ਨੇਤਨਯਾਹੂ ਨੇ ਦੋਹਾ ਹਮਲੇ ਲਈ ਕਤਰ ਤੋਂ ਮੁਆਫੀ ਮੰਗੀ
ਵਾਸ਼ਿੰਗਟਨ : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਦੋਹਾ ਹਮਲੇ ਲਈ ਕਤਰ ਤੋਂ ਮੁਆਫੀ ਮੰਗੀ ਹੈ। ਉਹ ਅੱਜ ਅਮਰੀਕਾ ਪੁੱਜੇ ਸਨ ਤੇ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਹਿਣ ’ਤੇ ਕਤਰ ਦੇ ਪ੍ਰਧਾਨ ਮੰਤਰੀ ਨੂੰ ਫੋਨ ਕੀਤਾ। ਜ਼ਿਕਰਯੋਗ ਹੈ ਕਿ ਇਜ਼ਰਾਈਲ ਨੇ ਨੌਂ ਸਤੰਬਰ ਨੂੰ ਦੋਹਾ ਵਿਚ ਹਮਾਸ ਦੇ ਮੋਹਰੀ ਆਗੂਆਂ ’ਤੇ ਹਮਲੇ ਕੀਤੇ ਸਨ। ਇਸ ਹਮਲੇ ਵਿਚ ਹਮਾਸ ਆਗੂ ਤਾਂ ਬਚ ਗਿਆ ਪਰ ਹੋਰ ਛੇ ਜਣੇ ਮਾਰੇ ਗਏ ਸਨ ਜਿਨ੍ਹਾਂ ਵਿਚ ਕਤਰ ਦਾ ਇਕ ਅਧਿਕਾਰੀ ਵੀ ਸ਼ਾਮਲ ਸੀ। ਇਸ ਤੋਂ ਬਾਅਦ ਕਤਰ ਨੇ ਇਜ਼ਰਾਈਲ ਤੋਂ ਦੂਰੀ ਬਣਾ ਲਈ ਸੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕੋਲ ਨਾਰਾਜ਼ਗੀ ਵੀ ਜ਼ਾਹਰ ਕੀਤੀ ਸੀ।