ਤਰਨ ਤਾਰਨ ’ਚ ਕਾਂਗਰਸੀ ਆਗੂ ਦਾ ਗੋਲੀਆਂ ਮਾਰ ਕੇ ਕਤਲ
ਪੱਟੀ : ਕਾਂਗਰਸ ਦੇ ਪੱਟੀ ਬਲਾਕ ਦੇ ਪ੍ਰਧਾਨ ਗੁਰਮੇਲ ਸਿੰਘ ਦੀ ਬੁੱਧਵਾਰ ਨੂੰ ਇੱਥੇ ਹਥਿਆਰਬੰਦ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਘਟਨਾ ਤੋਂ ਕੁਝ ਘੰਟੇ ਬਾਅਦ ਗੈਂਗਸਟਰਾਂ ਡੋਨੀ ਬੱਲ, ਪ੍ਰਭ ਦਾਸੂਵਾਲ, ਅਫਰੀਦੀ ਤੂਤ ਅਤੇ ਕੌਸ਼ਲ ਚੌਧਰੀ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਜ਼ਿੰਮੇਵਾਰੀ ਲਈ ਹੈ। ਜਿਸ ਵਿਚ ਉਸ ਨੂੰ ਪੁਲੀਸ ਮੁਖਬਰ ਦੱਸਦਿਆਂ, ਪੁਲੀਸ ਨੂੰ ਸੂਚਨਾ ਦੇਣ, ਅਫਰੀਦੀ ਦੀ ਗ੍ਰਿਫਤਾਰੀ ਲਈ ਉਸ ਨੂੰ ਜ਼ਿੰਮੇਵਾਰ ਠਹਿਰਾਇਆ। ਪੋਸਟ ਵਿੱਚ ਕਿਹਾ ਗਿਆ ਹੈ ਕਿ ਉਸਨੇ ਉਨ੍ਹਾਂ ਦੇ ਦੁਸ਼ਮਣਾਂ ਨਾਲ ਗਠਜੋੜ ਕੀਤਾ ਸੀ ਅਤੇ ਉਹ ਪੁਲਿਸ ਨੂੰ ਹੋਰ ਜਾਣਕਾਰੀ ਦੇਣ ਵਾਲਾ ਸੀ।