ਨਿਊਯਾਰਕ ਕਲੱਬ ਵਿੱਚ ਗੋਲੀਬਾਰੀ, ਤਿੰਨ ਮੌਤਾਂ
ਨਿਊਯਾਰਕ : ਨਿਊਯਾਰਕ ਸਿਟੀ ਦੇ ਇੱਕ ਕਲੱਬ ਵਿੱਚ ਐਤਵਾਰ ਸਵੇਰੇ ਹੋਈ ਗੋਲੀਬਾਰੀ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਅੱਠ ਹੋਰ ਜ਼ਖਮੀ ਹੋ ਗਏ। ਨਿਊਯਾਰਕ ਪੁਲੀਸ ਵਿਭਾਗ ਦੀ ਕਮਿਸ਼ਨਰ ਜੈਸਿਕਾ ਟਿਸ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਾਂਚ ਅਧਿਕਾਰੀਆਂ ਅਨੁਸਾਰ ਬਰੁਕਲਿਨ ਦੇ ਕ੍ਰਾਊਨ ਹਾਈਟਸ ਇਲਾਕੇ ਵਿੱਚ ਸਥਿਤ ‘ਟੇਸਟ ਆਫ ਦਾ ਸਿਟੀ ਲਾਊਂਜ’ ਵਿੱਚ ਸਵੇਰੇ 3:30 ਵਜੇ ਦੇ ਕਰੀਬ ‘ਕਿਸੇ ਝਗੜੇ’ ਮਗਰੋਂ ਹਮਲਾਵਰਾਂ ਨੇ ਵੱਖ-ਵੱਖ ਹਥਿਆਰਾਂ ਨਾਲ ਕਈ ਗੋਲੀਆਂ ਚਲਾਈਆਂ, ਜਿਸ ਕਾਰਨ ਤਿੰਨ ਵਿਅਕਤੀ ਮਾਰੇ ਗਏ। ਟਿਸ਼ ਨੇ ਕਿਹਾ, ‘ਨਿਊਯਾਰਕ ਸ਼ਹਿਰ ਵਿੱਚ ਭਿਆਨਕ ਗੋਲੀਬਾਰੀ ਹੋਈ।’
