ਅਮਰੀਕਾ ਵੱਲੋਂ ਭਾਰਤ ’ਤੇ 50 ਫੀਸਦੀ ਟੈਕਸ ਲਾਉਣ ਦਾ ਚੀਨ ਵਲੋਂ ਵਿਰੋਧ
ਪੇਚਿੰਗ : ਚੀਨੀ ਰਾਜਦੂਤ ਜ਼ੂ ਫੀਹੋਂਗ ਨੇ ਇੱਥੇ ਕਿਹਾ ਕਿ ਅਮਰੀਕਾ ਵਲੋਂ ਭਾਰਤ ’ਤੇ 50 ਫੀਸਦੀ ਤੱਕ ਟੈਕਸ ਲਗਾਉਣ ਦੇ ਫੈਸਲੇ ਦਾ ਚੀਨ ਪੂਰੀ ਤਰ੍ਹਾਂ ਵਿਰੋਧ ਕਰਦਾ ਹੈ। ਇੱਥੇ ਇੱਕ ਸਮਾਗਮ ਵਿੱਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਟੈਕਸ ਅਤੇ ਵਪਾਰ ਜੰਗ ਵਿਸ਼ਵ ਆਰਥਿਕ ਅਤੇ ਵਪਾਰ ਪ੍ਰਣਾਲੀ ਵਿੱਚ ਵਿਘਨ ਪਾ ਰਹੇ ਹਨ।
ਚੀਨੀ ਰਾਜਦੂਤ ਦੀ ਟਿੱਪਣੀ ਮਹੱਤਵਪੂਰਨ ਮੰਨੀ ਜਾਂਦੀ ਹੈ ਕਿਉਂਕਿ ਇਹ ਚੀਨ-ਭਾਰਤ ਸਬੰਧਾਂ ਵਿੱਚ ਆਈ ਉਥਲ-ਪੁਥਲ ਦੇ ਦੌਰਾਨ ਆਈ ਹੈ। ਭਾਰਤ ਅਤੇ ਚੀਨ ਨੇ ਦੋ ਦਿਨ ਪਹਿਲਾਂ ਸਥਿਰ, ਸਹਿਯੋਗੀ ਅਤੇ ਅਗਾਂਹਵਧੂ ਸਬੰਧਾਂ ਲਈ ਸਹਿਯੋਗ ਕਰਨ ਦਾ ਐਲਾਨ ਕੀਤਾ ਸੀ ਜਿਸ ਵਿੱਚ ਸਾਂਝੇ ਤੌਰ ’ਤੇ ਸਰਹੱਦ ’ਤੇ ਸ਼ਾਂਤੀ ਬਣਾਈ ਰੱਖਣਾ, ਸਰਹੱਦੀ ਵਪਾਰ ਨੂੰ ਮੁੜ ਖੋਲ੍ਹਣਾ, ਨਿਵੇਸ਼ ਦੇ ਪ੍ਰਵਾਹ ਨੂੰ ਉਤਸ਼ਾਹਤ ਕਰਨਾ ਅਤੇ ਸਿੱਧੀ ਉਡਾਣ ਨੂੰ ਮੁੜ ਸ਼ੁਰੂ ਕਰਨਾ ਸ਼ਾਮਲ ਹੈ।