ਗੁਰਪ੍ਰੀਤ ਸਿੰਘ ਨਿਹੰਗ ਵੱਲੋਂ ‘ਗੁਰਪਤਵੰਤ ਸਿੰਘ ਪੰਨੂੰ’ ਬਾਰੇ ਖੁਲਾਸਾ

0
184

ਗੁਰਪ੍ਰੀਤ ਸਿੰਘ ਨਿਹੰਗ ਵੱਲੋਂ ‘ਗੁਰਪਤਵੰਤ ਸਿੰਘ ਪੰਨੂੰ’ ਬਾਰੇ ਖੁਲਾਸਾ
ਵਾਸ਼ਿੰਗਟਨ : ਖਾਲਿਸਤਾਨੀ ਸੋਚ ਦੇ ਧਾਰਨੀ ਗੁਰਪਤਵੰਤ ਸਿੰਘ ਪੰਨੂੰ ਆਪਣੀਆਂ ਗਤੀਵਿਧੀਆਂ ਕਰਕੇ ਚਰਚਾ ਵਿੱਚ ਬਣੇ ਰਹਿੰਦੇ ਹਨ। ਖਾਲਿਸਤਾਨ ਦਾ ਨਾਮ ਲੈ ਕੇ ਜਿਥੇ ਉਨ੍ਹਾਂ ਵੱਲੋਂ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਉਥੇ ਸਿੱਖ ਜਗਤ ਨੂੰ ਵੀ ਇਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਅਮੇਜਿੰਗ ਟੀ.ਵੀ. ਵੱਲੋਂ ਸ. ਗੁਰਪ੍ਰੀਤ ਸਿੰਘ ਨਿਹੰਗ ਜੋ ਕਾਫੀ ਸਮੇਂ ਤੋਂ ਗੁਰਪਤਵੰਤ ਸਿੰਘ ਪੰਨੂੰ ਨਾਲ ਅਤੇ ਉਨ੍ਹਾਂ ਵੱਲੋਂ ਚਲਾਈ ਜਾ ਰਹੇ ਸੰਸਥਾ ਐਸ.ਐਫ.ਜੇ ਨਾਲ ਕਾਫੀ ਸਮੇਂ ਤੋਂ ਜੁੜੇ ਹੋਏ ਹਨ ਨਾਲ ਇਸ ਸਿਲਸਿਲੇ ਵਿੱਚ ਵਿਸ਼ੇਸ਼ ਗੱਲਬਾਤ ਕੀਤੀ ਗਈ। ਗੱਲਬਾਤ ਦੌਰਾਨ ਸ. ਗੁਰਪ੍ਰੀਤ ਸਿੰਘ ਨਿਹੰਗ ਨੇ ਗੁਰਪਤਵੰਤ ਸਿੰਘ ਪੰਨੂੰ ਸੰਬੰਧੀ ਵੱਡੀਆਂ ਗੱਲਾਂ ਦੇ ਖੁਲਾਸੇ ਕੀਤੇ ਹਨ। ਜਿਸ ਨੂੰ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ।


ਗੱਲਬਾਤ ਦੌਰਾਨ ਸ.ਗੁਰਪ੍ਰੀਤ ਸਿੰਘ ਨਿਹੰਗ ਨੇ ਸਪੱਸ਼ਟ ਕਰਦਿਆਂ ਕਿ 2006 ਵਿੱਚ ਮੈਂ ਐਸ.ਐਫ.ਜੇ. ਦਾ ਹਿੱਸਿਆ ਬਣਿਆ, ਕਿਉਂਕਿ ਮੇਰੇ ਪਿਤਾ ਜੀ ਨਾਲ ਇਨ੍ਹਾਂ ਜਾਣ-ਪਹਿਚਾਣ ਸੀ। ਸ਼ੁਰੂ ਸ਼ੁਰੂ ਵਿੱਚ ਇਨ੍ਹਾਂ ਦਾ ਕਹਿਣਾ ਸੀ ਕਿ ਹਿੰਦੋਸਤਾਨ ਵਿੱਚ ਜੋ ਸਿੱਖ ਕਤਲੇਆਮ ਹੋਇਆ ਹੈ ਉਸ ਦਾ ਬਦਲਾ ਲੈਣ ਹੈ ਸਾਡੇ ਨਾਲ ਬਹੁਤ ਗਲਤ ਹੋਇਆ ਹੈ। 2019 ਵਿੱਚ ਖਾਲਿਸਤਾਨ ਦੇ ਹੱਕ ਵਿੱਚ ਵੋਟਾਂ ਦਾ ਸਿਲਸਿਲਾ ਰਿਫਰੈਂਡਮ ਸ਼ੁਰੂ ਕੀਤਾ ਗਿਆ ਜਿਸ ਦਾ ਮਕਸਦ ਵੋਟਾਂ ਪੁਆਕੇ ਸਿੱਖਾਂ ਨੂੰ ਆਪਣੇ ਨਾਲ ਜੋੜਨਾ ਸੀ। ਇਨ੍ਹਾਂ ਨੇ ਸਾਡੀ ਇਹ ਡਿਊਟੀ ਲਗਾਈ ਕਿ ਤੁਸੀਂ ਲੋਕਾਂ ਨੂੰ ਇਹ ਦੱਸੋ ਕਿ ਧਰਮ ਨਾਲ ਰਾਜ ਕਿਵੇਂ ਲੈਣਾ ਹੈ? ਉਨ੍ਹਾਂ ਗੁਰਪਤਵੰਤ ਸਿੰਘ ਪੰਨੂੰ ਨੂੰ ਸਿੱਖ ਹਿੱਤਾਂ ਦਾ ਪਹਿਰੇਦਾਰ ਪ੍ਰਚਾਰਨ ਲਈ ਸਿੱਖੀ ਅਤੇ ਗੁਰਬਾਣੀ ਦੇ ਹਵਾਲੇ ਨਾਲ ਪ੍ਰਚਾਰ ਕਰੋ। ਪੰਨੂੰ ਇੱਕੋ ਇੱਕ ਸਿੱਖ ਲੀਡਰ ਦੀ ਸ਼ਵੀ ਉਭਾਰਨ ਵਾਸਤੇ ਕਿਹਾ ਗਿਆ ਸੀ।
ਗੁਰਪ੍ਰੀਤ ਸਿੰਘ ਨਿਹੰਗ ਨੇ ਕਿਹਾ ਕਿ ਲੋਕਾਂ ਨੇ ਸਾਨੂੰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤਾ ਕਿ ਆਖਿਰ ਰਿਫਰੈਂਡਮ ਦਾ ਫਾਇਦਾ ਕੀ ਹੈ ਅਤੇ ਜੋ ਇਹ ਵੋਟਾਂ ਪੈ ਰਹੀਆਂ ਹਨ ਇਹ ਜਾ ਕਿਥੇ ਰਹੀਆਂ ਹਨ ਅਤੇ ਵੋਟਾਂ ਨਾਲ ਅਸੀਂ ਆਜ਼ਾਦੀ ਕਿਵੇਂ ਪ੍ਰਾਪਤ ਕਰ ਸਕਦੇ ਹਾਂ। ਇਹੋ ਸਵਾਲ ਅਸੀਂ ਪਨੂੰ ਅਤੇ ਧਾਰੀਵਾਲ ਨੂੰ ਪੁੱਛੇ ਕਿ ਲੋਕ ਸਾਨੂੰ ਪੁੱਛ ਰਹੇ ਹਨ ਅਸੀਂ ਇਸ ਦਾ ਕੀ ਜਵਾਬ ਦੇਈਏ। ਉਸ ਸਮੇਂ ਪਨੂੰ ਨੇ ਕਿਹਾ ਕਿ ਜੇਕਰ ਪੰਨੂੰ ਖੁਦ ਕੋਈ ਸਵਾਲ ਦਾ ਜਵਾਬ ਨਹੀਂ ਦਿੰਦਾ ਤਾਂ ਤੁਸੀਂ ਕੌਣ ਹੁੰਦੇ ਹੋ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਵਾਲੇ।
ਗੁਰਪ੍ਰੀਤ ਸਿੰਘ ਨਿਹੰਗ ਨੇ ਦੱਸਿਆ ਕਿ ਪਹਿਲਾਂ ਤਾਂ ਅਸੀਂ ਸਮਝਦੇ ਰਹੇ ਕਿ ਯੂਨੈਸਕੋ ਨੂੰ ਰਿਫਰੈਂਡਮ ਸੰਬੰਧੀ ਵੋਟਾਂ ਭੇਜੀਆਂ ਜਾਂਦੀਆਂ ਹੋਣਗੀਆਂ, ਪਰ ਇਹ ਵੋਟਾਂ ਸਿਰਫ ਤੇ ਸਿਰਫ ਫੰਡ ਇਕੱਠਾ ਕਰਨ ਲਈ ਕੀਤੀਆਂ ਜਾ ਰਹੀਆਂ ਸਨ। ਇਹ ਸਾਰਾ ਮਾਮਲਾ ਸਿਰਫ ਪੈਸਾ ਇਕੱਠਾ ਕਰਨ ਲਈ ਉਭਾਰਿਆ ਗਿਆ ਸੀ।
ਚੀਫ ਐਡੀਟਰ ਵਰਿੰਦਰ ਸਿੰਘ ਨੇ ਗੁਰਪ੍ਰੀਤ ਸਿੰਘ ਨਿਹੰਗ ਨੂੰ ਸਵਾਲ ਕਰਦਿਆਂ ਕਿਹਾ ਕਿ ਰੈਫਰੈਂਡਮ ਦੇ ਪਹਿਲੇ, ਦੂਜੇ, ਤੀਜੇ ਚੌਥੇ ਪੜਾਅ ਦੌਰਾਨ ਜੋ ਵੋਟਾਂ ਪਈਆਂ ਤਾਂ ਗੁਰਪੰਤਵੰਤ ਨੇ ਇਹ ਨਹੀਂ ਦੱਸਿਆ ਇਹ ਵੋਟਾ ਕਿਥੇ ਲੈ ਕੇ ਜਾਣਗੇ? ਕੌਂਉਟਿੰਗ ਕਿਥੇ ਹੋਵੇਗੀ? ਵੋਟਾਂ ਕਿਥੇ ਪੈ ਰਹੀਆਂ ਹਨ? ਇਹ ਵੋਟਾਂ ਕਿੱਥੇ ਰੱਖਣਗੇ? ਇਸ ਸਭ ਦੀ ਵਜ੍ਹਾ ਕੀ ਸੀ? ਤੁਸੀਂ ਉਨ੍ਹਾਂ ਨੂੰ ਸਵਾਲ ਨਹੀਂ ਕੀਤਾ?
ਸ. ਗੁਰਪ੍ਰੀਤ ਸਿੰਘ ਨਿਹੰਗ ਨੇ ਕਿਹਾ ਕਿ ਸਾਨੂੰ ਸਿਰਫ ਇਹੋ ਕਿਹਾ ਜਾਂਦਾ ਸੀ ਕਿ ਅਸੀਂ ਤੁਹਾਨੂੰ ਖਾਲਿਸਤਾਨ ਲੈ ਕੇ ਦੇਣਾ ਹੈ, ਤੁਸੀਂ ਬਸ ਸਾਨੂੰ ਸਵਾਲ ਨਾ ਕਰੋ। ਤੁਹਾਡਾ ਕੰਮ ਸਿਰਫ ਪ੍ਰਚਾਰ ਕਰਨਾ ਹੈ ਤੁਸੀਂ ਪ੍ਰਚਾਰ ਕਰੀ ਜਾਓ… ਤੁਹਾਨੂੰ ਖਾਲਿਸਤਾਨ ਲੈ ਕੇ ਦੇਵਾਂਗੇ। ਇਹ ਡਰਾਮਾ ਸਿੱਖ ਭਾਵਨਾ ਨਾਲ ਖੇਡਿਆ ਗਿਆ। ਕਦੇ ਇਸ ਨੂੰ ਧਰਮ ਨਾਲ ਜੋੜ ਦਿੱਤਾ ਜਾਂਦਾ ਸਾਨੂੰ ਇਹ ਹੀ ਆਖਦੇ ਰਹੇ ਕਿ ਅਸੀਂ ਤੁਹਾਨੂੰ ਆਜ਼ਾਦੀ ਲੈ ਕੇ ਦੇਣੀ ਹੈ ਤੁਸੀਂ ਗੁਰਦੁਆਰੇ ਜਿਵੇਂ ਮਰਜੀ ਚਲਾਈਓ। ਜੇਕਰ ਕੋਈ ਸਿਆਸੀ ਵਿਅਕਤੀ ਮਿਲ ਗਿਆ ਤਾਂ ਉਸ ਨੂੰ ਸਿਆਸਤ ਦਾ ਲਾਲਚ ਦੇ ਕੇ ਗੁੰਮਰਾਹ ਕੀਤਾ ਜਾਂਦਾ ਸੀ ਤੇ ਉਨ੍ਹਾਂ ਨੂੰ ਵੀ ਇਹੋ ਕਿਹਾ ਜਾਂਦਾ ਤੁਹਾਨੂੰ ਖਾਲਿਸਤਾਨ ਮਿਲ ਜਾਣਾ ਹੈ ਤੁਸੀਂ ਕੋਈ ਗੱਲ ਨਾ ਕਰੋ ਪਰ ਸਾਡਾ ਸਾਥ ਦਿਓ।
ਸ. ਗੁਰਪ੍ਰੀਤ ਸਿੰਘ ਨਿਹੰਗ ਨੇ ਦੱਸਿਆਕਿ 2006 ਤੋਂ ਲੈ ਕੇ 2024 ਤੱਕ ਮੈਂ ਇਨ੍ਹਾਂ ਨਾਲ ਜੁੜਿਆ ਰਿਹਾ ਹਾਂ। ਇਨ੍ਹਾਂ ਨੇ ਪੰਜਾਬ ਵਿੱਚ ਕਈ ਸੰਪਰਕ ਰੱਖੇ ਹੋਏ ਹਨ। ਇਹ ਪੰਜਾਬ ਵਿੱਚ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਛਾਪੇ ਲਾਉਣ ਲਈ ਕਹਿੰਦੇ ਅਤੇ ਹੋਰ ਕਈ ਪ੍ਰਕਾਰ ਦੇ ਲਾਲਚ ਦੇ ਕੇ ਤਿਆਰ ਕਰਦੇ। ਪਰ ਜਦੋਂ ਉਹ ਨੌਜਵਾਨ ਪੁਲਿਸ ਵੱਲੋਂ ਫੜ੍ਹੇ ਜਾਂਦੇ ਸਨ ਤਾਂ ਉਨ੍ਹਾਂ ਤੋਂ ਨਿਕਾਰਾ ਕਰ ਲੈਂਦੇ ਸਨ, ਉਨ੍ਹਾਂ ਨੂੰ ਪੈਸੇ ਵੀ ਨਹੀਂ ਦਿੰਦੇ ਸਨ ਅਤੇ ਉਨ੍ਹਾਂ ਦਾ ਸਾਥ ਵੀ ਨਹੀਂ ਦਿੰਦੇ ਸਨ। ਇਥੋਂ ਤੱਕ ਕਿ ਉਹ ਆਪ ਬੰਦਿਆਂ ਨੂੰ ਫੜ੍ਹਾ ਦਿੰਦੇ ਸਨ ਤਾਂ ਕਿ ਪੈਸਾ ਨਾ ਦੇਣਾ ਪਵੇ। ਇਥੋਂ ਤੱਕ ਕਿ ਉਨ੍ਹਾਂ ਨੂੰ ਲਾਲਚ ਦਿੱਤਾ ਜਾਂਦਾ ਸੀ ਤੁਹਾਨੂੰ ਅਸੀਂ ਦੇਸ਼ ਤੋਂ ਬਾਹਰ ਕੱਢ ਲਵਾਂਗੇ ਤੇ ਨੇਪਾਲ-ਸਿੰਘਾਂਪੁਰ ਵਰਗੇ ਮੁਲਕਾਂ ਵਿੱਚ ਬੁਲਾ ਕੇ ਉਨ੍ਹਾਂ ਨੂੰ ਉਥੇ ਇੰਡੀਅਨ ਪੰਜਾਬ ਸਟੇਟ ਦੀ ਪੁਲਿਸ ਪਹਿਲਾਂ ਹੀ ਤਿਆਰ ਬੈਠੀ ਹੁੰਦੀ ਸੀ ਜੋ ਉਨ੍ਹਾਂ ਫੜ੍ਹ ਕੇ ਇੰਡੀਆ ਲੈ ਜਾਂਦੀ ਸੀ।
ਵਰਿੰਦਰ ਸਿੰਘ ਨੇ ਗੁਰਪ੍ਰੀਤ ਨਿਹੰਗ ਨੂੰ ਸਵਾਲ ਕਰਦਿਆਂ ਕਿਹਾ ਕੀ ਪੰਜਾਬ ਵਿੱਚ ਫੈਲੇ ਗੈਂਗਸਟਰਵਾਗ ਵਿੱਚ ਵੀ ਐਸ.ਐਫ.ਜੇ. ਦਾ ਹੱਥ ਹੈ? ਤਾਂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਗੈਂਗਸਟਰਾਂ ਕੋਲੋਂ ਧਮਕੀਆਂ ਦਵਾਉਣ ਦਾ ਕੰਮ ਕੀਤਾ ਜਾਂਦਾ ਹੈ। ਪਿੱਛੇ ਜਿਹੇ ਪਵਿੱਤਰ ਸਿੰਘ ਨਾਂਅ ਦਾ ਜੋ ਗੈੈਂਗਸਟਰ ਫੜਿ੍ਹਆ ਗਿਆ ਸੀ ਉਹ ਇਸ ਸੰਸਥਾ ਨਾਲ ਸੰਬੰਧ ਰੱਖਦਾ ਹੈ। ਜੋ ਬੰਦੇ ਹਿੰਦੋਸਤਾਨ ਵਿੱਚ ਨਿਸ਼ਾਨ ਲਾਉਂਦੇ ਫੜ੍ਹੇ ਗਏ ਪਨੂੰ ਸਾਬ੍ਹ ਨੇ ਫੋਨ ਕਰਕੇ ਵੀ ਕਦੇ ਨਹੀਂ ਕਿਹਾ ਕਿ ਇਹ ਬੰਦੇ ਸਾਡੇ ਹਨ। ਨੌਜਵਾਨਾਂ ਨੂੰ ਵਰਗਲਾ ਕੇ ਖਾਲਿਸਤਾਨ ਦੇ ਝੰਡੇ ਫੜਾਏ ਜਾਂਦੇ ਅਤੇ ਫੋਟੋ ਸ਼ੂਟ ਕੀਤਾ ਜਾਂਦਾ, ਪਰ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਕਈ ਸਹਾਇਤਾ ਨਹੀਂ ਕੀਤੀ ਜਾਂਦੀ ਸੀ।
ਗੁਰਪ੍ਰੀਤ ਸਿੰਘ ਦੱਸਿਆ ਕਿ ਇਨ੍ਹਾਂ ਕੋਲ ਐਸੇ ਵਿਅਕਤੀ ਮੌਜੂਦ ਹਨ ਜੋ ਹਰ ਢੰਗ-ਤਰੀਕੇ ਨਾਲ ਆਪਣੀ ਗੱਲ ਮਨਵਾਉਂਦੇ ਹਨ, ਉਹ ਪਰਿਵਾਰਕ ਮੈਂਬਰਾਂ ਨੂੰ ਪ੍ਰੇਸ਼ਾਨ ਅਤੇ ਬਦਨਾਮ ਕਰਨ ਤੋੋਂ ਵੀ ਗੁਰੇਜ ਨਹੀਂ ਕਰਦੇ ਹਨ। ਪੈਸੇ ਲੁੱਟਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਹ ਵਿਅਕਤੀ ਅਸਲ ਵਿੱਚ ਮਾਫਿਆ ਚਲਾ ਰਹੇ ਹਨ, ਡਰਾ ਧਮਕਾ ਕੇ ਪੈਸਾ ਇਕੱਠਾ ਕਰ ਰਹੇ ਹਨ। ਜਦੋਂ ਕੋਈ ਇਨ੍ਹਾਂ ਨੂੰ ਕੋਈ ਸਵਾਲ ਕਰਦਾ ਹੈ ਤਾਂ ਉਸ ਨਾਲ ਬਹੁਤ ਬੁਰੇ ਤਰੀਕੇ ਨਾਲ ਪੇਸ਼ ਆਉਂਦੇ ਹਨ। ਉਹ ਧਮਕੀਆਂ ਦੇਣ ਅਤੇ ਕਤਲ ਕਰਨ ਤੱਕ ਉਤਾਰੂ ਹੋ ਜਾਂਦੇ ਹਨ।
ਇਨ੍ਹਾਂ ਕੋਲ ਸੋਸ਼ਲ ਮੀਡੀਆ ਦਾ ਇੱਕ ਗਰੁੱਪ ਹੈ ਜੋ ਕੋਈ ਪੰਨੂੰ ਨੂੰ ਸਵਾਲ ਕਰਦਾ ਹੈ ਤਾਂ ਉਸ ਨੂੰ ਸਿੱਧੇ ਰੂਪ ਵਿੱਚ ਸੋਸ਼ਲ ਮੀਡੀਆ ਉੱਤੇ ਗਾਲੀ ਗਲੋਚ ਅਤੇ ਧਮਕੀਆਂ ਦਿੰਦਾ ਹੈ ਅਤੇ ਸਵਾਲ ਕਰਨ ਵਾਲੇ ਨੂੰ ਰੱਜ ਕੇ ਪ੍ਰੇਸ਼ਾਨ ਕੀਤਾ ਜਾਂਦਾ ਹੈ। ਪੰਜਾਬ ਵਿੱਚ ਜੇਕਰ ਕੋਈ ਵੀ ਵਾਰਦਾਤ ਹੁੰਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਖਲਿਸਤਾਨ ਸੋਚ ਉੱਤੇ ਪਹਿਰਾ ਦਿਓ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ।
ਵਰਿੰਦਰ ਸਿੰਘ ਨੇ ਸਵਾਲ ਕਰਦਿਆਂ ਕਿਹਾ ਕਿ ਕਿਸਾਨ ਮੌਰਚੇ ਦੌਰਾਨ ਕੀ ਇਨ੍ਹਾਂ ਵੱਲੋਂ ਕਿਸਾਨਾਂ ਦੀ ਸਹਾਇਤਾ ਕੀਤੀ ਜਾਂਦੀ ਸੀ ਜਾਂ ਕੋਈ ਪੀੜ੍ਹਤਾਂ ਨੂੰ ਘਰ ਬਣਾ ਕੇ ਦਿੱਤੇ ਗਏ ਹਨ ਤਾਂ ਗੁਰਪ੍ਰੀਤ ਸਿੰਘ ਨਿਹੰਗ ਨੇ ਦੱਸਿਆ ਕਿ ਸਹਾਇਤਾ ਨਹੀਂ ਕੀਤੀ ਜਾਂਦੀ ਸੀ, ਬਾਕੀ ਇਹ ਲੋਕਾਂ ਦੇ ਘਰ ਉਜਾੜ ਤਾਂ ਸਕਦੇ ਹਨ ਪਰ ਬਣਾ ਕੇ ਨਹੀਂ ਦੇ ਸਕਦੇ। ਇਨ੍ਹਾਂ ਦੀ ਪਾਲਿਸੀ ਹੈ ਕਿ ‘ਜੂਜ ਐਂਡ ਥਰੋ ਅਵੇ’। ਪੰਜਾਬ ਵਿੱਚ ਛਾਪੇ ਲਾਉਣ ਵਾਲੀਆਂ ਮਾਵਾਂ ਦੇ ਫੋਨ ਆਉਂਦੇ ਹਨ ਕਿ ਤੁਹਾਡੇ ਲਾਲਚ ਕਰਕੇ ਸਾਡੇ ਬੱਚਿਆਂ ਨੇ ਛਾਪੇ ਲਾਏ ਹਨ ਹੁਣ ਪੁਲਿਸ ਨੇ ਸਾਡੇ ਬੱਚੇ ਫੜ੍ਹ ਲਏ ਹਨ ਤੁਸੀਂ ਵਕੀਲ ਦਾ ਖਰਚਾ ਦੇ ਦਿਓ। ਪਰ ਇਹ ਲੋਕ ਗੱਲ ਕਰਨ ਤੋਂ ਹੀ ਇਨਕਾਰ ਕਰ ਦਿੰਦੇ ਸਨ।
ਇਨ੍ਹਾਂ ਨੂੰ ਫੰਡ ਕਿਥੋਂ ਕਿਥੋਂ ਆਉਂਦਾ ਹੈ ਅਤੇ ਇਹ ਫੰਡ ਕਿਵੇਂ ਇਕੱਠਾ ਕਰਦੇ ਹਨ ਇਸ ਗੱਲ ਦੇ ਜਵਾਬ ਵਿੱਚ ਗੁਰਪ੍ਰੀਤ ਸਿੰਘ ਨਿਹੰਗ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਲੋਕਾਂ ਨੇ ਕਈ ਜਥੇਬੰਦੀਆਂ ਨਾਲ ਸੰਬੰਧ ਰੱਖਦੇ ਹੋਏ ਹਨ ਜੋ ਇਨ੍ਹਾਂ ਨੂੰ ਫੰਡ ਮੁਹੱਇਆ ਕਰਵਾਉਂਦੇ ਹਨ ਇਥੋਂ ਤੱਕ ਕਈ ਗੁਰਦੁਆਰਿਆਂ ਦੀਆਂ ਗੋਲਕਾਂ ਵਿੱਚੋਂ ਵੀ ਕੁਝ ਪ੍ਰਤੀਸ਼ਤ ਹਿੱਸਾ ਲੈਂਦੇ ਹਨ ਅਤੇ ਸਿੱਧੇ ਰੂਪ ਵਿੱਚ ਖਾਲਿਸਤਾਨ ਦੇ ਨਾਮ ਉੱਤੇ ਪੈਸਾ ਦਾਨ ਵਲੋਂ ਲਿਆ ਜਾਂਦਾ ਹੈ।
ਗੁਰਪ੍ਰੀਤ ਸਿੰਘ ਨਿਹੰਗ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਸਾਨੂੰ ਪਛਤਾਵਾ ਹੈ ਕਿ ਜਦੋਂ ਇਹ ਲੋਕ ਗੁਰਮਤਿ ਦਾ ਘਾਣ ਕਰ ਰਹੇ ਸਨ ਤਾਂ ਅਸੀਂ ਉਨ੍ਹਾਂ ਦੇ ਨਾਲ ਸੀ, ਪਰ ਜਦੋਂ ਸਾਨੂੰ ਸਾਰੀ ਕਹਾਣੀ ਦਾ ਪਤਾ ਲੱਗਾ ਤਾਂ ਅਸੀਂ ਉਨ੍ਹਾਂ ਨੂੰ ਛੱਡ ਕੇ ਪਾਸੇ ਹੋ ਗਏ ਕਿਉਂਕਿ ਅਸੀਂ ਇਨ੍ਹਾਂ ਕੰਮ ਲਈ ਨਾਲ ਨਹੀਂ ਜੁੜੇ ਸਾਂ। ਹੁਣ ਅਸੀਂ ਆਪਣੇ ਭਰਾਵਾਂ ਨੂੰ ਅਗਾਹ ਕਰ ਰਹੇ ਹਾਂ ਕਿ ਸਾਡੇ ਨਾਲ ਇਸ ਤਰ੍ਹਾਂ ਹੋਇਆ ਹੈ, ਇਨ੍ਹਾਂ ਦਾ ਅਸਲ ਮਕਸਦ ਕੀ ਹੈ। ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਨ੍ਹਾਂ ਦੀ ਮੱਦਦ ਕਰਕੇ ਤੁਸੀਂ ਗਲਤ ਕੰਮ ਕਰ ਰਹੇ ਹੋ?
ਸ. ਵਰਿੰਦਰ ਸਿੰਘ ਨੇ ਸਵਾਲ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ ਪਾਕਿਸਤਾਨ ਜਾਂ ਆਈ.ਐਸ.ਆਈ. ਦੀ ਕੋਈ ਸਪੋਟ ਹੈ ਜਾਂ ਨਹੀਂ? ਤਾਂ ਸ.ਗੁਰਪ੍ਰੀਤ ਸਿੰਘ ਨੇ ਨਿਹੰਗ ਨੇ ਕਿਹਾ ਕਿ ਭਾਵੇਂ ਕਿ ਇਨ੍ਹਾਂ ਨੇ ਪਾਕਿਸਤਾਨ ਜਾਂ ਆਈ.ਐਸ.ਆਈ. ਦੀ ਸਪੋਟ ਲਈ ਕਈ ਢੰਗ ਵਰਤੇ ਹਨ ਪਰ ਉਨ੍ਹਾਂ ਨੇ ਇਨ੍ਹਾਂ ਨਾਲ ਸਾਥ ਦੇਣ ਲਈ ਕੋਈ ਉਤਸ਼ਾਹ ਨਹੀਂ ਦਿਖਾਇਆ।
ਹੁਣ ਇਨ੍ਹਾਂ ਨੂੰ ਡਰ ਹੈ ਕਿ ਸਾਡਾ ਇਹ ਕਾਰੋਬਾਰ ਬੰਦ ਨਾ ਹੋ ਜਾਏ ਲੋਕਾਂ ਨੂੰ ਇਨ੍ਹਾਂ ਸੰਬੰਧੀ ਜਾਣਕਾਰੀ ਹੁੰਦੀ ਜਾ ਰਹੀ ਹੈ ਕਿ ਇਹ ਗਲਤ ਹਨ। ਅਸੀਂ ਕਈ ਵਾਰ ਇਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਇਨ੍ਹਾਂ ਕੰਮਾਂ ਤੋਂ ਪਿੱਛੇ ਹੱਟ ਜਾਓ ਪਰ ਇਹ ਸਿੱਧੇ ਰੂਪ ਵਿੱਚ ਬਦਮਾਸ਼ਾਂ ਵਾਂਗ ਕਹਿੰਦੇ ਹਨ ਕਿ ਜਾ ਜੋ ਕਰਨਾ ਹੈ ਕਰ ਲੈ…। ਇਨ੍ਹਾਂ ਜਾ ਸਾਰਾ ਮਖੋਟਾ ਹੁਣ ਉੱਤਰ ਰਿਹਾ ਹੈ, ਆਮ ਜਨਤਾ ਜਾਗਰੂਕ ਹੋ ਰਹੀ ਹੈ ਉਨ੍ਹਾਂ ਨੂੰ ਪਤਾ ਲੱਗ ਰਿਹਾ ਹੈ ਕਿ ਇਹ ਰਿਫਰੈਂਡਮ ਕੁਝ ਨਹੀਂ ਹੈ।
ਹਾਲ ਹੀ ਵਿੱਚ 17 ਅਗਸਤ ਨੂੰ ਰਿਫਰੈਂਡਮ ਵੋਟਾਂ ਦੌਰਾਨ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਟਰੰਪ ਸਾਹਿਬ ਇਸ ਵਿੱਚ ਸ਼ਾਮਲ ਹਨ ਅਤੇ ਵੋਟਾਂ ਤੋਂ ਬਾਅਦ ਖਾਲਿਸਤਾਨ ਦਾ ਐਲਾਨ ਕਰ ਦਿੱਤਾ ਜਾਵੇਗਾ। ਵਾਈਟ ਹਾਊਸ ਦਾ ਇਨ੍ਹਾਂ ਨਾਲ ਕੋਈ ਸੰਬੰਧ ਨਹੀਂ ਪਰ ਇਹ ਲੋਕਾਂ ’ਚ ਪ੍ਰਚਾਰ ਕਰ ਰਹੇ ਹਨ ਖਾਲਿਸਤਾਨ ਬਣਾਉਣ ਵਿੱਚ ਅਮਰੀਕਾ ਸਿੱਧੇ ਰੂਪ ਵਿੱਚ ਮੱਦਦ ਕਰੇਗਾ। ਲੋਕ ਪਹਿਲਾਂ ਹੀ ਨਿਰਾਸ਼ ਹੋਏ ਹਨ ਅਤੇ ਹੁਣ ਵੀ ਨਿਰਾਸ਼ ਹੋ ਰਹੇ ਹਨ।
ਇਨ੍ਹਾਂ ਵੱਲੋਂ ਰਿਫਰੈਂਡਮ ਕਮਿਸ਼ਨ ਨਾਲ ਯੂਨੈਸਕੋ ਨੂੰ ਜੋੜਿਆ ਜਾਂਦਾ ਹੈ ਪਰ ਕੋਈ ਵੀ ਯੂਨੈਸਕੋ ਨਾਲ ਇਨ੍ਹਾਂ ਦਾ ਸੰਬੰਧ ਨਹੀਂ ਹਨ। ਯੂਨੈਸਕੋ ਵੱਲੋਂ ਵੋਟਾਂ ਲਈ ਕੋਈ ਨਿਯੁਕਤੀ ਨਹੀਂ ਕੀਤੀ ਜਾਂਦੀ। ਇਹ ਸਿਰਫ ਤੇ ਸਿਰਫ ਇੱਕ ਪ੍ਰਾਈਵੇਟ ਤੌਰ ਉੱਤੇ ਲੁੱਟਣ ਦਾ ਸਾਧਨ ਹੈ ਜੋ ਆਪਣਾ ਪੈਸਾ ਇਕੱਠਾ ਕਰਨ ਵਿੱਚ ਲੱਗੀ ਹੋਈ ਹੈ।
ਸੈਨਫਰਾਂਸਸਿਕੋ ਵਿੱਚ ਜੋ ਰਿਫਰੈਂਡਮ ਦੇ ਨਾਮ ਦੇ ਵੋਟਾਂ ਪਈਆਂ ਰੋਕਲੈਂਡ ਵਿੱਚ ਕਿਸੇ ਸਿੰਘ ਦੇ ਘਰ ਰੱਖੀਆਂ ਗਈਆਂ, ਉਹ ਆਪ ਤਰਲੇ ਪਾ ਰਿਹਾ ਸੀ ਕਿ ਇਨ੍ਹਾਂ ਨੂੰ ਲੈ ਜਾਓ ਤੇ ਮੇਰੀ ਜਿੰਮੇਵਾਰੀ ਖਤਮ ਕਰੋ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਵੋਟਾਂ ਦਾ ਕੀ ਹੋ ਰਿਹਾ ਹੈ। ਜਦਕਿ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਇਹ ਯੂਨੈਸਕੋ ਵੱਲੋਂ ਸਰਟੀਫਿਆਇਡ ਹਨ। ਜੇਕਰ ਪੰਜਾਬੀ ਭਰਾ ਥੋੜ੍ਹੀ ਜਿਹੀ ਗੁੱਗਲ ਤੇ ਸਰਚ ਕਰਨ ਅਤੇ ਸਹਿਜੇ ਹੀ ਪਤਾ ਲੱਗ ਸਕਦਾ ਹੈ ਕਿ ਇਹ ਸਭ ਇੱਕ ਪ੍ਰਾਈਵੇਟ ਬੰਦਾ ਜੋ ਹਾਈਰ ਕੀਤਾ ਗਿਆ ਹੈ ਉਸ ਦੁਆਰਾ ਸੰਚਾਲਤ ਹੋ ਰਿਹਾ ਹੈ, ਉਹ ਪ੍ਰਾਈਵੇਟ ਪ੍ਰਚਾਰ ਕਰਨ ਵਾਲੀ ਸੰਸਥਾ ਹੈ ਅਤੇ ਉਸ ਦਾ ਕੰਮ ਵੀ ਇਹੋ ਹੈ।
ਅੰਤ ਵਿੱਚ ਚੀਫ ਐਡੀਟਰ ਵਰਿੰਦਰ ਸਿੰਘ ਨੇ ਗੁਰਪ੍ਰੀਤ ਸਿੰਘ ਨਿਹੰਗ ਜੀ ਦਾ ਵੱਡਮੁੱਲੀ ਜਾਣਕਾਰੀ ਸਾਂਝੀ ਕਰਨ ਲਈ ਹਾਰਦਿਕ ਧੰਨਵਾਦ ਕੀਤਾ।

 

LEAVE A REPLY

Please enter your comment!
Please enter your name here