ਮਿਆਂਮਾਰ ਦੇ ਗਿਰੋਹ ਮੈਬਰਾਂ ਨੂੰ ਚੀਨ ਨੇ ਦਿੱਤੀ ਸਖ਼ਤ ਸਜ਼ਾ; 11 ਨੂੰ ਫਾਂਸੀ

0
21

ਮਿਆਂਮਾਰ ਦੇ ਗਿਰੋਹ ਮੈਬਰਾਂ ਨੂੰ ਚੀਨ ਨੇ ਦਿੱਤੀ ਸਖ਼ਤ ਸਜ਼ਾ; 11 ਨੂੰ ਫਾਂਸੀ
ਪੇਚਇੰਗ : ਚੀਨ ਦੀ ਅਦਾਲਤ ਨੇ ਮਿਆਂਮਾਰ-ਆਧਾਰਿਤ ਇੱਕ ਪਰਿਵਾਰਕ ਗਿਰੋਹ ਦੇ 39 ਮੈਂਬਰਾਂ ਨੂੰ ਕਈ ਆਰੋਪਾਂ ਵਿੱਚ ਦੋਸ਼ੀ ਪਾਇਆ ਅਤੇ 11 ਮੈਂਬਰਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ।
ਇਸ ਗਿਰੋਹ ’ਤੇ 14 ਚੀਨੀ ਨਾਗਰਿਕਾਂ ਨੂੰ ਮਾਰਨ ਅਤੇ ਛੇ ਹੋਰਾਂ ਨੂੰ ਜ਼ਖਮੀ ਕਰਨ ਦਾ ਆਰੋਪ ਹਨ। ਅਦਾਲਤ ਨੇ ਠੱਗੀ, ਜਾਨ ਬੁਝ ਕੇ ਕਤਲ ਅਤੇ ਜਾਨ ਬੁਝ ਨੁਕਸਾਨ ਪਹੁੰਚਾਉਣ ਵਰਗੇ 14 ਕ੍ਰਿਮਿਨਲ ਮਾਮਲਿਆਂ ਵਿੱਚ ਸਜ਼ਾਵਾਂ ਦਿੱਤੀਆਂ।
ਅਦਾਲਤ ਨੇ ਕਿਹਾ ਕਿ ਸਜ਼ਾਵਾਂ ਹਰੇਕ ਵਿਅਕਤੀ ਦੇ ਅਪਰਾਧਿਕ ਕੰਮਾਂ, ਹਾਲਾਤਾਂ ਅਤੇ ਸਮਾਜ ਨੂੰ ਹੋਏ ਨੁਕਸਾਨ ਦੀ ਹੱਦ ਦੇ ਆਧਾਰ ’ਤੇ ਸੁਣਾਈਆਂ ਗਈਆਂ। ਮੁਖੀ ਮੈਂਬਰ Mg Myin Shaunt Phyin ਅਤੇ Ma “hiri Maung ਸਣੇ 11 ਨੂੰ ਫਾਂਸੀ ਹੋਈ। 5 ਹੋਰਨਾਂ ਨੂੰ ਫਾਂਸੀ ਦੀ ਸਜ਼ਾ ਪਰ 2 ਸਾਲਾਂ ਦੀ ਮਿਆਦ ਲਈ ਰਾਹਤ ਦਿੱਤੀ ਗਈ, ਜਦਕਿ 11 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਬਾਕੀ ਮੈਂਬਰਾਂ ਨੂੰ 5 ਤੋਂ 24 ਸਾਲ ਕੈਦ ਅਤੇ ਜੁਰਮਾਨੇ ਦਿੱਤੇ ਗਏ, ਕਈਆਂ ਦੀ ਜਾਇਦਾਦ ਜ਼ਬਤ ਹੋਈ।
ਜ਼ਿਕਰਯੋਗ ਹੈ ਕਿ ਇਹ ਗਿਰੋਹ 2015 ਤੋਂ ਮਿਆਂਮਾਰ ਦੇ ਕੋਕਾਂਗ ਖੇਤਰ ਵਿੱਚ ਠੱਗੀ, ਜੂਏ, ਨਸ਼ੇ ਅਤੇ ਕਈ ਗੁਨਾਹਾਂ ਵਿੱਚ ਸ਼ਾਮਲ ਸੀ। ਇਸ ਗਿਰੋਹ ਨੇ 1.4 ਬਿਲੀਅਨ ਡਾਲਰ ਤੋਂ ਵੱਧ ਕਮਾਈ ਕੀਤੀ। ਸਾਲ 2023 ਵਿੱਚ ਇਸ ਮਾਮਲੇ ਨੇ ਜਨਤਾ ਦਾ ਧਿਆਨ ਖਿੱਚਿਆ ਸੀ। ਚੀਨ-ਮਿਆਂਮਾਰ ਪੁਲੀਸ ਸਹਿਯੋਗ ਨਾਲ ਮੁੱਖ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਚੀਨ ਪੁਲੀਸ ਨੂੰ ਸੌਂਪਿਆ ਗਿਆ।

LEAVE A REPLY

Please enter your comment!
Please enter your name here