ਮੇਲਾ ਪੰਜਾਬਣਾ ਦਾ-2025’ ਆਪਣੀਆਂ ਯਾਦਗਾਰ ਯਾਦਾਂ ਛੱਡਦਾ ਸਮਾਪਤ ਹੋਇਆ

0
182

ਮੇਲਾ ਪੰਜਾਬਣਾ ਦਾ-2025’ ਆਪਣੀਆਂ ਯਾਦਗਾਰ ਯਾਦਾਂ ਛੱਡਦਾ ਸਮਾਪਤ ਹੋਇਆ
ਵਾਸ਼ਿੰਗਟਨ “: ਮੇਲੇ ਅਤੇ ਤਿਉਹਾਰ ਪੰਜਾਬੀ ਸੱਭਿਆਚਾਰ ਦੀ ਜਿੰਦਜਾਨ ਹਨ। ਹਰ ਮੌਸਮ ਵਿੱਚ ਇਥੇ ਤਿਉਹਾਰ ਮਨਾਏ ਜਾਂਦਾ ਹਨ। ਜੇਕਰ ਗੱਲ ਕਰੀਏ ਸਾਊਣ ਦੇ ਮਹੀਨੇ ਦੀ ਇਸ ਮਹੀਨੇ ਔਰਤਾਂ ਦਾ ਬਹੁਤ ਹੀ ਮਨਪਸੰਦ ਤਿਉਹਾਰ ‘ਤੀਆਂ’ ਦਾ ਤਿਉਹਾਰ ਆਯੋਜਿਤ ਕੀਤਾ ਜਾਂਦਾ ਹੈ, ਜਿਸ ਵਿੱਚ ਔਰਤਾਂ ਇਕੱਠੀਆਂ ਹੋ ਕੇ ਮੰਨੋਰੰਜਨ ਕਰਦੀਆਂ ਹਨ ਅਤੇ ਪੀਘਾਂ ਪਾਉਂਦੀਆਂ ਹਨ। ਇਸੇ ਪ੍ਰੰਪਰਾ ਨੂੰ ਕਾਇਮ ਰੱਖਦਿਆਂ ਸਾਡੇ ਪ੍ਰਵਾਸੀ ਵੀਰਾਂ-ਭੈਣਾਂ ਨੇ ਅਮਰੀਕਾ ਵਿਖੇ ਰਹਿੰਦਿਆਂ ਇਸ ਪਰੰਪਰਾ ਨੂੰ ਕਾਇਮ ਰੱਖਿਆ ਹੈ। ਇਥੇ ਵੀ ਹਰ ਸਾਲ ਸਾਊਣ ਦੇ ਮਹੀਨੇ ਤੀਆਂ ਦੇ ਮੌਕੇ ਤੇ ‘ਮੇਲਾ ਪੰਜਾਬਣਾ ਦਾ ਆਯੋਜਿਤ ਕੀਤਾ ਜਾਂਦਾ ਹੈ।
ਹਰ ਸਾਲ ਵਾਂਗ ਅਮਰੀਕਾ ਦੇ ਸ਼ਹਿਰ ਵਰਜੀਨਆ ਵਿਖੇ ‘ਮੇਲਾ ਪੰਜਾਬਣਾ ਦਾ-2025’ ਦਾ ਆਯੋਜਨ ਕੀਤਾ ਗਿਆ। ਜਿਸ ਦਾ ਆਯੋਜਨ ‘ਸਿੱਖ ਆਫ ਅਮੈਰਿਕਾ’, ‘ਯੂਨੀਵਰਸਿਟੀ ਆਫ ਅਮੈਰਿਕਾ (ਯੂਨੀਵਰਸਿਟੀ ਆਫ ਰਿਲੀਜ਼ਿਅਸ), ਸ. ਵਰਿੰਦਰ ਸਿੰਘ ਚੀਫ ਐਡੀਟਰ ਅਮੇਜਿੰਗ ਟੀ.ਵੀ., ਜਸਵੀਰ ਕੌਰ ਸਾਂਝੇ ਰੂਪ ਵਿੱਚ ਕੀਤਾ ਗਿਆ। ਮੇਲੇ ਵਿੱਚ ਪੰਜਾਬੀ ਸੱਭਿਆਚਾਰ ਦੇ ਹਰ ਰੰਗ ਦੇਖਣ ਨੂੰ ਮਿਲੇ। ਪੰਜਾਬਣਾਂ ਨੇ ਗਿੱਧੇ-ਭੰਗੜੇ ਨਾਲ ਜਿਥੇ ਰੰਗ ਬੰਨਿ੍ਹਆ ਉਥੇ ਵੱਖ-ਵੱਖ ਤਰ੍ਹਾਂ ਦੇ ਸਟਾਲ ਮੇਲੇ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਰਹੇ ਸਨ।
ਜ਼ਿਕਰਯੋਗ ਹੈ ਕਿ ‘ਮੇਲਾ ਪੰਜਾਬਣਾ ਦਾ’ ਲੱਗਭੱਗ 14 ਸਾਲਾਂ ਤੋਂ ਅਮਰੀਕਾ ਦੀ ਧਰਤੀ ਉੱਤੇ ਆਯੋਜਿਤ ਕੀਤਾ ਜਾਂਦਾ ਹੈ। ਇਸ ਮੇਲੇ ਨੂੰ ਪ੍ਰਮੋਟ ਕਰਨ ਲਈ ਸਿੱਖ ਆਫ ਅਮੈਰਿਕਾ ਦੇ ਪ੍ਰੈਜੀਡੈਂਟ ਸ. ਜਸਦੀਪ ਸਿੰਘ ਵੱਧ ਚੜ੍ਹ ਤੇ ਉਤਸ਼ਾਹ ਦਿਖਾਉਂਦੇ ਹਨ। ਇਸ ਸਾਲ ਵੀ ਬਹੁਤ ਹੀ ਸ਼ਲਾਘਾਯੋਗ ਢੰਗ ਨਾਲ ਮੇਲਾ ਆਯੋਜਿਤ ਕੀਤਾ ਗਿਆ।
ਡਾ. ਜਸਵੀਰ ਸਿੰਘ ਅਤੇ ਸ. ਵਰਿੰਦਰ ਸਿੰਘ ਨੇ ਦੱਸਿਆ ਕਿ ਮੇਲੇ ਵਿੱਚ ਪੰਜਾਬਣਾਂ ਨੇ ਬੋਲੀਆਂ, ਲੋਕ ਗੀਤ, ਟੱਪੇ ਅਤੇ ਗਿੱਧੇ ਭੰਗੜੇ ਨਾਲ ਖੂਬ ਮਨ ਪ੍ਰਚਾਵਾ ਕੀਤਾ। ਉਨ੍ਹਾਂ ਸਮੂਹ ਪੰਜਾਬਣਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਮੇਲੇ ਨੂੰ ਚਾਰ ਚੰਨ ਲਗਾਉਣ ਵਿੱਚ ਆਪਣਾ ਯੋਗਦਾਨ ਦਿੱਤਾ ਹੈ। ਅਗਲੇ ਸਾਲ ਮੁੜ ਮਿਲਣ ਦਾ ਵਾਅਦਾ ਕਰਕੇ ‘ਮੇਲਾ ਪੰਜਾਬਣਾ’ ਦਾ ਬਹੁਤ ਹੀ ਖੁਸ਼ਗਵਾਰ ਤਰੀਕੇ ਸਮਾਪਤ ਹੋਇਆ।

LEAVE A REPLY

Please enter your comment!
Please enter your name here