ਟਰੰਪ ਦੀ ਧਮਕੀ ਗੰਭੀਰ: ਰੂਸ

0
96

ਟਰੰਪ ਦੀ ਧਮਕੀ ਗੰਭੀਰ: ਰੂਸ
ਮਾਸਕੋ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਰੂਸੀ ਵਸਤਾਂ ਦੇ ਖ਼ਰੀਦਦਾਰਾਂ ’ਤੇ ਪਾਬੰਦੀਆਂ ਦੀ ਧਮਕੀ ਅਤੇ ਯੂਕਰੇਨ ਨੂੰ ਹਥਿਆਰ ਦੇਣ ਬਾਰੇ ਬਿਆਨਾਂ ਨੂੰ ਕ੍ਰੈਮਲਿਨ ਨੇ ਗੰਭੀਰ ਕਰਾਰ ਦਿੱਤਾ ਹੈ। ਰੂਸ ਨੇ ਕਿਹਾ ਹੈ ਕਿ ਉਹ ਟਰੰਪ ਦੇ ਬਿਆਨ ਦਾ ਵਿਸ਼ਲੇਸ਼ਣ ਕਰ ਰਿਹਾ ਹੈ। ਉਧਰ ਰੂਸੀ ਉਪ ਵਿਦੇਸ਼ ਮੰਤਰੀ ਸਰਗੇਈ ਰਿਆਬਕੋਵ ਨੇ ਕਿਹਾ ਕਿ ਮਾਸਕੋ ਗੱਲਬਾਤ ਲਈ ਤਿਆਰ ਹੈ ਪਰ ਰੂਸ ਅਲਟੀਮੇਟਮਾਂ ਨੂੰ ਪਸੰਦ ਨਹੀਂ ਕਰਦਾ ਹੈ। ਟਰੰਪ ਦੇ ਹਾਲੀਆ ਬਿਆਨਾਂ ਬਾਰੇ ਪੁੱਛਣ ’ਤੇ ਰੂਸੀ ਤਰਜਮਾਨ ਦਮਿੱਤਰੀ ਪੇਸਕੋਵ ਨੇ ਕਿਹਾ, ‘‘ਅਮਰੀਕੀ ਰਾਸ਼ਟਰਪਤੀ ਦੇ ਬਿਆਨ ਬਹੁਤ ਗੰਭੀਰ ਹਨ। ਉਨ੍ਹਾਂ ’ਚੋਂ ਕੁਝ ਤਾਂ ਨਿੱਜੀ ਤੌਰ ’ਤੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਖ਼?ਲਾਫ਼ ਕੀਤੇ ਗਏ ਹਨ। ਸਾਨੂੰ ਬਿਆਨਾਂ ਦਾ ਵਿਸ਼ਲੇਸ਼ਣ ਕਰਨ ਦੀ ਲੋੜ ਹੈ। ਜੇ ਰਾਸ਼ਟਰਪਤੀ ਪੂਤਿਨ ਨੂੰ ਲੋੜ ਮਹਿਸੂਸ ਹੋਈ ਤਾਂ ਉਹ ਜ਼ਰੂਰ ਇਸ ਦਾ ਜਵਾਬ ਦੇਣਗੇ।’’ ਪੇਸਕੋਵ ਨੇ ਕਿਹਾ ਕਿ ਯੂਕਰੇਨ ਨੂੰ ਹਥਿਆਰ ਦੇਣ ਦਾ ਫ਼ੈਸਲਾ ਸ਼ਾਂਤੀ ਦਾ ਸੁਨੇਹਾ ਨਹੀਂ ਸਗੋਂ ਇਹ ਜੰਗ ਜਾਰੀ ਰੱਖਣ ਦਾ ਸੰਕੇਤ ਹੈ। ਉਨ੍ਹਾਂ ਦੁਹਰਾਇਆ ਕਿ ਰੂਸ, ਯੂਕਰੇਨ ਨਾਲ ਸਿੱਧੀ ਗੱਲਬਾਤ ਕਰਨ ਲਈ ਤਿਆਰ ਹੈ।

LEAVE A REPLY

Please enter your comment!
Please enter your name here