ਯੂਕਰੇਨ ’ਤੇ ਰੂਸ ਦਾ ਹਮਲਾ ਮਨੁੱਖਤਾ ਦੀ ਤਬਾਹੀ: ਟਰੰਪ

0
360

ਯੂਕਰੇਨ ’ਤੇ ਰੂਸ ਦਾ ਹਮਲਾ ਮਨੁੱਖਤਾ ਦੀ ਤਬਾਹੀ: ਟਰੰਪ
ਨਿਊਯਾਰਕ/ਵਾਸ਼ਿੰਗਟਨ ਡੀਸੀ  : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ’ਤੇ ਰੂਸ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਹਵਾਈ ਹਮਲੇ ਮਗਰੋਂ ਮਾਸਕੋ ਪ੍ਰਤੀ ਆਪਣੀ ਨਿਰਾਸ਼ਾ ਜ਼ਾਹਿਰ ਕੀਤੀ ਜਦਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਰੂਸੀ ਅਰਥਚਾਰੇ ਨੂੰ ‘ਢਾਹ ਲਾਉਣ’ ਲਈ ਹੋਰ ਸਖ਼ਤ ਵਿੱਤੀ ਪਾਬੰਦੀਆਂ ਲਾਉਣ ਦਾ ਸੰਕੇਤ ਦਿੱਤਾ ਹੈ। ਅਲ ਜਜ਼ੀਰਾ ਦੀ ਰਿਪੋਰਟ ਅਨੁਸਾਰ ਮੈਰੀਲੈਂਡ ਦੇ ਜੁਆਇੰਟ ਬੇਸ ਐਂਡ੍ਰਿਊਜ਼ ’ਚ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, ‘ਇਹ ਮਨੁੱਖਤਾ ਦੀ ਬਹੁਤ ਵੱਡੀ ਤਬਾਹੀ ਹੈ। ਮੈਂ ਤੁਹਾਨੂੰ ਦੱਸ ਦੇਵਾਂ ਕਿ ਉੱਥੇ ਜੋ ਹੋ ਰਿਹਾ ਹੈ, ਉਸ ਤੋਂ ਮੈਂ ਬਿਲਕੁਲ ਖੁਸ਼ ਨਹੀਂ ਹਾਂ। ਮੈਨੂੰ ਲਗਦਾ ਹੈ ਕਿ ਇਹ ਮਾਮਲਾ ਜਲਦੀ ਹੀ ਸੁਲਝ ਜਾਵੇਗਾ।’ ਉਨ੍ਹਾਂ ਦੀ ਇਹ ਟਿੱਪਣੀ ਉਨ੍ਹਾਂ ਦੇ ਉਸ ਸੰਕੇਤ ਤੋਂ ਕੁਝ ਘੰਟੇ ਬਾਅਦ ਆਈ ਹੈ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਉਹ ਮਾਸਕੋ ਖ਼?ਲਾਫ਼ ਵਿੱਤੀ ਪਾਬੰਦੀਆਂ ਵਧਾਉਣ ਲਈ ਤਿਆਰ ਹਨ। ਵ?ਹਾਈਟ ਹਾਊਸ ’ਚ ਇਹ ਪੁੱਛੇ ਜਾਣ ’ਤੇ ਕਿ ਕੀ ਉਹ ਪਾਬੰਦੀਆਂ ਦੇ ਦੂਜੇ ਗੇੜ ਲਈ ਤਿਆਰ ਹਨ, ਟਰੰਪ ਨੇ ਵਿਸਤਾਰ ’ਚ ਜਾਏ ਬਿਨਾਂ ਜਵਾਬ ਦਿੱਤਾ, ‘ਹਾਂ, ਮੈਂ ਤਿਆਰ ਹਾਂ।’

LEAVE A REPLY

Please enter your comment!
Please enter your name here