ਸਾਊਦੀ ਅਰਬ ਅਤੇ ਪਾਕਿ ਵਿਚਾਲੇ ਰੱਖਿਆ ਸਮਝੌਤੇ ਸੰਬੰਧੀ ਭਾਰਤ ਪ੍ਰਗਟ ਕੀਤੀ ਆਪਣੀ ਪ੍ਰਤੀਕਿਰਿਆ

0
25

ਸਾਊਦੀ ਅਰਬ ਅਤੇ ਪਾਕਿ ਵਿਚਾਲੇ ਰੱਖਿਆ ਸਮਝੌਤੇ ਸੰਬੰਧੀ ਭਾਰਤ ਪ੍ਰਗਟ ਕੀਤੀ ਆਪਣੀ ਪ੍ਰਤੀਕਿਰਿਆ
ਨਵੀਂ ਦਿੱਲੀ : ਭਾਰਤ ਨੇ ਅੱਜ ਇੱਥੇ ਸਪੱਸ਼ਟ ਕੀਤਾ ਕਿ ਉਹ ਸਾਊਦੀ ਅਰਬ ਅਤੇ ਪਾਕਿਸਤਾਨ ਵਿਚਕਾਰ ਹੋਏ ਇਤਿਹਾਸਕ ਰੱਖਿਆ ਸਮਝੌਤੇ ਤੋਂ ‘ਜਾਣੂ’ ਹੈ ਅਤੇ ਕੌਮੀ ਸੁਰੱਖਿਆ, ਖੇਤਰੀ ਸਥਿਰਤਾ ਅਤੇ ਵਿਸ਼ਵ ਸ਼ਾਂਤੀ ਲਈ ‘ਇਸ ਦੇ ਪ੍ਰਭਾਵਾਂ ਦਾ ਅਧਿਐਨ’ ਕੀਤਾ ਜਾਵੇਗਾ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵੱਲੋਂ ਬੁੱਧਵਾਰ ਨੂੰ ਰਿਆਧ ਦੀ ਆਪਣੀ ਸਰਕਾਰੀ ਫੇਰੀ ਦੌਰਾਨ ਇੱਕ ਰਣਨੀਤਕ ਆਪਸੀ ਰੱਖਿਆ ਸਮਝੌਤੇ ’ਤੇ ਦਸਤਖਤ ਕਰਨ ਤੋਂ ਬਾਅਦ ਇਹ ਪ੍ਰਤੀਕਿਰਿਆ ਆਈ ਹੈ, ਜਿਸ ਵਿੱਚ ਦੋਵਾਂ ਦੇਸ਼ਾਂ ਨੂੰ ਇੱਕ ’ਤੇ ਹਮਲੇ ਨੂੰ ਦੋਵਾਂ ਖ਼?ਲਾਫ਼ ਹਮਲਾ ਮੰਨਣ ਦਾ ਵਾਅਦਾ ਕੀਤਾ ਗਿਆ ਹੈ।
ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਦੇ ਸੱਦੇ ’ਤੇ ਸਹੀਬੱਧ ਹੋਇਆ ਇਹ ਸਮਝੌਤਾ ਦੋਵਾਂ ਦੇਸ਼ਾਂ ਵਿਚਾਲੇ ਲਗਭਗ ਅੱਠ ਦਹਾਕਿਆਂ ਦੇ ਫ਼ੌਜੀ ਅਤੇ ਸਿਆਸੀ ਸਹਿਯੋਗ ਨੂੰ ਮਹੱਤਵਪੂਰਨ ਹੁਲਾਰਾ ਦਿੰਦਾ ਹੈ।
ਭਾਰਤ ਅਤੇ ਸਾਊਦੀ ਅਰਬ ਸਦੀਆਂ ਪੁਰਾਣੇ ਆਰਥਿਕ ਅਤੇ ਸਮਾਜਿਕ-ਸੱਭਿਆਚਾਰਕ ਆਦਾਨ-ਪ੍ਰਦਾਨ ਵਿੱਚ ਜੁੜੇ ਸੁਹਿਰਦ ਸਬੰਧਾਂ ਦਾ ਆਨੰਦ ਮਾਣਦੇ ਰਹਿੰਦੇ ਹਨ। ਦੋਵੇਂ ਦੇਸ਼, ਜਿਨ੍ਹਾਂ ਨੇ 1947 ਵਿੱਚ ਕੂਟਨੀਤਕ ਸਬੰਧ ਸਥਾਪਤ ਕੀਤੇ ਸਨ, ਰੱਖਿਆ ਅਤੇ ਸੁਰੱਖਿਆ ਤੋਂ ਲੈ ਕੇ ਊਰਜਾ, ਨਿਵੇਸ਼, ਸਿਹਤ ਅਤੇ ਸਿੱਖਿਆ ਤੱਕ ਦੇ ਖੇਤਰਾਂ ਵਿੱਚ ਰਣਨੀਤਕ ਭਾਈਵਾਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 2014 ਤੋਂ ਲੈ ਕੇ ਹਾਲ ਹੀ ਵਿੱਚ ਇਸ ਸਾਲ ਅਪਰੈਲ ਵਿੱਚ ਕੀਤੇ ਦੌਰੇ ਸਣੇ ਹੁਣ ਤੱਕ ਤਿੰਨ ਵਾਰ ਸਾਊਦੀ ਅਰਬ ਦਾ ਦੌਰਾ ਕਰ ਚੁੱਕੇ ਹਨ।

LEAVE A REPLY

Please enter your comment!
Please enter your name here