ਭਾਖੜਾ ਡੈਮ ਦੇ ਚਾਰ ਫਲੱਡ ਗੇਟ ਖੋਲ੍ਹੇ, ਲੋਕ ਪ੍ਰੇਸ਼ਾਨ

0
42

ਭਾਖੜਾ ਡੈਮ ਦੇ ਚਾਰ ਫਲੱਡ ਗੇਟ ਖੋਲ੍ਹੇ, ਲੋਕ ਪ੍ਰੇਸ਼ਾਨ
ਚੰਡੀਗੜ੍ਹ : ਪਹਾੜਾਂ ’ਚ ਮੁੜ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਫ਼?ਕਰ ਵਧਾ ਦਿੱਤੇ ਹਨ। ਮੌਸਮ ਵਿਭਾਗ ਨੇ 24-25 ਅਗਸਤ ਨੂੰ ਸ਼ਿਮਲਾ ਖ਼?ੱਤੇ ਤੋਂ ਇਲਾਵਾ ਕੁੱਲੂ ਤੇ ਮੰਡੀ ਖੇਤਰ ’ਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਬੀਬੀਐੱਮਬੀ ਨੇ ਮੌਸਮ ਵਿਭਾਗ ਦੀ ਚਿਤਾਵਨੀ ਦੇ ਮੱਦੇਨਜ਼ਰ ਭਾਖੜਾ ਡੈਮ ’ਚ ਪਾਣੀ ਦਾ ਪੱਧਰ ਮੇਨਟੇਨ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਪਹਾੜਾਂ ’ਚੋਂ ਆਉਣ ਵਾਲੇ ਸੰਭਾਵੀ ਪਾਣੀ ਨੂੰ ਆਉਂਦੇ ਦਿਨਾਂ ’ਚ ਡੈਮ ’ਚ ਸੰਭਾਲਿਆ ਜਾ ਸਕੇ। ਇਸ ਤਹਿਤ ਅੱਜ ਬੀਬੀਐੱਮਬੀ ਨੇ ਭਾਖੜਾ ਡੈਮ ਦੇ ਚਾਰ ਫਲੱਡ ਗੇਟ ਦੋ-ਦੋ ਫੁੱਟ ਖੋਲ੍ਹ ਦਿੱਤੇ ਹਨ।
ਵੇਰਵਿਆਂ ਅਨੁਸਾਰ ਭਾਖੜਾ ਡੈਮ ’ਚ ਪਹਾੜਾਂ ’ਚੋਂ ਪਾਣੀ ਦੀ ਸੰਭਾਵੀ ਆਮਦ ਵਜੋਂ ਜਗ?ਹਾ ਬਣਾਈ ਜਾ ਰਹੀ ਹੈ। ਅੱਜ ਸਵੇਰੇ ਭਾਖੜਾ ਡੈਮ ਵਿੱਚ ਪਹਾੜਾਂ ’ਚੋਂ 80 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਸੀ, ਜੋ ਸ਼ਾਮ ਛੇ ਵਜੇ 62 ਹਜ਼ਾਰ ਕਿਊਸਿਕ ਰਹਿ ਗਿਆ। ਭਾਖੜਾ ਡੈਮ ’ਚੋਂ ਅੱਜ 43,300 ਕਿਊਸਿਕ ਪਾਣੀ ਛੱਡਿਆ ਗਿਆ ਹੈ, ਜਿਸ ’ਚੋਂ ਕਰੀਬ 23 ਹਜ਼ਾਰ ਕਿਊਸਿਕ ਸਤਲੁਜ ਦਰਿਆ ਵਿੱਚ ਛੱਡਿਆ ਗਿਆ ਹੈ। ਭਾਖੜਾ ਡੈਮ ਦਾ ਸ਼ਾਮ ਛੇ ਵਜੇ ਪਾਣੀ ਦਾ ਪੱਧਰ 1665.49 ਫੁੱਟ ਹੋ ਗਿਆ ਹੈ। ਬੀਬੀਐੱਮਬੀ ਅਨੁਸਾਰ ਅੱਜ ਦੇ ਦਿਨ ਤੱਕ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1662 ਫੁੱਟ ਹੋਣਾ ਚਾਹੀਦਾ ਸੀ। ਬਿਆਸ ਦਰਿਆ ਤੋਂ ਇਲਾਵਾ ਹੁਣ ਸਤਲੁਜ ਦਾ ਕਹਿਰ ਵੀ ਸਰਹੱਦੀ ਪਿੰਡਾਂ ’ਤੇ ਹੋਰ ਮਾਰ ਕਰ ਸਕਦਾ ਹੈ। ਇਸ ਤੋਂ ਇਲਾਵਾ 24-25 ਅਗਸਤ ਨੂੰ ਸਤਲੁਜ ਦੇ ਆਸ-ਪਾਸ ਦੇ ਖੇਤਰ ’ਚ ਭਾਰੀ ਮੀਂਹ ਪੈਣ ਬਾਰੇ ਮੌਸਮ ਵਿਭਾਗ ਨੇ ਪਹਿਲਾਂ ਹੀ ਪੇਸ਼ੀਨਗੋਈ ਕੀਤੀ ਹੋਈ ਹੈ।
ਪੌਂਗ ਡੈਮ ਵਿੱਚ ਐਤਕੀਂ ਪਹਾੜਾਂ ’ਚੋਂ ਆ ਰਹੇ ਪਾਣੀ ਦੀ ਆਮਦ ਹੈਰਾਨ ਕਰਨ ਵਾਲੀ ਰਹੀ ਹੈ। ਆਮ ਤੌਰ ’ਤੇ ਹਰ ਸੀਜ਼ਨ ਵਿੱਚ ਪੌਂਗ ਡੈਮ ਵਿੱਚ ਪਾਣੀ ਦੀ ਆਮਦ ਔਸਤ 40 ਹਜ਼ਾਰ ਕਿਊਸਿਕ ਦੀ ਰਹਿੰਦੀ ਹੈ ਪਰ ਐਤਕੀਂ ਡੇਢ ਮਹੀਨੇ ਤੋਂ ਇਹ ਔਸਤ 70 ਤੋਂ 80 ਹਜ਼ਾਰ ਕਿਊਸਿਕ ਰਹੀ ਹੈ।
ਇਸ ਵੇਲੇ ਪੌਂਗ ਡੈਮ ਵਿੱਚ 60 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਹੈ ਅਤੇ ਏਨਾ ਪਾਣੀ ਹੀ ਬਿਆਸ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ। ਪੌਂਗ ਡੈਮ ਵਿੱਚ ਅੱਜ ਸ਼ਾਮ ਛੇ ਵਜੇ ਪਾਣੀ ਦਾ ਪੱਧਰ 1383.12 ਫੁੱਟ ’ਤੇ ਪਹੁੰਚ ਗਿਆ ਹੈ।

LEAVE A REPLY

Please enter your comment!
Please enter your name here