ਪਾਕਿ ਨੇ ਭਾਰਤੀ ਜਹਾਜ਼ਾਂ ਲਈ ਹਵਾਈ ਪਾਬੰਦੀ ਵਧਾਈ

0
320

ਪਾਕਿ ਨੇ ਭਾਰਤੀ ਜਹਾਜ਼ਾਂ ਲਈ ਹਵਾਈ ਪਾਬੰਦੀ ਵਧਾਈ
ਲਾਹੌਰ : ਪਾਕਿਸਤਾਨੀ ਅਧਿਕਾਰੀਆਂ ਨੇ ਅੱਜ ਭਾਰਤੀ ਜਹਾਜ਼ਾਂ ਲਈ ਆਪਣੀ ਹਵਾਈ ਖੇਤਰ ਪਾਬੰਦੀ 23 ਸਤੰਬਰ ਤੱਕ ਵਧਾ ਦਿੱਤੀ ਹੈ। ਪਾਕਿਸਤਾਨ ਹਵਾਈ ਅੱਡਾ ਅਥਾਰਿਟੀ ਨੇ ਇੱਕ ਤਾਜ਼ਾ NO“1M (ਹਵਾਈ ਕਰਮਚਾਰੀਆਂ ਨੂੰ ਨੋਟਿਸ) ਜਾਰੀ ਕਰਕੇ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਭਾਰਤੀ ਜਹਾਜ਼ਾਂ ’ਤੇ ਪਾਬੰਦੀ ਨੂੰ ਇੱਕ ਮਹੀਨੇ ਲਈ ਵਧਾਉਣ ਦਾ ਐਲਾਨ ਕੀਤਾ ਹੈ।
ਅਥਾਰਿਟੀ ਨੇ ਕਿਹਾ, ‘‘ਭਾਰਤੀ ਏਅਰਲਾਈਨਾਂ ਦੁਆਰਾ ਸੰਚਾਲਿਤ ਸਾਰੇ ਜਹਾਜ਼ਾਂ ਨੂੰ ਪਾਕਿਸਤਾਨੀ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਹੋਵੇਗੀ। ਇਹ ਪਾਬੰਦੀ ਉਨ੍ਹਾਂ ਫੌਜੀ ਅਤੇ ਨਾਗਰਿਕ ਜਹਾਜ਼ਾਂ ਲਈ ਵੀ ਲਾਗੂ ਹੈ, ਜੋ ਭਾਰਤ ਦੀ ਮਲਕੀਅਤ ਹਨ ਜਾਂ ਕਿਰਾਏ ’ਤੇ ਹਨ।’’
ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦੇ ਮੱਦੇਨਜ਼ਰ ਇਹ ਪਾਬੰਦੀ ਸ਼ੁਰੂ ਵਿੱਚ 22 ਅਪਰੈਲ ਨੂੰ ਇੱਕ ਮਹੀਨੇ ਲਈ ਲਗਾਈ ਗਈ ਸੀ। ਇਸ ਫ਼ੈਸਲੇ ਮਗਰੋਂ ਭਾਰਤੀ ਹਵਾਈ ਜਹਾਜ਼ਾਂ ਨੂੰ ਪਾਕਿਸਤਾਨੀ ਖੇਤਰ ’ਚ ਉੱਡਣ ਤੋਂ ਰੋਕ ਦਿੱਤਾ ਗਿਆ ਸੀ।
ਇਸ ਤੋਂ ਕੁੱਝ ਦਿਨ ਬਾਅਦ 30 ਅਪਰੈਲ ਨੂੰ ਭਾਰਤ ਨੇ ਪਾਕਿਸਤਾਨੀ ਜਹਾਜ਼ਾਂ ਅਤੇ ਏਅਰਲਾਈਨਾਂ ਲਈ ਹਵਾਈ ਖੇਤਰ ਬੰਦ ਕਰਕੇ ਇਸ ਪਾਬੰਦੀ ਦਾ ਮੋੜਵਾਂ ਜਵਾਬ ਦਿੱਤਾ ਸੀ। ਇਸ ਤੋਂ ਪਹਿਲਾਂ 23 ਮਈ ਨੂੰ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਸਨ।

LEAVE A REPLY

Please enter your comment!
Please enter your name here