ਸਰੀ : ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਬੌਲੀਵੁੱਡ ਅਦਾਕਾਰ ਅਤੇ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ’ਤੇ ਅੱਜ ਦੂਜੀ ਵਾਰ ਹਮਲਾ ਕਰਦਿਆਂ ਸਵੇਰੇ ਤੜਕੇ ਗੋਲੀਆਂ ਚਲਾਈਆਂ ਗਈਆਂ।
ਸਥਾਨਕ ਨਿਵਾਸੀਆਂ ਦੇ ਅਨੁਸਾਰ 85 ਐਵੇਨਿਊ ਅਤੇ ਸਕਾਟ ਰੋਡ ਦੇ ਚੌਰਾਹੇ ’ਤੇ ਸਥਿਤ ਕੈਫੇ, K1P’S 3afe ’ਤੇ ਸਵੇਰੇ 4:30 ਵਜੇ ਹਮਲਾ ਕੀਤਾ ਗਿਆ। ਜਦੋਂ ਕਿ ਪੁਲੀਸ ਤੋਂ ਵੇਰਵਿਆਂ ਦੀ ਅਜੇ ਉਡੀਕ ਹੈ, ਇਸ ਘਟਨਾ ਵਿੱਚ ਕਿਸੇ ਨੂੰ ਵੀ ਸੱਟ ਨਹੀਂ ਲੱਗੀ। ਕੈਫੇ ਨੂੰ ਹੋਏ ਨੁਕਸਾਨ ਦੇ ਵੇਰਵਿਆਂ ਦੀ ਵੀ ਉਡੀਕ ਹੈ।
ਸੋਸ਼ਲ ਮੀਡੀਆ ’ਤੇ ਗੈਂਗਸਟਰ ਗੋਲਡੀ ਢਿੱਲੋਂ, ਜੋ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਹੋਣ ਦਾ ਦਾਅਵਾ ਕਰਦਾ ਹੈ, ਨੇ ਹਮਲੇ ਦੀ ਜ਼ਿੰਮੇਵਾਰੀ ਲਈ। ਸੋਸ਼ਲ ਮੀਡੀਆ ’ਤੇ ਇੱਕ ਅਣ-ਪ੍ਰਮਾਣਿਤ ਪੋਸਟ ਅਨੁਸਾਰ ‘‘ਜੈ ਸ਼੍ਰੀ ਰਾਮ। ਸਤਿ ਸ਼੍ਰੀ ਅਕਾਲ, ਸਾਰੇ ਭਰਾਵਾਂ ਨੂੰ ਰਾਮ ਰਾਮ। ਸਰੀ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਅੱਜ ਹੋਈ ਗੋਲੀਬਾਰੀ ਦਾ ਦਾਅਵਾ ਗੋਲਡੀ ਢਿੱਲੋਂ ਨੇ ਕੀਤਾ ਹੈ, ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹੈ। ਅਸੀਂ ਉਸ ਨੂੰ ਫੋਨ ਕੀਤਾ ਪਰ ਉਸ ਨੇ ਫੋਨ ਦਾ ਜਵਾਬ ਨਹੀਂ ਦਿੱਤਾ, ਇਸ ਲਈ ਸਾਨੂੰ ਕਾਰਵਾਈ ਕਰਨੀ ਪਈ। ਜੇਕਰ ਉਹ ਫਿਰ ਵੀ ਜਵਾਬ ਨਹੀਂ ਦਿੰਦਾ ਹੈ, ਤਾਂ ਅਸੀਂ ਜਲਦੀ ਹੀ ਮੁੰਬਈ ਵਿੱਚ ਅਗਲੀ ਕਾਰਵਾਈ ਕਰਾਂਗੇ।’’
ਦੱਸਣ ਯੋਗ ਹੈ ਕਿ 10 ਜੁਲਾਈ ਦੇ ਹਮਲੇ ਤੋਂ ਕੁਝ ਦਿਨ ਪਹਿਲਾਂ ਖੁੱਲ੍ਹਿਆ ਕੈਫੇ ਬਾਅਦ ਵਿੱਚ ਬੰਦ ਕਰ ਦਿੱਤਾ ਗਿਆ ਸੀ। ਇਹ 20 ਜੁਲਾਈ ਨੂੰ ਮੁੜ ਖੁੱਲ੍ਹਿਆ ਗਿਆ ਸੀ, ਪਰ ਮੁੜ ਇਹ ਘਟਨਾ ਵਾਪਰ ਗਈ ਹੈ।
ਕਪਿਲ ਸ਼ਰਮਾ ਦੇ ਕੈਫੇ ’ਤੇ ਮੁੜ ਹਮਲਾ
Kapil Sharma cafe attack," "Surrey shooting latest," "Goldy Dhillon gang," "Lawrence Bishnoi Canada
