ ਘੱਗਰ ਨਦੀ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਸੀ ਪਰ ਬਾਅਦ ਵਿੱਚ ਇਹ ਐਡਾਵਇਜ਼ਰੀ ਰੱਦ ਕਰ ਦਿੱਤੀ ਗਈ। ਸੂਤਰਾਂ ਨੇ ਦੱਸਿਆ ਕਿ ਝੀਲ ਵਿੱਚ ਪਾਣੀ ਦਾ ਪੱਧਰ 1158 ਫੁੱਟ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਹੇਠਾਂ ਵੱਲ ਸਾਵਧਾਨੀ ਦੇ ਉਪਾਅ ਕੀਤੇ ਜਾ ਰਹੇ ਹਨ।

ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਕਿਹਾ, ‘‘ਯੂਟੀ ਅਧਿਕਾਰੀਆਂ ਵੱਲੋਂ ਡਰੇਨੇਜ ਵਿਭਾਗ ਅਤੇ ਪੁਲੀਸ ਅਧਿਕਾਰੀਆਂ ਨੂੰ ਜ਼ੁਬਾਨੀ ਸੂਚਿਤ ਕੀਤਾ ਗਿਆ ਹੈ ਪਰ ਅਜੇ ਤੱਕ ਲਿਖਤੀ ਨੋਟਿਸ ਪ੍ਰਾਪਤ ਨਹੀਂ ਹੋਇਆ ਹੈ।’’ ਇਸ ਤੋਂ ਪਹਿਲਾਂ 10 ਜੁਲਾਈ 2023 ਨੂੰ ਯੂਟੀ ਇੰਜੀਨੀਅਰਿੰਗ ਵਿਭਾਗ ਨੂੰ ਸੁਖਨਾ ਝੀਲ ਦੇ ਤਿੰਨ ਫਲੱਡ ਗੇਟਾਂ ਵਿੱਚੋਂ ਦੋ ਖੋਲ੍ਹਣੇ ਪਏ ਸਨ। ਉਸ ਸਮੇਂ ਪਾਣੀ ਦਾ ਪੱਧਰ 1,163 ਫੁੱਟ ਦੇ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਸੀ।

2020 ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰਨ ਤੋਂ ਬਾਅਦ ਸੁਖਨਾ ਚੋਅ ਨੇ ਸੁਖਨਾ ਚੋਅ ਦੇ ਨਾਲ-ਨਾਲ ਜ਼ੀਰਕਪੁਰ ਅਤੇ ਬਲਟਾਣਾ ਦੇ ਨੀਵੇਂ ਇਲਾਕਿਆਂ ਵਿੱਚ ਵਿਆਪਕ ਹੜ੍ਹ ਲਿਆ ਦਿੱਤਾ ਸੀ।

LEAVE A REPLY

Please enter your comment!
Please enter your name here