ਕਮਲਾ ਹੈਰਿਸ ਕੀਤਾ ਅਫਸੋਸ ਜ਼ਾਹਿਰ

0
335

ਕਮਲਾ ਹੈਰਿਸ ਕੀਤਾ ਅਫਸੋਸ ਜ਼ਾਹਿਰ
ਵਾਸ਼ਿੰਗਟਨ : ਕਮਲਾ ਹੈਰਿਸ ਨੇ ਸੋਮਵਾਰ ਸ਼ਾਮ ਨੂੰ ਕਿਹਾ ਕਿ ਉਸ ਨੂੰ ਰਾਸ਼ਟਰਪਤੀ ਜੋਅ ਬਾਇਡਨ ਦੇ ਦੂਜੇ ਕਾਰਜਕਾਲ ਲਈ ਚੋਣ ਲੜਨ ਦੇ ਫੈਸਲੇ ਖਿਲਾਫ਼ ਆਪਣੀਆਂ ਚਿੰਤਾਵਾਂ ਜ਼ਾਹਰ ਨਾ ਕਰਨ ਦਾ ਅਫ਼ਸੋਸ ਹੈ ਜਦੋਂ ਬਹੁਤੇ ਅਮਰੀਕੀਆਂ ਨੂੰ ਲੱਗਦਾ ਸੀ ਕਿ ਉਹ ਇਸ ਅਹੁਦੇ ਲਈ ਬਹੁਤ ਉਮਰਦਰਾਜ਼ ਹਨ। ਹੈਰਿਸ ਨੇ 2020 ਵਿਚ ਪਾਰਟੀ ਦੀ ਨਾਮਜ਼ਦਗੀ ਲਈ ਬਾਇਡਨ ਖਿਲਾਫ਼ ਚੋੜ ਲੜੀ ਸੀ ਤੇ ਉਹ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਮੁੜ ਤੋਂ ਚੋਣ ਲੜਨ ਦੀ ਚੰਗੀ ਸਥਿਤੀ ਵਿਚ ਸੀ।
ਹੈਰਿਸ ਨੇ ਕਿਤਾਬ ਵਿੱਚ ਡੈਮੋਕਰੈਟਿਕ ਰਾਸ਼ਟਰਪਤੀ ਅਤੇ ਪਹਿਲੀ ਮਹਿਲਾ ਦਾ ਹਵਾਲਾ ਦਿੰਦੇ ਹੋਏ ਲਿਖਿਆ ਕਿ ਵਹਾਈਟ ਹਾਊਸ ਵਿੱਚ ਹਰ ਕੋਈ ਕਹੇਗਾ ਕਿ ‘ਇਹ ਜੋਅ ਅਤੇ ਜਿਲ ਦਾ ਫੈਸਲਾ ਹੈ ਕਿ ਉਹ ਦੁਬਾਰਾ ਚੋਣ ਲੜ ਰਹੇ ਹਨ।’ ਹੈਰਿਸ ਨੇ ਲਿਖਿਆ, ‘‘ਕੀ ਇਹ ਸ਼ਾਲੀਨਤਾ ਸੀ ਜਾਂ ਅਣਗਹਿਲੀ? ਪਿੱਛੇ ਮੁੜ ਕੇ ਦੇਖਣ ’ਤੇ ਮੈਨੂੰ ਲੱਗਦਾ ਹੈ ਕਿ ਇਹ ਅਣਗਹਿਲੀ ਹੀ ਸੀ।’’
ਉਨ੍ਹਾਂ ਕਿਹਾ, ‘‘ਦਾਅ ਬਹੁਤ ਵੱਡਾ ਸੀ। ਇਹ ਇਕ ਅਜਿਹੀ ਚੋਣ ਨਹੀਂ ਸੀ ਜਿਸ ਨੂੰ ਕਿਸੇ ਵਿਅਕਤੀ ਦੀ ਹਉਮੈ, ਕਿਸੇ ਵਿਅਕਤੀ ਦੀ ਲਾਲਸਾ ਉੱਤੇ ਛੱਡ ਦੇਣਾ ਚਾਹੀਦਾ ਸੀ। ਇਹ ਇਕ ਵਿਅਕਤੀਗਤ ਫੈਸਲੇ ਤੋਂ ਵੱਧ ਕੇ ਹੋਣਾ ਚਾਹੀਦਾ ਸੀ।’’
ਮੈਡੋ ਨਾਲ ਆਪਣੀ ਇੰਟਰਵਿਊ ਵਿਚ ਹੈਰਿਸ ਨੇ ਕਿਹਾ, ‘‘ਜਦੋਂ ਮੈਂ ਅਣਗਹਿਲੀ ਦੀ ਗੱਲ ਕਰਦੀ ਹਾਂ, ਤਾਂ ਮੈਂ ਆਪਣੇ ਬਾਰੇ ਹੀ ਗੱਲ ਕਰ ਰਹੀ ਹੁੰਦੀ ਹਾਂ।’’ ਹੈਰਿਸ ਨੇ ਕਿਹਾ ਕਿ ਉਨ੍ਹਾਂ ਨੂੰ ਫ਼ਿਕਰ ਸੀ ਕਿ ਜੇ ਉਨ੍ਹਾਂ ਬਾਇਡਨ ਨੂੰ ਮੁੜ ਚੋਣ ਨਾ ਲੜਨ ਦੀ ਸਲਾਹ ਦਿੱਤੀ, ਤਾਂ ‘ਇਹ ਪੂਰੀ ਤਰ੍ਹਾਂ ਨਾਲ ਸੁਆਰਥੀ ਸਾਬਤ ਹੋਵੇਗਾ।’’

LEAVE A REPLY

Please enter your comment!
Please enter your name here