ਚੀਨ ਦਾ ਮੁੜ ਉਭਾਰ ਰੁੱਕ ਨਹੀਂ ਸਕਦਾ : ਜਿਨਪਿੰਗ ਪੇਈਚਿੰਗ

0
8

ਚੀਨ ਦਾ ਮੁੜ ਉਭਾਰ ਰੁੱਕ ਨਹੀਂ ਸਕਦਾ : ਜਿਨਪਿੰਗ ਪੇਈਚਿੰਗ “: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਕਿਹਾ ਕਿ ਚੀਨ ਦਾ ਮੁੜ ਉਭਾਰ “ਰੋਕਿਆ ਨਹੀਂ ਜਾ ਸਕਦਾ”ਕਿਉਂਕਿ ਦੇਸ਼ ਦੀ ਫੌਜ ਨੇ ਪਹਿਲੀ ਵਾਰ ਆਪਣੇ ਕੁਝ ਬਿਲਕੁਲ ਨਵੇਂ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਹੈ, ਜਿਨ੍ਹਾਂ ’ਚ ਪਰਮਾਣੂ ਬੈਲਿਸਟਿਕ ਮਿਜ਼ਾਈਲਾਂ, ਹਾਈਪਰਸੋਨਿਕ ਮਿਜ਼ਾਈਲਾਂ, ਲੰਬੀ-ਰੇਂਜ ਦੀਆਂ ਬੈਲਿਸਟਿਕ ਮਿਜ਼ਾਈਲਾਂ, ਵੱਡੇ ਅੰਡਰ ਵਾਟਰ ਡਰੋਨ ਤੇ ਪੰਜਵੀਂ ਪੀੜ੍ਹੀ ਦੇ ਜਹਾਜ਼ ਸ਼ਾਮਲ ਹਨ। ਇਨ੍ਹਾਂ ’ਚ ਸਭ ਤੋਂ ਚਰਚਿਤ ਹਥਿਆਰ ਐੱਲ ਵਾਈ-1 ਲੇਜ਼ਰ ਵੀ ਸ਼ਾਮਲ ਸੀ ਜਿਸ ਬਾਰੇ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਚੀਨ ਦੀ ਫੌਜੀ ਤਾਕਤ ’ਚ ਵੱਡਾ ਵਾਧਾ ਹੋਵੇਗਾ। ਦੂਜੇ ਵਿਸ਼ਵ ਯੁੱਧ ਵਿੱਚ ਜਪਾਨੀ ਹਮਲੇ ਖ਼?ਲਾਫ਼ ਚੀਨ ਦੀ ਜਿੱਤ ਦੀ 80ਵੀਂ ਵਰ੍ਹੇਗੰਢ ਮਨਾਉਣ ਲਈ ਇੱਕ ਪ੍ਰਭਾਵਸ਼ਾਲੀ ਪਰੇਡ ਨੂੰ ਸੰਬੋਧਨ ਕਰਦਿਆਂ ਸ਼ੀ ਨੇ ਪੀਪਲਜ਼ ਲਿਬਰੇਸ਼ਨ ਆਰਮੀ (ਪੀ ਐੱਲ ਏ) ਨੂੰ ਦੇਸ਼ ਦੇ ਮੁੜ ਉਭਾਰ ਲਈ ਰਣਨੀਤਕ ਸਹਾਇਤਾ ਪ੍ਰਦਾਨ ਕਰਨ ਅਤੇ ਵਿਸ਼ਵ ਸ਼ਾਂਤੀ ਤੇ ਵਿਕਾਸ ਲਈ ਵੱਡਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਚੀਨੀ ਫੌਜ ਨੇ ਪਹਿਲੀ ਵਾਰ ਪਰੇਡ ਵਿੱਚ ਆਪਣੇ ਕੁਝ ਸਭ ਤੋਂ ਉੱਨਤ ਫੌਜੀ ਸਾਜ਼ੋ-ਸਾਮਾਨ ਦਾ ਪ੍ਰਦਰਸ਼ਨ ਕੀਤਾ ਜੋ ਕਿ ਦੁਨੀਆ ਤੇ ਖਾਸ ਕਰਕੇ ਅਮਰੀਕਾ ਲਈ ਤਾਕਤ ਦਾ ਇੱਕ ਸਪੱਸ਼ਟ ਸ਼ਕਤੀ ਪ੍ਰਦਰਸ਼ਨ ਹੈ। ਸ਼ੀ, ਜੋ ਸੈਂਟਰਲ ਮਿਲਟਰੀ ਕਮਿਸ਼ਨ (ਸੀ ਐੱਮ ਸੀ), ਪੀ ਐੱਲ ਏ ਦੀ ਸਮੁੱਚੀ ਉੱਚ ਕਮਾਂਡ ਦੇ ਮੁਖੀ ਹਨ, ਨੇ ਚੀਨ ਦੀ ਫੌਜ ਨੂੰ ਆਪਣੇ ਆਪ ਨੂੰ ਇੱਕ ਵਿਸ਼ਵ-ਪੱਧਰੀ ਤਾਕਤ ਬਣਾਉਣ ਅਤੇ ਰਾਸ਼ਟਰੀ ਪ੍ਰਭੂਸੱਤਾ, ਏਕਤਾ ਅਤੇ ਖੇਤਰੀ ਅਖੰਡਤਾ ਦੀ ਦ੍ਰਿੜ੍ਹਤਾ ਨਾਲ ਰੱਖਿਆ ਕਰਨ ਲਈ ਕਿਹਾ। ਅਮਰੀਕਾ ਤੋਂ ਬਾਅਦ ਚੀਨ ਦੂਜਾ ਮੁਲਕ ਹੈ ਜੋ ਆਪਣੇ ਰੱਖਿਆ ਖੇਤਰ ’ਤੇ ਸਭ ਤੋਂ ਵੱਧ ਖਰਚ ਕਰਦਾ ਹੈ। ਇਸ ਸਾਲ ਇਸ ਦਾ ਸਾਲਾਨਾ ਰੱਖਿਆ ਬਜਟ 250 ਅਰਬ ਅਮਰੀਕੀ ਡਾਲਰ ਹੈ। ਪਰੇਡ ਦੌਰਾਨ ਫੌਜੀ ਸਾਜ਼ੋ-ਸਾਮਾਨ ਤੋਂ ਇਲਾਵਾ ਚੀਨ ਦੀ ਕੂਟਨੀਤਕ ਸ਼ਕਤੀ ਦਾ ਵੀ ਪ੍ਰਦਰਸ਼ਨ ਕੀਤਾ ਗਿਆ ਕਿਉਂਕਿ ਪਰੇਡ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੌਂਗ ਉਨ ਸਮੇਤ 26 ਮੁਲਕਾਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਪਰੇਡ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਵੀ ਹਾਜ਼ਰ ਸਨ। ਸੂਤਰਾਂ ਅਨੁਸਾਰ ਭਾਰਤ ਦੇ ਰਾਜਦੂਤ ਪ੍ਰਦੀਪ ਕੁਮਾਰ ਰਾਵਤ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਅਮਰੀਕੀ ਨੇਤਾਵਾਂ ਅਤੇ ਯੂਰਪੀ ਯੂਨੀਅਨ ਦੇ ਮੁਖੀਆਂ ਤੋਂ ਇਲਾਵਾ ਜਪਾਨ ਅਤੇ ਦੱਖਣੀ ਕੋਰੀਆ ਨੇ ਪਰੇਡ ਤੋਂ ਦੂਰੀ ਬਣਾਈ ਰੱਖੀ। ਪਰੇਡ ਵਿੱਚ ਵਿਦੇਸ਼ੀ ਨੇਤਾਵਾਂ ਦੀ ਮੌਜੂਦਗੀ ਜਪਾਨ ਅਤੇ ਚੀਨ ਵਿਚਕਾਰ ਇੱਕ ਕੂਟਨੀਤਕ ਵਿਵਾਦ ਦਾ ਕਾਰਨ ਬਣ ਗਈ ਹੈ ਕਿਉਂਕਿ ਟੋਕੀਓ ਨੇ ਵਿਸ਼ਵ ਨੇਤਾਵਾਂ ਨੂੰ ਇਸ ਪਰੇਡ ਵਿੱਚ ਸ਼ਾਮਲ ਹੋਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਸੀ

LEAVE A REPLY

Please enter your comment!
Please enter your name here