ਬਰੈਂਪਟਨ ’ਚ ਫਿਰੌਤੀ ਮੰਗਣ ਵਾਲੇ ਦੋ ਕਾਬੂ

0
8

ਬਰੈਂਪਟਨ ’ਚ ਫਿਰੌਤੀ ਮੰਗਣ ਵਾਲੇ ਦੋ ਕਾਬੂ
ਵੈਨਕੂਵਰ : ਪੀਲ ਪੁਲੀਸ ਨੇ ਪਿਛਲੇ ਮਹੀਨੇ ਬਰੈਂਪਟਨ ਵਿੱਚ ਦੋ ਘਰਾਂ ’ਤੇ ਗੋਲੀਆਂ ਚਲਾ ਕੇ ਫਿਰੌਤੀ ਮੰਗਣ ਵਾਲੇ ਦੋਵੇਂ ਦੋਸ਼ੀ ਗ੍ਰਿਫਤਾਰ ਕਰ ਲਏ ਹਨ। ਮੁਲਜ਼ਮਾਂ ਦੀ ਪਛਾਣ ਮਿਸੀਸਾਗਾ ਰਹਿੰਦੇ ਹੁਸਨਦੀਪ ਸਿੰਘ (20) ਤੇ ਬੇਘਰੇ ਗੁਰਪ੍ਰੀਤ ਸਿੰਘ (23) ਵਜੋਂ ਕੀਤੀ ਗਈ ਹੈ।
ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਫਿਰੌਤੀ ਮੰਗੀ ਸੀ। ਉਨ੍ਹਾਂ ਮਨ ਵਿੱਚ ਖੌਫ ਪੈਦਾ ਕਰਨ ਲਈ ਘਰਾਂ ਦੇ ਬਾਹਰ ਗੋਲੀਆਂ ਚਲਾਈਆਂ ਤੇ ਕਾਲੇ ਰੰਗ ਦੀ ਕਾਰ ਵਿੱਚ ਫਰਾਰ ਹੋ ਗਏ ਸੀ। ਬਰੈਂਪਟਨ ਦੇ ਰੋਲਿੰਗ ਏਕੜ ਰੋਡ ਸਥਿਤ ਦੋਵਾਂ ਘਰਾਂ ਦੇ ਬਾਹਰ ਕੀਤੀ ਗੋਲੀਬਾਰੀ ਦੀ ਫੁਟੇਜ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਈ।
ਪੁਲੀਸ ਨੇ ਮੁਲਜ਼ਮਾਂ ਦੀ ਪਛਾਣ ਲਈ ਇਹ ਵੀਡੀਓ ਜਨਤਕ ਕੀਤੀ ਸੀ। ਗੁਰਪ੍ਰੀਤ ਸਿੰਘ ਵਾਰਦਾਤ ਵਾਲੀ ਕਾਰ ਲੈ ਕੇ ਵਿੰਨੀਪੈੱਗ ਚਲਾ ਗਿਆ, ਜਿੱਥੇ ਉੱਥੋਂ ਦੀ ਪੁਲੀਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਪੀਲ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ। ਹੁਸਨਦੀਪ ਨੂੰ ਮਿਸੀਸਾਗਾ ਤੋਂ ਕਾਬੂ ਕੀਤਾ ਗਿਆ ਹੈ। ਦੋਵਾਂ ਖਿਲਾਫ਼ ਫਿਰੌਤੀ ਅਤੇ ਮਿੱਥ ਕੇ ਗੋਲੀਬਾਰੀ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤੇ ਗਏ ਹਨ।

LEAVE A REPLY

Please enter your comment!
Please enter your name here