ਨੇਤਨਯਾਹੂ ਨੇ ਆਸਟਰੇਲੀਆ ਵਿਰੁੱਧ ਗੁੱਸਾ ਕੱਢਿਆ: ਬਰਕ
ਇਜ਼ਰਾਈਲ : ਆਸਟਰੇਲਿਆਈ ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬਰਕ ਨੇ ਅੱਜ ਬੈਂਜਾਮਿਨ ਨੇਤਨਯਾਹੂ ’ਤੇ ਆਸਟਰੇਲੀਆ ਵਿਰੁੱਧ ਗੁੱਸਾ ਕੱਢਣ ਦਾ ਦੋਸ਼ ਲਗਾਇਆ। ਬਰਕ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਐਲਬਨੀਜ਼ ਕਮਜ਼ੋਰ ਹਨ। ਬਰਕ ਨੇ ਆਸਟਰੇਲਿਆਈ ਬਰਾਡਕਾਸਟਿੰਗ ਕਾਰਪੋਰੇਸ਼ਨ ਨੂੰ ਕਿਹਾ, ‘‘ਤਾਕਤ ਇਸ ਗੱਲ ਨਾਲ ਨਹੀਂ ਮਾਪੀ ਜਾਂਦੀ ਕਿ ਤੁਸੀਂ ਕਿੰਨੇ ਲੋਕਾਂ ਨੂੰ ਉਡਾ ਸਕਦੇ ਹੋ ਜਾਂ ਕਿੰਨੇ ਬੱਚਿਆਂ ਨੂੰ ਭੁੱਖਾ ਛੱਡ ਸਕਦੇ ਹੋ।’’ ਬਰਕ ਨੇ ਸੋਮਵਾਰ ਨੂੰ ਫਲਸਤੀਨੀ ਰਾਜ ਸਬੰਧੀ ਇਜ਼ਰਾਈਲ ਦੇ ਗੁੱਸੇ ਨੂੰ ਹੋਰ ਭੜਕਾ ਦਿੱਤਾ ਸੀ ਜਦੋਂ ਉਨ੍ਹਾਂ ਇਜ਼ਰਾਇਲੀ ਕਾਨੂੰਨਸਾਜ਼ ਸਿਮਚਾ ਰੋਥਮੈਨ ਜੋ ਕਿ ਨੇਤਨਯਾਹੂ ਦੀ ਸਰਕਾਰ ਦੇ ਇੱਕ ਮੈਂਬਰ ਹਨ, ਦਾ ਵੀਜ਼ਾ ਰੱਦ ਕਰ ਦਿੱਤਾ ਸੀ। ਉਹ ਆਸਟਰੇਲੀਆ ਦੇ ਦੌਰੇ ’ਤੇ ਆਉਣ ਵਾਲੇ ਸਨ।